ਜ਼ੀਰਕਪੁਰ: ਢਕੋਲੀ ਵਿੱਚ ਨਾਬਾਲਗ ਕੁੜੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦੀ ਉਮਰ 14 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੇ ਆਰੋਪੀ ਖ਼ਿਲਾਫ਼ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਦੋਸ਼ੀ ਦੇ ਖ਼ਿਲਾਫ਼ ਧਾਰਾ 376, 506 ,ਆਈਪੀਸੀ 4,6 ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਆਰੋਪੀ ਨੇ ਪਹਿਲਾਂ ਕੁੜੀ ਨਾਲ ਤਿੰਨ ਤਰੀਕ ਨੂੰ ਜਬਰ-ਜਨਾਹ ਕੀਤਾ ਤੇ ਉਸ ਤੋਂ ਬਾਅਦ ਕੁੜੀ ਨਾਲ ਦੁਸ਼ਕਰਮ ਕਰਨ ਲਈ ਕੁੜੀ ਨੂੰ ਵਾਰ-ਵਾਰ ਪ੍ਰੇਸ਼ਾਨ ਕੀਤਾ ਗਿਆ ਤੇ ਬੱਚੀ ਵੀ ਆਰੋਪੀ ਤੋਂ ਘਬਰਾ ਗਈ ਸੀ ਅਤੇ ਕਿਸੇ ਤਰ੍ਹਾਂ ਉਸ ਨੇ ਇਹ ਗੱਲ ਆਪਣੇ ਭਾਈ ਨੂੰ ਹਿੰਮਤ ਕਰਕੇ ਦੱਸੀ ਅਤੇ ਇਸ ਤੋਂ ਬਾਅਦ 112 ਨੰਬਰ 'ਤੇ ਕਾਲ ਕਰਕੇ ਪੁਲਿਸ ਨੂੰ ਸ਼ਿਕਾਇਤ ਕੀਤੀ।
ਇਹ ਵੀ ਪੜੋ: ਐੱਨਪੀਆਰ ਬਾਰੇ ਸਰਕਾਰ ਨੇ ਦਿੱਤੀ ਸਫਾਈ, ਟਵੀਟ ਕਰ ਦਿੱਤੀ ਜਾਣਕਾਰੀ
ਏਐਸਆਈ ਨੇ ਦੱਸਿਆ ਕਿ ਆਰੋਪੀ ਸ਼ਿਵ ਕੁਮਾਰ ਜੋ ਕਿ ਯੂਪੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਇੱਥੇ ਉਹ ਆਪਣੀ ਘਰ ਵਾਲੀ ਨਾਲ ਰਹਿੰਦਾ ਸੀ ਤੇ ਇਥੇ ਜ਼ਿਕਰਯੋਗ ਕਿ ਸ਼ਿਵ ਕੁਮਾਰ ਦਾ ਪਹਿਲਾਂ ਹੀ ਦੂਜਾ ਵਿਆਹ ਹੋ ਰੱਖਿਆ ਹੈ, ਜਿਸ ਤੋਂ ਤਿੰਨ ਕੁੜੀਆਂ ਤੇ ਇੱਕ ਮੁੰਡਾ ਹੈ। ਸ਼ਿਵ ਕੁਮਾਰ ਲੇਬਰ ਦਾ ਕੰਮ ਕਰਦਾ ਸੀ ਤੇ ਉਨ੍ਹਾਂ ਦੇ ਘਰ ਦੇ ਸਾਹਮਣੇ ਹੀ ਨੰਨ੍ਹੀ ਬੱਚੀ ਤੇ ਉਸ ਦਾ ਪਰਿਵਾਰ ਰਹਿੰਦਾ ਹੈ ਤੇ ਨਾਲ ਹੀ ਬਾਹਰ ਨਿਕਲ ਕੇ ਬਾਥਰੂਮ ਦਾ ਰਸਤਾ ਜਾਂਦਾ ਹੈ ਤੇ ਪਿੱਛੋਂ ਜਦੋਂ ਆਰੋਪੀ ਦੀ ਘਰਵਾਲੀ ਆਪਣੇ ਘਰ ਗਈ ਹੋਈ ਸੀ ਤਾਂ ਉਸ ਨੇ ਮੌਕਾ ਦੇਖਦੇ ਹੋਏ ਬੱਚੀ ਨੂੰ ਇਕੱਲੀ ਨੂੰ ਬਾਥਰੂਮ ਜਾਂਦੇ ਹੋਏ ਦੇਖਿਆ ਤੇ ਮੌਕੇ ਦਾ ਨਾਜਾਇਜ਼ ਫਾਇਦਾ ਚੁੱਕ ਕੇ ਉਸ ਨਾਲ ਦੁਸ਼ਕਰਮ ਕੀਤਾ।