ETV Bharat / jagte-raho

ਬਟਾਲਾ-ਜਲੰਧਰ ਰੋਡ 'ਤੇ ਤੇਜ ਰਫ਼ਤਾਰ ਕਾਰ ਨੇ ਔਰਤ ਸਣੇ ਤਿੰਨ ਬੱਚੀਆਂ ਨੂੰ ਦਰੜਿਆ, ਇੱਕ ਦੀ ਮੌਤ

ਬਟਾਲਾ-ਜਲੰਧਰ ਰੋਡ 'ਤੇ ਪਿੰਡ ਅਮੋਨੰਗਲ 'ਚ ਸੜਕ ਦੁਰਘਟਨਾ ਵਿੱਚ ਇੱਕ ਬੱਚੀ ਦੀ ਮੌਤ ਹੋ ਜਾਣ ਅਤੇ ਇੱਕ ਔਰਤ ਸਣੇ ਦੋ ਬੱਚੀਆਂ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖ਼ਬਰ ਹੈ। ਇੱਕ ਤੇਜ਼ ਰਫ਼ਤਾਰ ਇਨੋਵਾ ਕਾਰ ਮਹਿਲਾ ਸਣੇ 3 ਬੱਚੀਆਂ 'ਚ ਆ ਵੱਜੀ।

a-6-year-old girl died on the spot after a speeding innova hit a woman and 3 girls in batala
ਸੜਕ ਹਾਦਸੇ 'ਚ ਇੱਕ ਬੱਚੀ ਦੀ ਮੌਤ, ਔਰਤ ਸਣੇ ਦੋ ਬੱਚੀਆਂ ਗੰਭੀਰ ਜ਼ਖਮੀ
author img

By

Published : Oct 13, 2020, 7:45 PM IST

ਬਟਾਲਾ: ਬਟਾਲਾ-ਜਲੰਧਰ ਰੋਡ 'ਤੇ ਪਿੰਡ ਅਮੋਨੰਗਲ 'ਚ ਹੋਈ ਸੜਕ ਦੁਰਘਟਨਾ ਵਿੱਚ ਇੱਕ ਬੱਚੀ ਦੀ ਮੌਤ ਅਤੇ ਇੱਕ ਔਰਤ ਸਣੇ ਦੋ ਬੱਚੀਆਂ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖ਼ਬਰ ਹੈ। ਇੱਕ ਤੇਜ਼ ਰਫ਼ਤਾਰ ਇਨੋਵਾ ਕਾਰ ਮਹਿਲਾ ਸਣੇ 3 ਬੱਚੀਆਂ 'ਚ ਆ ਵੱਜੀ। ਜਾਣਕਾਰੀ ਅਨੁਸਾਰ ਸੰਦੀਪ ਕੌਰ ਆਪਣੀਆਂ ਬੇਟੀਆਂ ਤਨਵੀਰ ਕੌਰ, ਸੁਮਨ ਤੇ ਗੁਆਂਢੀਆ ਦੀ ਬੱਚੀ ਹਰਪ੍ਰੀਤ ਕੌਰ ਨਾਲ ਜ਼ਰੂਰੀ ਕੰਮ ਲਈ ਜਾ ਰਹੀ ਸੀ।

ਬਟਾਲਾ-ਜਲੰਧਰ ਰੋਡ 'ਤੇ ਤੇਜ ਰਫ਼ਤਾਰ ਕਾਰ ਨੇ ਔਰਤ ਸਣੇ ਤਿੰਨ ਬੱਚੀਆਂ ਨੂੰ ਦਰੜਿਆ, ਇੱਕ ਦੀ ਮੌਤ

ਜ਼ਖਮੀ ਹਾਲਤ ਵਿੱਚ ਬੱਚੀ ਨੇ ਦੱਸਿਆ ਕਿ ਉਹ ਜਦੋਂ ਪਿੰਡ ਅਮੋਨੰਗਲ ਦੀ ਸੜਕ ਨੂੰ ਪਾਰ ਕਰਨ ਲੱਗੀ ਤਾਂ ਜਲੰਧਰ ਵਾਲੇ ਪਾਸੇ ਤੋਂ ਆ ਰਹੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਨਾਲ ਉਹ ਗੰਭੀਰ ਜ਼ਖਮੀ ਹੋ ਗਈਆਂ ਤੇ ਇਸ ਟੱਕਰ ਵਿੱਚ ਤਨਵੀਰ ਕੌਰ (6) ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਸ ਹਾਦਸੇ ਦੌਰਾਨ ਸੰਦੀਪ ਕੌਰ ਨਾਲ ਗੁਆਂਢੀਆਂ ਦੀ ਧੀ ਹਰਪ੍ਰੀਤ ਵੀ ਗੰਭੀਰ ਜ਼ਖਮੀ ਹੋ ਗਈ। ਹਾਦਸੇ ਤੋਂ ਬਾਅਦ ਕਾਰ ਚਾਲਕ ਨੇ ਹੀ ਜ਼ਖਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ। ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ।

ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਸੁਖਰਾਜ ਸਿੰਘ ਨੇ ਦੱਸਿਆ ਕਿ ਸੜਕ ਦੁਰਘਟਨਾ ਵਿੱਚ ਇੱਕ ਬੱਚੀ ਦੀ ਮੌਤ ਹੋ ਗਈ ਹੈ ਅਤੇ ਬਾਕੀ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.