ETV Bharat / jagte-raho

ਸਵਾਮੀ ਸੂਰੀਆ ਦੇਵ ਨੇ ਕੀਤੀ ਭੇਦਭਰੇ ਹਾਲਾਤਾਂ ਵਿੱਚ ਕੀਤੀ ਖੁਦਕੁਸ਼ੀ, ਤਸ਼ਤੀਫ਼ ਜਾਰੀ - ਸਵਾਮੀ ਸੂਰੀਆ ਦੇਵ

ਬਠਿੰਡਾ ਦੀ ਗੋਨੇਆਣਾ ਮੰਡੀ ਵਿਖੇ ਇੱਖ ਮਹਾਂਰਿਸ਼ੀ ਯੋਗ ਆਸ਼ਰਮ ਚਲਾਉਣ ਵਾਲੇ ਸੁਆਮੀ ਸੂਰਿਆ ਦੇਵ ਨੇ ਆਪਣੇ ਹੀ ਕਮਰੇ ਵਿੱਚ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ।

bathinda suicide, swami surya death
ਸਵਾਮੀ ਸੂਰੀਆ ਦੇਵ ਨੇ ਕੀਤੀ ਭੇਦਭਰੇ ਹਾਲਾਤਾਂ ਵਿੱਚ ਕੀਤੀ ਖੁਦਕੁਸ਼ੀ, ਤਸ਼ਤੀਫ਼ ਜਾਰੀ
author img

By

Published : Dec 30, 2019, 11:12 PM IST

ਬਠਿੰਡਾ : ਉੱਘੇ ਹਿੰਦੂ ਧਾਰਮਿਕ ਆਗੂ ਅਤੇ ਸਥਾਨਕ 'ਮਹਾਰਿਸ਼ੀ ਯੋਗ ਆਸ਼ਰਮ' ਦੇ ਸੰਚਾਲਕ ਸਵਾਮੀ ਸੂਰੀਆ ਦੇਵ ਵੱਲੋਂ ਭੇਦਭਰੀ ਹਾਲਤਾਂ ਵਿੱਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਸਵੇਰ ਤੋਂ ਲੈ ਕੇ ਦੁਪਹਿਰ ਤੱਕ ਸਵਾਮੀ ਨੇ ਆਪਣੇ ਕਮਰੇ ਦਾ ਦਰਵਾਜ਼ਾ ਨਾ ਖੋਲ੍ਹਿਆ ਤਾਂ ਸੇਵਕਾਂ ਨੂੰ ਚਿੰਤਾ ਹੋਈ। ਸੇਵਕਾਂ ਨੇ ਜਦ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਕਮਰੇ ਅੰਦਰ ਸਵਾਮੀ ਸੂਰੀਆ ਦੇਵ ਦੀ ਲਾਸ਼ ਲਟਕਦੀ ਹੋਈ ਮਿਲੀ।

ਇਸ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ ਗਈ। ਘਟਨਾ ਦਾ ਪਤਾ ਚੱਲਦੇ ਹੀ ਉੱਚ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ ਜਿਨ੍ਹਾਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖ਼ਲ ਕਰਵਾ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਰਹਿਣ ਵਾਲੇ ਸਵਾਮੀ ਸੂਰੀਆ ਦੇਵ (45) ਪੁੱਤਰ ਚੰਦਰ ਭਾਨ ਪਿਛਲੇ ਲਗਭਗ 18 ਸਾਲਾਂ ਤੋਂ ਗੋਨੇਆਣਾ ਮੰਡੀ ਦੇ ਲਾਇਨ ਤੋਂ ਪਾਰ ਇਲਾਕੇ ਵਿੱਚ ਮਹਾਂਰਿਸ਼ੀ ਯੋਗ ਆਸ਼ਰਮ ਚਲਾ ਰਹੇ ਸਨ ਜਿੱਥੇ ਉਹ ਯੋਗ ਦੇ ਨਾਲ- ਨਾਲ ਹਿੰਦੂ ਧਰਮ ਦਾ ਪ੍ਰਚਾਰ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਆਦਿ ਵੀ ਕਰਦੇ ਸਨ।

ਵੇਖੋ ਵੀਡੀਓ।

ਸ਼ਹਿਰ ਦੇ ਸਮਾਜਸੇਵੀ ਬਲਵਿੰਦਰ ਸਿੰਘ ਧਿੰਗੜਾ, ਦਲਜੀਤ ਸਿੰਘ ਖੁਰਮੀ ਅਤੇ ਦੇਵ ਰਾਜ ਗਰਗ ਨੇ ਦੱਸਿਆ ਕਿ ਸਵਾਮੀ ਸੂਰੀਆ ਦੇਵ ਜੀ ਪੇਟ ਦੀ ਕਿਸੇ ਬਿਮਾਰੀ ਕਾਰਨ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਸਵਾਮੀ ਜੀ ਦਾ ਪਤਾ ਲੈਣ ਲਈ ਬੀਤੇ ਕੱਲ ਉਨ੍ਹਾਂ ਦੇ ਵੱਡੇ ਭਰਾ ਅਤੇ ਭਤੀਜੇ ਆਸ਼ਰਮ ਹਾਏ ਸਨ ਅਤੇ ਉਨ੍ਹਾਂ ਦਾ ਭਾਣਜਾ ਵੀ ਕੱਲ੍ਹ ਦਾ ਉਨ੍ਹਾਂ ਦੇ ਕੋਲ ਹੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਾਣਜੇ ਰਾਹੁਲ ਅਨੁਸਾਰ ਬੀਤੀ ਰਾਤ ਕਰੀਬ 10: 30 ਵਜੇ ਸੌਣ ਲਈ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਸਵਾਮੀ ਜੀ ਆਪਣੇ ਕਮਰੇ ਵਿੱਚ ਸੌਂ ਗਏ। ਉਨ੍ਹਾਂ ਦੱਸਿਆ ਕਿ ਸਵਾਮੀ ਜੀ ਨੇ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਜਦੋਂ ਆਪਣਾ ਕਮਰਾ ਨਾ ਖੋਲ੍ਹਿਆ ਤਾਂ ਰਾਹੁਲ ਅਤੇ ਆਸ਼ਰਮ ਦੇ ਹੋਰ ਸੇਵਕਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਮੌਕੇ ਉੱਤੇ ਪੁੱਜੇ। ਜਦੋਂ ਉਨ੍ਹਾਂ ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਅੰਦਰ ਸਵਾਮੀ ਜੀ ਦੀ ਲਾਸ਼ ਲਟਕ ਰਹੀ ਸੀ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਡੀਐਸਪੀ (ਡੀ) ਕੁਲਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਭਰਤੀ ਕਰਵਾ ਦਿੱਤਾ ਹੈ। ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫ਼ਸਰ ਬੂਟਾ ਸਿੰਘ ਦਾ ਕਹਿਣਾ ਹੈ ਕਿ ਮੁੱਢਲੇ ਤੌਰ ਉੱਤੇ ਮਾਮਲਾ ਖ਼ੁਦਕੁਸ਼ੀ ਦਾ ਹੀ ਜਾਪਦਾ ਹੈ ਪਰ ਫਿਰ ਵੀ ਉਨ੍ਹਾਂ ਦੇ ਭਾਣਜੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਅਗਲੇਰੀ ਕਾਰਵਾਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਆਉਣ 'ਤੇ ਹੀ ਕੀਤੀ ਜਾਵੇਗੀ।

ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਗਾਇਬ

ਸੂਤਰਾਂ ਤੋਂ ਪਤਾ ਲੱਗਾ ਹੈ ਕੀ ਉਕਤ ਆਸ਼ਰਮ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ। ਪਰ ਉਕਤ ਘਟਨਾ ਦੌਰਾਨ ਇਹ ਸੀਸੀਟੀਵੀ ਕੈਮਰੇ ਤਾਂ ਚੱਲਦੇ ਦੇਖੇ ਗਏ ਪਰ ਇਨ੍ਹਾਂ ਦਾ ਰਿਕਾਰਡ ਰੱਖਣ ਵਾਲੀ ਡੀਵੀਆਰ ਗਾਇਬ ਸੀ, ਜਿਸ ਤੋਂ ਇਹ ਮਾਮਲਾ ਸ਼ੱਕੀ ਜਾਪ ਰਿਹਾ ਹੈ। ਥਾਣਾ ਮੁਖੀ ਬੂਟਾ ਸਿੰਘ ਦਾ ਕਹਿਣਾ ਹੈ ਕਿ ਉਕਤ ਮਾਮਲਾ ਵੀ ਉਨਾਂ ਦੇ ਧਿਆਨ ਵਿਚ ਆਇਆ ਹੈ ਪਰ ਇੱਕ ਵਾਰ ਸਵਾਮੀ ਦੇ ਖੁਦਕੁਸ਼ੀ ਕਰਨ ਵਾਲੇ ਕਮਰੇ ਨੂੰ ਜਿੰਦਰਾ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ ।

ਫ਼ਰਵਰੀ ਮਹੀਨੇ ਕੀਤੇ ਜਾਣੇ ਸਨ ਲੋੜਵੰਦ ਲੜਕੀਆਂ ਦੇ ਵਿਆਹ

ਸਮਾਜ ਸੇਵੀ ਬਲਵਿੰਦਰ ਸਿੰਘ ਢੀਂਗੜਾ ਨੇ ਦੱਸਿਆ ਕਿ ਹਰ ਸਾਲ ਸਵਾਮੀ ਸੂਰੀਆ ਦੇਵ ਦੇ ਯਤਨਾਂ ਸਦਕਾ ਗਰੀਬ ਵਰਗ ਦੀਆਂ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਆਸ਼ਰਮ ਵਿੱਚ ਕੀਤੇ ਜਾਂਦੇ ਸਨ, ਜੋ ਇਸ ਵਰ੍ਹੇ ਵੀ ਫਰਵਰੀ ਦੇ ਦੂਜੇ ਹਫ਼ਤੇ ਕੀਤੇ ਜਾਣੇ ਸਨ ਉਨ੍ਹਾਂ ਦੱਸਿਆ ਕਿ ਵਿਆਹ ਸਬੰਧੀ ਸੱਦਾ ਪੱਤਰ ਵਾਲੇ ਕਾਰਡ ਛੱਪ ਚੁੱਕੇ ਸਨ ਜੋ ਸਵਾਮੀ ਜੀ ਨੇ ਫਾਈਨਲ ਕਰਨੇ ਸਨ, ਪਰ ਅਚਾਨਕ ਇਹ ਮੰਦਭਾਗੀ ਘਟਨਾ ਵਾਪਰੀ।

ਇੱਕ ਆਡੀਓ ਵਾਇਰਲ ਹੋਣ ਕਾਰਨ ਵੀ ਚਰਚਾ 'ਚ ਆਏ ਸਨ ਸਵਾਮੀ

ਸਵਾਮੀ ਸੂਰੀਆ ਦੇਵ ਜੀ ਸਕੂਲ ਸੰਸਥਾਵਾਂ ਨਾਲ ਵੀ ਜੁੜੇ ਹੋਏ ਸਨ। ਕੁੱਝ ਮਹੀਨੇ ਪਹਿਲਾਂ ਉਨ੍ਹਾਂ ਦੀ ਇਕ ਆਡੀਓ ਵੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਜਿਸ ਵਿੱਚ ਉਹ ਇੱਕ ਸਕੂਲ ਦੇ ਫੇਲ੍ਹ ਵਿਦਿਆਰਥੀ ਨੂੰ ਪਾਸ ਕਰਵਾਉਣ ਬਦਲੇ ਪੈਸੇ ਦੇ ਲੈਣ-ਦੇਣ ਦੀ ਗੱਲਬਾਤ ਵਿਦਿਆਰਥੀ ਦੇ ਮਾਪਿਆਂ ਨਾਲ ਕਰ ਰਹੇ ਹਨ। ਇਸ ਵੀਡੀਓ ਨੂੰ ਪੀੜਤ ਵਿਦਿਆਰਥੀ ਦੇ ਮਾਪਿਆਂ ਵੱਲੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤਾ ਗਿਆ ਸੀ।

Intro:ਹਿੰਦੂ ਧਰਮ ਦੇ ਪਰਚਾਰਕ ਸਵਾਮੀ ਸੂਰੀਆ ਦੇਵ ਨੇ ਕੀਤੀ ਖੁਦਕੁਸ਼ੀ
ਖੁਦਕੁਸ਼ੀ ਦੇ ਕਾਰਨ ਭੇਦ ਬਣੇ।Body:
ਦਰਵਾਜ਼ਾ ਨਾ ਖੁੱਲ੍ਹਣ ਤੇ ਬਾਅਦ ਦੁਪਹਿਰ ਤੋੜਿਆ ਦਰਵਾਜ਼ਾ।
ਕਮਰੇ ਅੰਦਰ ਮਿਲੀ ਲਟਕਦੀ ਹੋਈ ਲਾਸ਼।
ਉੱਚ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਲਾਸ਼ ਕਬਜ਼ੇ 'ਚ ਲਈ।

ਗੋਨਿਆਣਾ ਮੰਡੀ।
ਉੱਘੇ ਹਿੰਦੂ ਧਾਰਮਿਕ ਆਗੂ ਅਤੇ ਸਥਾਨਕ ' ਮਹਾਰਿਸ਼ੀ ਯੋਗ ਆਸ਼ਰਮ' ਦੇ ਸੰਚਾਲਕ ਸਵਾਮੀ ਸੂਰੀਆ ਦੇਵ ਜੀ ਵੱਲੋਂ ਭੇਦਭਰੀ ਹਾਲਤ ਵਿੱਚ ਫਾਹਾ ਲੇ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਸਵੇਰ ਤੋਂ ਲੈ ਕੇ ਦੁਪਹਿਰ ਤੱਕ ਸਵਾਮੀ ਜੀ ਨੇ ਆਪਣੇ ਕਮਰੇ ਦਾ ਦਰਵਾਜ਼ਾ ਨਾ ਖੋਲ੍ਹਿਆ ਤਾਂ ਸੇਵਕਾਂ ਨੂੰ ਚਿੰਤਾ ਹੋਈ। ਸੇਵਕਾ ਨੇ ਬਾਅਦ ਦੁਪਹਿਰ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ ਤਾਂ ਕਮਰੇ ਅੰਦਰ ਸਵਾਮੀ ਸੂਰੀਆ ਦੇਵ ਜੀ ਦੀ ਲਾਸ਼ ਲਟਕਦੀ ਹੋਈ ਮਿਲੀ। ਇਸ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ ਗਈ। ਘਟਨਾ ਦਾ ਪਤਾ ਚੱਲਦੇ ਹੀ ਉੱਚ ਪੁਲਸ ਅਧਿਕਾਰੀ ਮੌਕੇ 'ਤੇ ਪੁੱਜੇ ਜਿਨ੍ਹਾਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਰਹਿਣ ਵਾਲੇ ਸਵਾਮੀ ਸੂਰੀਆ ਦੇਵ (45) ਪੁੱਤਰ ਚੰਦਰ ਭਾਨ ਪਿਛਲੇ ਲਗਭਗ 18 ਸਾਲਾਂ ਤੋਂ ਗੋਨਿਆਣਾ ਮੰਡੀ ਦੇ ਲਾਇਨੋ ਪਾਰ ਇਲਾਕੇ ਵਿੱਚ ਮਹਾਂਰਿਸ਼ੀ ਯੋਗ ਆਸ਼ਰਮ ਚਲਾ ਰਹੇ ਸਨ ਜਿੱਥੇ ਉਹ ਯੋਗ ਦੇ ਨਾਲ- ਨਾਲ ਹਿੰਦੂ ਧਰਮ ਦਾ ਪ੍ਰਚਾਰ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਬਗੈਰਾ ਵੀ ਕਰਦੇ ਸਨ। ਸਵਾਮੀ ਸੂਰੀਆ ਦੇਵ ਜੀ ਆਰਐਸਐਸ ਤੋਂ ਇਲਾਵਾ ਡੀਏਵੀ ਸਕੂਲ ਅਤੇ ਕਾਲਜ ਸੰਸਥਾਵਾਂ ਨਾਲ ਵੀ ਜੁੜੇ ਹੋਏ ਸਨ। ਸਹਿਰ ਦੇ ਸਮਾਜਸੇਵੀ ਬਲਵਿੰਦਰ ਸਿੰਘ ਧਿੰਗੜਾ, ਦਲਜੀਤ ਸਿੰਘ ਖੁਰਮੀ ਅਤੇ ਦੇਵ ਰਾਜ ਗਰਗ ਨੇ ਦੱਸਿਆ ਕਿ ਸਵਾਮੀ ਸੂਰੀਆ ਦੇਵ ਜੀ ਪੇਟ ਦੀ ਕਿਸੇ ਬਿਮਾਰੀ ਕਾਰਨ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਸਵਾਮੀ ਜੀ ਦਾ ਪਤਾ ਲੈਣ ਲਈ ਬੀਤੇ ਕੱਲ ਉਨ੍ਹਾਂ ਦੇ ਵੱਡੇ ਭਰਾ ਅਤੇ ਭਤੀਜੇ ਆਸ਼ਰਮ ਹਾਏ ਸਨ ਅਤੇ ਉਨ੍ਹਾਂ ਦਾ ਭਾਣਜਾ ਵੀ ਕੱਲ੍ਹ ਦਾ ਉਨ੍ਹਾਂ ਦੇ ਕੋਲ ਹੀ ਸਿ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਾਣਜੇ ਰਾਹੁਲ ਅਨੁਸਾਰ ਬੀਤੀ ਰਾਤ ਕਰੀਬ 10: 30 ਵਜੇ ਸਾਉਣ ਲਈ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਸਵਾਮੀ ਜੀ ਆਪਣੇ ਕਮਰੇ ਵਿੱਚ ਸੌਂ ਗਏ। ਉਨ੍ਹਾਂ ਦੱਸਿਆ ਕਿ ਸਵਾਮੀ ਜੀ ਨੇ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਜਦੋਂ ਆਪਣਾ ਕਮਰਾ ਨਾ ਖੋਲ੍ਹਿਆ ਤਾਂ ਰਾਹੁਲ ਅਤੇ ਆਸ਼ਰਮ ਦੇ ਹੋਰ ਸੇਵਕਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਮੌਕੇ ' ਤੇ ਪੁੱਜੇ। ਜਦੋਂ ਉਨ੍ਹਾਂ ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਅੰਦਰ ਸਵਾਮੀ ਜੀ ਦੀ ਲਾਸ਼ ਲਟਕ ਰਹੀ ਸੀ। ਤੁਰੰਤ ਥਾਣਾ ਨਹੀਆਂਵਾਲਾ ਦੀ ਪੁਲਿਸ ਨੂੰ ਸੁਚਨਾ ਦਿੱਤੀ ਗਈ। ਡੀਐਸਪੀ (ਡੀ ) ਕੁਲਦੀਪ ਸਿੰਘ ਭੁੱਲਰ ਦੀ ਮੌਜੂਦਗੀ ਵਿੱਚ ਥਾਣਾ ਨਹੀਆਂਵਾਲਾ ਦੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਭਰਤੀ ਕਰਵਾ ਦਿੱਤਾ ਹੈ। ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫ਼ਸਰ ਬੂਟਾ ਸਿੰਘ ਦਾ ਕਹਿਣਾ ਹੈ ਕਿ ਮੁੱਢਲੇ ਤੌਰ 'ਤੇ ਮਾਮਲਾ ਖੁਦਕੁਸ਼ੀ ਦਾ ਹੀ ਜਾਪਦਾ ਹੈ ਪਰ ਫਿਰ ਵੀ ਉਨ੍ਹਾਂ ਦੇ ਭਾਣਜੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਅਗਲੇਰੀ ਕਾਰਵਾਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਆਉਣ 'ਤੇ ਹੀ ਕੀਤੀ ਜਾਵੇਗੀ।
ਬਾਕਸ
ਸੀਸੀਟੀਵੀ ਕੈਮਰਿਆਂ ਦੀ ਡੀਵਿਆਰ ਗਾਇਬ।
ਸੁਤਰਾ ਤੋਂ ਪਤਾ ਲੱਗਾ ਹੈ ਕੀ ਉਕਤ ਆਸ਼ਰਮ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ। ਪਰ ਉਕਤ ਘਟਨਾ ਦੌਰਾਨ ਇਹ ਸੀਸੀਟੀਵੀ ਕੈਮਰੇ ਤਾਂ ਚੱਲਦੇ ਦੇਖੇ ਗਏ ਪਰ ਇਨ੍ਹਾਂ ਦਾ ਰਿਕਾਰਡ ਰੱਖਣ ਵਾਲੀ ਡੀਵੀਆਰ ਗਾਇਬ ਸੀ, ਜਿਸ ਤੋਂ ਇਹ ਮਾਮਲਾ ਸ਼ੱਕੀ ਜਾਪ ਰਿਹਾ ਹੈ। ਥਾਣਾ ਮੁਖੀ ਬੂਟਾ ਸਿੰਘ ਦਾ ਕਹਿਣਾ ਹੈ ਕਿ ਉਕਤ ਮਾਮਲਾ ਵੀ ਉਨਾਂ ਦੇ ਧਿਆਨ ਵਿਚ ਆਇਆ ਹੈ ਪਰ ਇੱਕ ਵਾਰ ਸਵਾਮੀ ਜੀ ਦੇ ਖੁਦਕੁਸ਼ੀ ਕਰਨ ਵਾਲੇ ਕਮਰੇ ਨੂੰ ਜਿੰਦਰਾ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ ।
ਬਾਕਸ
ਫ਼ਰਵਰੀ ਮਹੀਨੇ ਕੀਤੇ ਜਾਣੇ ਸਨ ਲੋੜਵੰਦ ਲੜਕੀਆਂ ਦੇ ਵਿਆਹ
ਸਮਾਜ ਸੇਵੀ ਬਲਵਿੰਦਰ ਸਿੰਘ ਢੀਂਗੜਾ ਨੇ ਦੱਸਿਆ ਕਿ ਹਰ ਸਾਲ ਸਵਾਮੀ ਸੂਰੀਆ ਦੇਵ ਦੇ ਯਤਨਾਂ ਸਦਕਾ ਗਰੀਬ ਵਰਗ ਦੀਆਂ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਆਸ਼ਰਮ ਵਿੱਚ ਕੀਤੇ ਜਾਂਦੇ ਸਨ, ਜੋ ਇਸ ਵਰ੍ਹੇ ਵੀ ਫਰਵਰੀ ਦੇ ਦੂਜੇ ਹਫ਼ਤੇ ਕੀਤੇ ਜਾਣੇ ਸਨ ਉਨ੍ਹਾਂ ਦੱਸਿਆ ਕਿ ਵਿਆਹ ਸਬੰਧੀ ਸੱਦਾ ਪੱਤਰ ਵਾਲੇ ਕਾਰਡ ਛੱਪ ਚੁੱਕੇ ਸਨ ਜੋ ਸਵਾਮੀ ਜੀ ਨੇ ਫਾਈਨਲ ਕਰਨੇ ਸਨ, ਪਰ ਅਚਾਨਕ ਇਹ ਮੰਦਭਾਗੀ ਘਟਨਾ ਵਾਪਰੀ।
ਬਾਕਸ
ਇੱਕ ਆਡੀਓ ਬੈਰਲ ਹੋਣ ਕਾਰਨ ਵੀ ਚਰਚਾ 'ਚ ਆਏ ਸਨ ਸਵਾਮੀ।
ਸਵਾਮੀ ਸੂਰੀਆ ਦੇਵ ਜੀ ਡੀਏਵੀ ਸਕੁਲ Conclusion:ਸੰਸਥਾਵਾਂ ਨਾਲ ਵੀ ਬਹੁਤ ਨੇੜੇ ਜੁੜੇ ਹੋਏ ਸਨ। ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਇਕ ਆਡੀਓ ਵੀ ਸ਼ੋਸ਼ਲ ਮੀਡੀਆ 'ਤੇ ਬੈਰਲ ਹੋਈ ਸੀ ਜਿਸ ਵਿੱਚ ਉਹ ਡੀਏਵੀ ਸਕੂਲ ਦੇ ਫੇਲ੍ਹ ਵਿਦਿਆਰਥੀ ਨੂੰ ਪਾਸ ਕਰਵਾਉਣ ਬਦਲੇ ਪੈਸੇ ਦੇ ਲੈਣ ਦੇਣ ਦੀ ਗੱਲਬਾਤ ਵਿਦਿਆਰਥੀ ਦੇ ਮਾਪਿਆਂ ਨਾਲ ਕਰ ਰਹੇ ਹਨ। ਇਸ ਵੀਡੀਓ ਨੂੰ ਪੀੜਤ ਵਿਦਿਆਰਥੀ ਦੇ ਮਾਪਿਆਂ ਵੱਲੋਂ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਸੀ।
ETV Bharat Logo

Copyright © 2024 Ushodaya Enterprises Pvt. Ltd., All Rights Reserved.