ਪਠਾਨਕੋਟ: ਬੀਤੇ ਦਿਨੀਂ ਪੁਲਿਸ ਨੇ ਪਠਾਨਕੋਟ ਅੰਮ੍ਰਿਤਸਰ ਰਾਸ਼ਟਰੀ ਮਾਰਗ 'ਤੇ ਨਾਕਾਬੰਦੀ ਦੌਰਾਨ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ। ਜਿਸ ਤੋਂ 100 ਗ੍ਰਾਮ ਹੈਰੋਇਨ ਤੇ 7 ਲੱਖ 25 ਹਜ਼ਾਰ ਦੀ ਡੱਰਗ ਮਨੀ ਬਰਾਮਦ ਹੋਈ। ਦੱਸ ਦਈਏ ਕਿ ਇਹ ਤਸਕਰ ਹੈਰੋਇਨ ਜੰਮੂ ਕਸ਼ਮੀਰ ਤੋਂ ਲੈ ਕੇ ਪੰਜਾਬ 'ਚ ਸਪਲਾਈ ਕਰਨ ਲਈ ਜਾ ਰਿਹਾ ਸੀ ਜਿਸ ਨੂੰ ਪੁਲਿਸ ਨੇ ਮੌਕੇ 'ਤੇ ਹੀ ਕਾਬੂ ਕਰ ਲਿਆ।
ਐਸ.ਪੀ. ਪ੍ਰਭਜੋਤ ਸਿੰਘ ਵਿਰਕ ਨੇ ਕਿਹਾ ਕਿ ਪੁਲਿਸ ਨੂੰ ਗੁਪਤ ਸੂਚਨਾ ਨੂੰ ਮਿਲੀ ਸੀ ਜਿਸ ਦੌਰਾਨ ਡੀ.ਐਸ.ਪੀ ਨੇ ਪਠਾਨਕੋਟ ਦੀ ਛੋਟੀ ਨਹਿਰ ਕੰਪਲੈਕਸ ਕੋਲ ਨਾਕਾਬੰਦੀ ਕੀਤੀ। ਇਸ ਦੌਰਾਨ ਇੱਕ ਜੰਮੂ ਕਸ਼ਮੀਰ ਦੀ ਸਿਫ਼ਟ ਦੀ ਕਾਰ ਨੰ. JK086985 ਉਸ ਰਸਤੇ ਤੋਂ ਲੰਘੀ, ਜਿਸ ਨੂੰ ਰੋਕ ਕੇ ਪੁਲਿਸ ਨੇ ਤਲਾਸ਼ੀ ਲਈ। ਇਸ ਮਗਰੋਂ ਕਾਰ ਚੋਂ 100 ਗ੍ਰਾਮ ਹੈਰੋਇਨ ਤੇ 7 ਲੱਖ 25 ਹਜ਼ਾਰ ਦੀ ਡੱਰਗ ਮਨੀ ਬਰਾਮਦ ਹੋਈ।
ਉਨ੍ਹਾਂ ਨੇ ਕਿਹਾ ਕਿ ਇਹ ਨਸ਼ਾ ਤਸਕਰ ਦੀ ਪਹਿਚਾਣ ਕੁਲਦੀਪ ਵਜੋਂ ਹੋਈ ਹੈ ਜੋ ਕਿ ਕਠੂਆ ਦਾ ਵਸਨੀਕ ਹੈ। ਉਨ੍ਹਾਂ ਨੇ ਕਿਹਾ ਕਿ ਕੁਲਦੀਪ 'ਤੇ ਪਹਿਲਾਂ ਵੀ ਕਈ ਕੇਸ ਦਰਜ ਹਨ। ਇਕ ਮੁਕਦਮਾ ਇਥੇ ਦੇ ਹੀ ਡੀਵਜ਼ਨ ਨੂੰ 1. 'ਚ ਦਰਜ ਹੈ ਤੇ ਇਕ ਬਠਿੰਡਾ 'ਚ ਦਰਜ ਹੈ।
ਐਸ.ਪੀ. ਨੇ ਕਿਹਾ ਕਿ ਫਿਲਹਾਲ ਪੁਲਿਸ ਨੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕਰ ਦਿੱਤੀ ਹੈ। ਪੁਲਿਸ ਨੂੰ ਉਮੀਦ ਹੈ ਕਿ ਇਸ ਤੋਂ ਹੋਰ ਵੀ ਕੁੱਝ ਬਰਾਮਦ ਹੋ ਸਕਦਾ ਹੈ।