ETV Bharat / jagte-raho

ਸੰਗਰੂਰ: ਮਹਿਲਾ ਨੇ ਆਪਣੀ ਦੋ ਮਾਸੂਮ ਧੀਆਂ ਸਣੇ ਕੀਤੀ ਖ਼ੁਦਕੁਸ਼ੀ - ਸੁਸਾਈਡ ਨੋਟ ਬਰਾਮਦ

ਸੰਗਰੂਰ ਦੇ ਪਿੰਡ ਸਰੋਂ 'ਚ ਇੱਕ ਮਹਿਲਾ ਨੇ ਆਪਣੀ ਦੋ ਮਾਸੂਮ ਧੀਆਂ ਸਣੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸੁਹਰੇ ਪਰਿਵਾਰ 'ਤੇ ਤੰਗ ਪਰੇਸ਼ਾਨ ਕੀਤੇ ਜਾਣ ਤੇ ਕਤਲ ਦੇ ਦੋਸ਼ ਲਾਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਮਹਿਲਾ ਨੇ ਆਪਣ ਧੀਆਂ ਸਣੇ ਕੀਤੀ ਖ਼ੁਦਕੁਸ਼ੀ
ਮਹਿਲਾ ਨੇ ਆਪਣ ਧੀਆਂ ਸਣੇ ਕੀਤੀ ਖ਼ੁਦਕੁਸ਼ੀ
author img

By

Published : Jan 11, 2021, 10:24 AM IST

ਸੰਗਰੂਰ : ਜ਼ਿਲ੍ਹੇ ਦੇ ਪਿੰਡ ਸਰੋਂ 'ਚ ਇੱਕ ਮਹਿਲਾ ਵੱਲੋਂ ਆਪਣੀ ਦੋ ਮਾਸੂਮ ਧੀਆਂ ਸਣੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸੁਹਰੇ ਪਰਿਵਾਰ 'ਤੇ ਤੰਗ ਪਰੇਸ਼ਾਨ ਕੀਤੇ ਜਾਣ ਦੇ ਦੋਸ਼ ਲਾਏ ਹਨ। ਫਿਲਹਾਲ ਮਹਿਲਾ ਦੇ ਖ਼ੁਦਕੁਸ਼ੀ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਮਹਿਲਾ ਨੇ ਆਪਣ ਧੀਆਂ ਸਣੇ ਕੀਤੀ ਖ਼ੁਦਕੁਸ਼ੀ

ਮ੍ਰਿਤਕਾ ਦੀ ਪਛਾਣ 29 ਸਾਲਾਂ ਬਲਜੀਤ ਕੌਰ ਵਜੋਂ ਹੋਈ ਹੈ। ਮ੍ਰਿਤਕਾ ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਉਸ ਨੂੰ ਭੈਣ ਦੇ ਸੁਹਰੇ ਪਰਿਵਾਰ ਕੋਲੋਂ ਉਸ ਦੀ ਤੇ ਉਸ ਦੀ ਦੋ ਧੀਆਂ ਦੀ ਮੌਤ ਦੀ ਖ਼ਬਰ ਮਿਲੀ। ਜਦੋਂ ਉਹ ਉਥੇ ਪੁੱਜੇ ਤਾਂ ਬਲਜੀਤ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਮਿਲੀ ਤੇ ਉਸ ਦੀ ਧੀਆਂ ਬਿਸਤਰ 'ਤੇ ਮ੍ਰਿਤਕ ਪਾਈਆਂ ਗਈਆਂ। ਉਸ ਨੇ ਭੈਣ ਦੇ ਸੁਹਰਾ ਪਰਿਵਾਰ ਉੱਤੇ ਉਸ ਨੂੰ ਧੀਆਂ ਹੋਣ ਦੇ ਚਲਦੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਾਏ। ਮ੍ਰਿਤਕਾ ਦੇ ਭਰਾ ਨੇ ਭੈਣ ਦੇ ਸੁਹਰੇ ਪਰਿਵਾਰ ਤੇ ਪਤੀ 'ਤੇ ਬਲਜੀਤ ਕੌਰ ਤੇ ਉਸ ਦੀਆਂ ਧੀਆਂ ਦਾ ਕਤਲ ਦੇ ਦੋਸ਼ ਲਾਏ।

ਜਦੋਂ ਕਿ ਮ੍ਰਿਤਕਾ ਦੇ ਸੁਹਰੇ ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕਾ ਨੇ ਆਪਣੀ ਮਰਜ਼ੀ ਨਾਲ ਖ਼ੁਦਕੁਸ਼ੀ ਕੀਤੀ ਹੈ।

ਇਸ ਬਾਰੇ ਜਾਣਾਕਰੀ ਦਿੰਦੇ ਹੋਏ ਸੰਗਰੂਰ ਦੇ ਡੀਐਸਪੀ ਸਤਪਾਲ ਸ਼ਰਮਾ ਨੇ ਕਿਹਾ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਸੁਹਰੇ ਪਰਿਵਾਰ ਤੇ ਉਸ ਦੇ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾ ਕੋਲੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਗਿਆ, ਪਰ ਉਹ ਸ਼ੱਕੀ ਹੈ। ਮ੍ਰਿਤਕਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਤੇ ਅਜੇ ਤੱਕ ਮਾਸੂਮ ਬੱਚਿਆਂ ਦੀ ਮੌਤ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੰਗਰੂਰ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.