ETV Bharat / jagte-raho

ਨਸ਼ੇ ਦੀ ਓਵਰਡੋਜ਼ ਨੇ ਲਈ ਨੌਜਵਾਨ ਦੀ ਜਾਨ - ਨਸ਼ਾ ਦੀ ਵਾਧੂ ਮਾਤਰਾ ਨੇ ਨੌਜਵਾਨ ਦੀ ਲਈ ਜਾਨ

ਫ਼ਿਰੋਜ਼ਪੁਰ ਦੇ ਮੱਖੂ ਅਧੀਨ ਪੈਂਦੇ ਪਿੰਡ ਨਿਜ਼ਾਮਦੀਨ ਦਾ ਇੱਕ ਹੋਰ ਨੌਜਵਾਨ ਚੜ੍ਹਿਆ ਨਸ਼ੇ ਦੀ ਬਲੀ। ਪੜ੍ਹੋ ਪੂਰੀ ਖ਼ਬਰ......

ਮ੍ਰਿਤਕ ਦੀ ਫ਼ਾਈਲ ਫ਼ੋਟੋ।
author img

By

Published : Aug 6, 2019, 4:53 PM IST

Updated : Aug 6, 2019, 6:34 PM IST

ਫ਼ਿਰੋਜ਼ਪੁਰ : ਪੰਜਾਬ ਵਿੱਚ ਨਸ਼ੇ ਦੀ ਵਾਧੂ ਮਾਤਰਾ ਲੈਣ ਕਾਰਨ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਜ਼ਿਲ੍ਹੇ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਅੱਜ ਦੂਜੀ ਮੌਤ ਨਸ਼ੇ ਦੀ ਵਾਧੂ ਮਾਤਰਾ ਕਾਰਨ ਮੌਤ ਹੋ ਗਈ ਹੈ।

ਵੇਖੋ ਵੀਡੀਓ।

ਪਿੰਡ ਨਿਜ਼ਾਮਦੀਨ ਵਿੱਚ ਨਸ਼ੇ ਦੀ ਵਾਧੂ ਮਾਤਰਾ ਕਾਰਨ ਬਖਸ਼ੀਸ ਸਿੰਘ ਨਾਂਅ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਇਹ ਨੌਜਵਾਨ ਨਸ਼ੇ ਕਰਨ ਦਾ ਆਦਿ ਸੀ ਅਤੇ ਆਪਣੇ ਘਰ ਵਿੱਚ ਹੀ ਨਸ਼ੇ ਦਾ ਟੀਕਾ ਲਾਉਣ ਵੇਲੇ ਉਸ ਦੀ ਮੌਤ ਹੋ ਗਈ।

ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਮ੍ਰਿਤਕ ਵਿਆਹਿਆ ਹੋਇਆ ਸੀ ਅਤੇ ਉਸ ਦੇ 2 ਬੱਚੇ ਹਨ, ਜਿੰਨ੍ਹਾਂ ਨੂੰ ਬਹੁਤ ਹੀ ਭਾਰੀ ਸਦਮਾ ਲੱਗਿਆ ਹੈ।

ਨੌਜਵਾਨ ਦੀ ਇਸ ਮੌਤ ਨੂੰ ਲੈ ਕੇ ਦੂਜੇ ਪਾਸੇ ਪਿੰਡ ਵਾਲਿਆਂ ਦੇ ਦੋਸ਼ ਹਨ ਕਿ ਉਹਨਾਂ ਦੇ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ। ਪੁਲਿਸ ਖਾਨਾ ਪੂਰਤੀ ਲਈ ਪਿੰਡ ਵਿੱਚ ਨਸ਼ੇ ਵੇਚਣ ਵਾਲਿਆਂ ਦੇ ਨਾਂਅ ਦੱਸਣ ਲਈ ਪਿੰਡ ਵਿੱਚ ਪੋਸਟਰ ਲਗਵਾ ਰਹੀ ਹੈ, ਪਰ ਕੋਈ ਵੀ ਸਖ਼ਤ ਕਾਰਵਾਈ ਨਹੀਂ ਕਰ ਰਹੀ।

ਨਸ਼ਿਆਂ ਦੀ ਲੋੜ ਨੂੰ ਪੂਰਾ ਕਰਨ ਲਈ ਹੀ ਨੌਜਵਾਨ ਚੋਰੀਆਂ ਕਰਦੇ ਹਨ ਅਤੇ ਪੂਰਤੀ ਲਈ ਘਰ ਦਾ, ਲੋਕਾਂ ਦਾ ਸਮਾਨ ਚੋਰੀ ਕਰ ਕੇ ਵੇਚਦੇ ਹਨ।

ਇਹ ਵੀ ਪੜ੍ਹੋ : ਕੱਲਯੁੱਗੀ ਪਤਨੀ ਵੱਲੋਂ ਪ੍ਰੇਮ ਸਬੰਧਾਂ ਦੇ ਚਲਦੇ ਪਤੀ ਦਾ ਕਤਲ

ਪਿੰਡ ਵਾਲਿਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਸ਼ੇ ਦੇ ਖ਼ਾਤਮੇ ਅਤੇ ਨਸ਼ਾ ਤੱਸਕਰਾਂ ਨੂੰ ਕਾਬੂ ਕਰਨ ਲਈ ਅਸੀਂ ਪ੍ਰਸ਼ਾਸਨ ਦੇ ਨਾਲ ਹਾਂ ਪਰ ਪ੍ਰਸ਼ਾਸਨ ਵੀ ਸਾਡਾ ਸਾਥ ਦੇਵੇ।

Intro:ਫਿਰੋਜ਼ਪੁਰ ਦੇ ਮੱਖੂ ਦੇ ਪਿੰਡ ਨਿਜ਼ਾਮਦੀਨ ਦਾ ਇਕ ਹੋਰ ਨੌਜਵਾਨ ਚੜਿਆ ਨਸ਼ੇ ਦੀ ਬਲਿ।Body:ਪੰਜਾਬ ਵਿਚ ਨਸ਼ੇ ਦੀ ਉਵਰਦੋਜ ਨਾਲ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਫਿਰੋਜ਼ਪੁਰ ਜਿਲੇ ਪਿਛਲੇ ਤਿੰਨ ਦਿਨਾਂ ਵਿਚ ਅੱਜ ਦੂਜੀ ਮੌਤ ਨਸ਼ੇ ਦੀ ਉਵਰਦੋਜ ਨਾਲ ਮੌਤ ਹੋ ਗਈ ਹੈ ਬਖਸ਼ਿਸ ਸਿੰਘ ਨਾਮ ਦਾ ਇਹ ਨੌਜਵਾਨ ਨਸ਼ੇ ਕਰਨ ਦਾ ਆਦਿ ਸੀ ਅਤੇ ਆਪਣੇ ਘਰ ਵਿਚ ਹੀ ਨਸ਼ੇ ਦੇ ਇੰਜੈਕਸ਼ਨ ਲੱਗਾ ਰਿਹਾ ਸੀ ਅਤੇ ਉਸਦੀ ਮੌਤ ਹੋ ਗਈ ਬਖਸ਼ਿਸ਼ ਆਪਣੇ ਪਿੱਛੇ ਇਕ ਧਰਮਪਤਨੀ ਅਤੇ 2 ਛੋਟੇ ਬੱਚੇ ਪਿੱਛੇ ਛੱਡ ਕੇ ਗਿਆ ਹੈ ਘਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਦੂਜੇ ਪਾਸੇ ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਉਹਨਾਂ ਦੇ ਪਿੰਡ ਵਿਚ ਸ਼ਰੇਆਮ ਨਸ਼ਾ ਵਿਕਦਾ ਹੈ ਪੁਲਿਸ ਖਾਨਾਪੁਰਤੁ ਲਯੀ ਪਿੰਡ ਵਿਚ ਨਸ਼ੇ ਵੇਚਣ ਵਾਲਿਆਂ ਦੇ ਨਾਮ ਦੱਸਣ ਲਈ ਕੰਧਾ ਉਤੇ ਪੋਸਟਰ ਚਿਪਕਾ ਕੇ ਗਈ ਪਰ ਕੁਝ ਨਹੀਂ ਹੋਇਆ ਓਹਨਾ ਨੇ ਇਹ ਵੀ ਕਿਹਾ ਕਿ ਨਸ਼ੇ ਕਰਨ ਲਯੀ ਇਹ ਮੁੰਡੇ ਚੋਰੀਆਂ ਕਰਦੇ ਹਨ ਅਤੇ ਨਸ਼ੇ ਵੇਚਣ ਵਾਲਿਆਂ ਕੋਲ ਉਹ ਚੋਰੀ ਦਾ ਸਮਾਨ ਦੇ ਕੇ ਨਸ਼ੇ ਦੀ ਪੂਰਤੀ ਕਰਦੇ ਹਨ।Conclusion:
Last Updated : Aug 6, 2019, 6:34 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.