ਪਠਾਨਕੋਟ: ਸ਼ਹਿਰ ਵਿੱਚ ਅਜੀਬੋ ਗਰੀਬ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਲੁਟੇਰਾ ਗਿਰੋਹ ਲੋਕਾਂ ਨੂੰ ਸਮੋਹਿਤ ਕਰਕੇ ਬਨਣਾ ਰਿਹਾ ਲੁੱਟ ਦਾ ਸ਼ਿਕਾਰ । ਇਨ੍ਹਾਂ ਦੀ ਲੁੱਟ ਦਾ ਤਾਜਾ ਸ਼ਿਕਾਰ ਹੋਈ ਹੈ 70 ਸਾਲਾਂ ਮਹਿਲਾ ਜਿਸ ਤੋਂ ਇਨ੍ਹਾਂ ਨੇ ਪੈਸੇ 'ਤੇ ਵਾਲੀਆਂ ਦੀ ਲੁੱਟ ਕੀਤੀ ਹੈ। ਲੁਟੇਰਿਆਂ ਸੀਸੀਟੀਵੀ ਕੈਮਰਿਆਂ ਵਿੱਚ ਕਈ ਥਾਂਈ ਕੈਦ ਹੋਏ ਹਨ।
ਇਹ ਲੁੱਟੇਰਾ ਗਿਰੋਹ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਸ ਗਿਰੋਹ 'ਚ ਮਹਿਲਾ ਸਣੇ ਚਾਰ ਤੋਂ ਪੰਜ ਲੋਕ ਸ਼ਾਮਿਲ ਹਨ ।ਇਹ ਗਿਰੋਹ ਦਿਨ ਦਿਹਾੜੇ ਲੋਕਾਂ ਨੂੰ ਗੱਲਾਂ 'ਚ ਉਲਝਾ ਕੇ ਲੁੱਟ ਕਰ ਰਿਹਾ ਹੈ । ਇਸ ਗਰੋਹ ਦੇ ਲੋਕਾਂ ਦੇ ਚਿਹਰੇ ਸੀਸੀਟੀਵੀ ਚ ਕੈਦ ਹੋ ਗਏ ਹਨ ਪਰ ਮੁਲਜ਼ਮ ਅਜੇ ਤੱਕ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ ਹਨ॥
ਪਠਾਨਕੋਟ ਦੇ ਕਾਜੀਪੁਰ ਦੀ ਰਹਿਣ ਵਾਲੀ ਇੱਕ ਬਜ਼ੁਰਗ ਮਹਿਲਾ ਨਾਲ ਇਸ ਗਿਰੋਹ ਨੇ ਲੁੱਟ ਕੀਤੀ ਹੈ । ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਹ ਪੈਨਸ਼ਨ ਲੈਣ ਬੈਂਕ ਗਈ ਹੋਈ ਸੀ ਅਤੇ ਘਰ ਮੁੜਦੇ ਵੇਲੇ ਇੱਕ ਮਹਿਲਾ ਸਣੇ ਚਾਰ ਬੰਦਿਆਂ ਉਸ ਦੇ ਪੈਸੇ ਅਤੇ ਵਾਲੀਆਂ ਖੋਹ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਕਰੋੜਾਂ ਦੀ ਠੱਗੀ ਮਾਰਨ ਵਾਲੇ 14 ਵਿਅਕਤੀਆਂ ਵਿਰੁੱਧ ਕੇਸ ਦਰਜ
ਪੁਲਿਸ ਅਧਿਕਾਰੀ ਦੱਸਿਆ ਕਿ ਲੁੱਟ ਗਿਰੋਹ ਦੇ ਲੋਕਾਂ ਦੀ ਫੋਟੋ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਭਾਲ ਕੀਤੀ ਜਾ ਰਹੀ ਹੈ। ਡੀਐੱਸਪੀ ਰਾਜਿੰਦਰ ਮਨਹਾਸ ਨੇ ਕਿਹਾ ਕਿ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ । ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਨ੍ਹਾਂ ਲੁਟੇਰਿਆਂ ਨੂੰ ਕਿਤੇ ਵੀ ਦੇਖਣ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ ।