ETV Bharat / jagte-raho

ਫ਼ਾਜ਼ਿਲਕਾ ਪੁਲਿਸ ਨੇ 30 ਹਜ਼ਾਰ ਲੀਟਰ ਤੋਂ ਵੱਧ ਨਾਜਾਇਜ਼ ਸ਼ਰਾਬ ਕੀਤੀ ਬਰਾਮਦ - liquor in fazilka

ਪੰਜਾਬ ਤੇ ਰਾਜਸਥਾਨ ਪੁਲਸ ਵਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਕੀਤੇ ਗਏ ਇਸ ਸਾਂਝੇ ਆਪ੍ਰੇਸ਼ਨ ਦੇ ਬੀਤੇ ਦੋ ਮਹੀਨਿਆਂ ਦੌਰਾਨ ਕਰੀਬ ਢਾਈ ਲੱਖ ਲੀਟਰ ਸ਼ਰਾਬ ਬਰਾਮਦ ਕੀਤੀ ਜਾ ਚੁੱਕੀ ਹੈ।

ਫ਼ਾਜ਼ਿਲਕਾ ਪੁਲਿਸ ਨੇ 30 ਹਜ਼ਾਰ ਲੀਟਰ ਤੋਂ ਵੱਧ ਨਾਜਾਇਜ਼ ਸ਼ਰਾਬ ਕੀਤੀ ਬਰਾਮਦ

author img

By

Published : Dec 24, 2020, 8:17 PM IST

ਫਜ਼ਿਲਕਾ: ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਉਸ ਸਮੇਂ ਵੱਡਾ ਨੁਕਸਾਨ ਹੋਇਆ। ਜਦੋਂ ਪੰਜਾਬ ਤੇ ਰਾਜਸਥਾਨ ਪੁਲਿਸ ਵੱਲੋਂ ਇਨ੍ਹਾਂ ਸ਼ਰਾਬ ਤਸਕਰਾਂ ਖ਼ਿਲਾਫ਼ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ ਪੰਜਾਬ ਰਾਜਸਥਾਨ ਸਰਹੱਦ ਨੇੜਿਉਂ ਲੰਘਦੀ ਗੰਗ ਕੈਨਾਲ ਦੇ ਲੱਗੇ ਸਥਿਤ ਪਿੰਡ 500 ਐੱਲ.ਐੱਨ.ਪੀ. ’ਚ ਛਾਪੇਮਾਰੀ ਕੀਤੀ ਅਤੇ ਗੰਗ ਕੈਨਾਲ ਦੇ ਨਾਲ ਲੱਗਦੇ ਖੇਤਰ ’ਚ ਜ਼ਮੀਨ ਹੇਠਾਂ ਦੱਬੀ ਗਈ ਨਾਜਾਇਜ਼ ਸ਼ਰਾਬ (ਲਾਹਣ) ਬਰਾਮਦ ਕੀਤੀ ਗਈ। ਦੱਸਿਆ ਜਾਂਦਾ ਹੈ ਕਿ ਇਹ ਸ਼ਰਾਬ ਨਹਿਰ ਦੇ ਕੰਢੇ ’ਤੇ ਜ਼ਮੀਨ ਹੇਠ ਝਾੜੀਆਂ ’ਚ ਲੁਕਾ ਕੇ ਰੱਖੀ ਗਈ ਸੀ, ਜਿਸ ਨੂੰ ਜੇਸੀਬੀ ਦੀ ਮਦਦ ਨਾਲ ਪੁੱਟ ਕੇ ਕੱਢਿਆ ਗਿਆ। ਇਸ ਤੋਂ ਇਲਾਵਾ 80 ਚਾਲੂ ਭੱਠੀਆਂ ਨਸ਼ਟ ਕੀਤੀਆਂ ਗਈਆਂ ਹਨ ਤੇ 40 ਡਰਮ ਵੀ ਬਰਾਮਦ ਕੀਤੇ ਗਏ ਹਨ।

ਵੀਡੀਓ

ਦੱਸਣਯੋਗ ਹੈ ਕਿ ਪੰਜਾਬ ਤੇ ਰਾਜਸਥਾਨ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਕੀਤੇ ਗਏ ਇਸ ਸਾਂਝੇ ਆਪ੍ਰੇਸ਼ਨ ਦੇ ਬੀਤੇ ਦੋ ਮਹੀਨਿਆਂ ਦੌਰਾਨ ਕਰੀਬ ਢਾਈ ਲੱਖ ਲੀਟਰ ਸ਼ਰਾਬ ਬਰਾਮਦ ਕੀਤੀ ਜਾ ਚੁੱਕੀ ਹੈ।

ਇਸ ਬਾਰੇ ਰਾਜਸਥਾਨ ਦੇ ਥਾਣਾ ਹਿੰਦੁਮਾਲਕੋਟ ਇੰਚਾਰਜ ਰਾਮ ਪ੍ਰਤਾਪ ਅਤੇ ਜ਼ਿਲ੍ਹਾ ਫਾਜ਼ਿਲਕਾ ਅਧੀਨ ਆਉਂਦੇ ਥਾਣਾ ਖੁਈਆ ਸਰਵਰ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਰਾਬ ਦੇ ਇਸ ਨਾਜਾਇਜ਼ ਕਾਰੋਬਾਰ ਨੂੰ ਰੋਕਣ ਲਈ ਸਾਂਝਾ ਆਪ੍ਰੇਸ਼ਨ ਸਮੇਂ-ਸਮੇਂ ’ਤੇ ਚਲਾਇਆ ਜਾਂਦਾ ਹੈ ਅਤੇ ਬੀਤੇ ਦੋ ਮਹੀਨਿਆਂ ਦੌਰਾਨ ਕਰੀਬ ਢਾਈ ਲੱਖ ਲੀਟਰ ਨਾਜਾਇਜ਼ ਸ਼ਰਾਬ ਦੀ ਬਰਾਮਦਗੀ ਕੀਤੀ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.