ETV Bharat / jagte-raho

ਦਿਮਾਗੀ ਤੌਰ 'ਤੇ ਪ੍ਰੇਸ਼ਾਨ ਮਹਿਲਾ ਨਾਲ ਬਲਾਤਕਾਰ ਕਰਨ ਵਾਲੇ ਦੋ ਪੁਲਿਸ ਅੜਿੱਕੇ - ਲੁਧਿਆਣਾ ਜੁਆਇੰਟ ਕਮਿਸ਼ਨਰ

ਲੁਧਿਆਣਾ ਵਿਖੇ ਇੱਕ ਆਟੋ ਵਾਲੇ ਅਤੇ ਉਸ ਦੇ ਦੋਸਤ ਵੱਲੋਂ ਰਲ ਕੇ ਇੱਕ ਦਿਮਾਗ਼ੀ ਤੌਰ ਉੱਤੇ ਪ੍ਰੇਸ਼ਾਨ ਔਰਤ ਦੀ ਇੱਜ਼ਤ ਤਾਰ-ਤਾਰ ਕਰਨ ਵਾਲਿਆਂ ਨੂੰ ਲੁਧਿਆਣਾ ਪੁਲਿਸ ਨੇ ਕਾਬੂ ਕਰ ਲਿਆ ਹੈ।

ਦਿਮਾਗੀ ਤੌਰ 'ਤੇ ਪ੍ਰੇਸ਼ਾਨ ਮਹਿਲਾ ਨਾਲ ਬਲਾਤਕਾਰ ਕਰਨ ਵਾਲੇ ਦੋ ਪੁਲਿਸ ਅੜਿੱਕੇ

author img

By

Published : Dec 3, 2020, 9:43 PM IST

ਲੁਧਿਆਣਾ: ਅੰਨ੍ਹੀ ਹਵਸ ਵਿੱਚ ਇੱਕ ਦਿਮਾਗੀ ਤੌਰ ਉੱਤੇ ਪ੍ਰੇਸ਼ਾਨ ਮਹਿਲਾ ਦੀ ਇੱਜ਼ਤ ਤਾਰ-ਤਾਰ ਕਰਨ ਵਾਲੇ ਮਾਮਲੇ ਦੇ ਸਬੰਧ ਵਿੱਚ ਇੱਕ ਆਟੋ ਡਰਾਇਵਰ ਅਤੇ ਉਸ ਦੇ ਦੋਸਤ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਭਾਗੀਰਥ ਮੀਣਾ ਨੇ ਕਿਹਾ ਕਿ ਚਾਰ ਦਿਨ ਦੀ ਸਖ਼ਤ ਮਿਹਨਤ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕੀਤਾ ਹੈ।

ਵੇਖੋ ਵੀਡੀਓ।

ਜੁਆਇੰਟ ਕਮਿਸ਼ਨਰ ਨੇ ਦੱਸਿਆ ਕਿ ਬੀਤੇ ਦਿਨੀਂ ਇੱਕ ਦਿਮਾਗ਼ੀ ਤੌਰ ਉੱਤੇ ਪ੍ਰੇਸ਼ਾਨ ਮਹਿਲਾ ਆਪਣੇ ਸਹੁਰਿਆਂ ਤੋਂ ਆਪਣੇ ਪੇਕੇ ਘਰ ਸਲੇਮ ਟਾਬਰੀ ਇਲਾਕੇ ਤੋਂ ਜਾ ਰਹੀ ਸੀ, ਪਰ ਰਸਤੇ ਵਿੱਚ ਉਹ ਰਸਤਾ ਭਟਕ ਗਈ।

ਇਸ ਤੋਂ ਬਾਅਦ ਉਸ ਨੂੰ ਇੱਕ ਆਟੋ ਡਰਾਇਵਰ ਮਿਲਿਆ, ਜਿਸ ਨੇ ਉਸ ਨੂੰ ਉਸ ਦੇ ਘਰ ਤੱਕ ਛੱਡਣ ਦਾ ਭਰੋਸਾ ਦਿੱਤਾ ਅਤੇ ਉਸ ਨੂੰ ਗੱਲਾਂ ਵਿੱਚ ਲਾ ਕੇ ਉਸ ਨੂੰ ਇੱਧਰ-ਉੱਧਰ ਘੁੰਮਾਉਂਦਾ ਰਿਹਾ।

ਮੀਣਾ ਨੇ ਦੱਸਿਆ ਕਿ ਦੋਸ਼ੀ ਨੇ ਇਹ ਵੀ ਨੇ ਦੱਸਿਆ ਕਿ ਉਹ ਇਸ ਤੋਂ ਬਾਅਦ ਉਸ ਨੂੰ ਆਪਣੇ ਕਿਸੇ ਦੋਸਤ ਦੇ ਘਰ ਲੈ ਗਿਆ, ਜਿਥੇ ਉਨ੍ਹਾਂ ਦੋਵਾਂ ਨੇ ਰਲ ਕੇ ਔਰਤ ਨਾਲ ਬਲਾਤਕਾਰ ਕੀਤਾ। ਫ਼ਿਰ ਸਵੇਰੇ ਉਸ ਨੂੰ ਸ਼ਿਮਲਾਪੁਰੀ ਕੋਲ ਛੱਡ ਦਿੱਤਾ, ਜਿਸ ਤੋਂ ਬਾਅਦ ਕਿਸੇ ਵਿਅਕਤੀ ਨੇ ਉਸ ਕੋਲੋਂ ਉਸ ਦੇ ਪਰਿਵਾਰ ਦਾ ਫ਼ੋਨ ਨੰਬਰ ਲੈ ਕੇ ਉਨ੍ਹਾਂ ਇਤਲਾਹ ਦਿੱਤੀ। ਜਿਸ ਤੋਂ ਬਾਅਦ ਪਰਿਵਾਰ ਨੇ ਔਰਤ ਨੂੰ ਨਾਲ ਲੈ ਕੇ ਪੁਲਿਸ ਕੋਲ ਪਹੁੰਚ ਕਰ ਥਾਣੇ ਵਿੱਚ ਆਟੋ ਵਾਲਾ ਅਤੇ ਉਸ ਦੇ ਸਾਥੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ।

ਅੱਜ ਪੁਲਿਸ ਵੱਲੋਂ ਜਾਰੀ ਕੀਤੇ ਗਏ ਸਰਚ ਆਪ੍ਰੇਸ਼ਨ ਵਿੱਚ ਸਫ਼ਲਤਾ ਮਿਲੀ ਅਤੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਕੇ 3 ਦਿਨਾਂ ਦੇ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.