ਤਰਨ ਤਾਰਨ: ਬੀਐਸਐਫ ਨੇ ਵੱਖ-ਵੱਖ ਥਾਂਵਾਂ ਉੱਤੇ ਕਾਰਵਾਈ ਕਰਦੇ ਹੋਏ 5 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਬੀਐਸਐਫ ਦੇ ਜਵਾਨਾਂ ਨੇ ਉਨ੍ਹਾਂ ਕੋਲੋਂ 3 ਕਿਲੋ 616 ਗ੍ਰਾਮ ਹੈਰੋਇਨ, 30 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਦੱਸ ਦੇਈਏ ਕਿ ਜਵਾਨਾਂ ਨੇ ਇਹ ਹੈਰੋਇਨ ਤਾਰਾ ਸਿੰਘ ਥਾਣਾ ਖਾਲੜਾ ਤੋਂ 1 ਕਿਲੋ 120 ਗ੍ਰਾਮ ਅਤੇ ਨੌਸ਼ਹਿਰਾ ਢਾਲਾ 2 ਕਿਲੋ 416 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਤਾਰਾ ਸਿੰਘ ਥਾਣਾ ਖਾਲੜਾ ਤੋਂ 1 ਕਿਲੋ 120 ਗ੍ਰਾਮ ਹੈਰੋਇਨ ਬਰਾਮਦ
ਤਰਨ ਤਾਰਨ ਦੇ ਖਾਲੜਾ ਸੈਕਟਰ ਅਧੀਨ ਆਉਂਦੀ ਬੀਐਸਐਫ ਦੀ ਸਰਹੱਦੀ ਚੌਕੀ ਵਿੱਚ ਤਾਰਾ ਸਿੰਘ ਦੇ ਅਧੀਨ ਕੰਡਿਆਲੀ ਤਾਰ ਦਾ ਗੇਟ ਪਾਰ ਕਰਕੇ ਖੇਤੀ ਕਰਨ ਗਏ ਪੰਜ ਕਿਸਾਨਾਂ ਵੱਲੋਂ ਚੱਪਲਾਂ ਦੇ ਤਲਿਆਂ ਵਿੱਚ ਲੁਕੋ ਕੇ 1 ਕਿੱਲੋ 120 ਗ੍ਰਾਮ ਹੈਰੋਇਨ ਲਿਆਂਦੀ ਸੀ ਜਿਸ ਨੂੰ ਬੀਐਸਐਫ ਦੇ ਜਵਾਨਾਂ ਨੇ ਫੜ ਲਿਆ ਹੈ। ਇਨ੍ਹਾਂ ਪੰਜਾਂ ਵਿਅਕਤੀਆਂ ਨੂੰ ਮੌਕੇ ਉੱਤੇ ਕਾਬੂ ਕਰ ਲਿਆ ਹੈ। ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 5 ਕਰੋੜ 60 ਲੱਖ ਰੁਪਏ ਦੱਸੀ ਜਾ ਰਹੀ ਹੈ।
ਬੀਐਸਐਫ ਦੇ ਜਵਾਨਾਂ ਨੇ ਨੌਸ਼ਹਿਰਾ ਢਾਲਾ ਤੋਂ ਤਰਸੇਮ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੋਸ਼ੀਆਂ ਖਿਲਾਫ਼ ਮਾਮਲਾ ਥਾਣਾ ਖਾਲੜਾ ਅਤੇ ਥਾਣਾ ਸਰਾਏ ਅਮਾਨਤ ਖਾਂ ਵਿੱਚ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਾਬੂ ਹੋਏ ਮੁਲਜ਼ਮਾਂ ਦਾ ਨਾਂਅ ਬਿਕਰਮਜੀਤ ਸਿੰਘ, ਨਿਰਮਲ ਸਿੰਘ, ਨਛੱਤਰ ਸਿੰਘ, ਪੰਜਾਬ ਸਿੰਘ ਅਤੇ ਰਾਜੂ ਹੈ।
ਜਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਬੀਐਸਐਫ ਦੀ 103 ਬਟਾਲੀਅਨ ਦੇ ਜਵਾਨਾਂ ਨੇ ਭਾਰਤ ਪਾਕਿਸਤਾਨ ਸਰਹੱਦ ਉੱਤੇ ਡੱਲ ਸਰਹੱਦੀ ਚੌਕੀ ਉੱਤੇ ਸ਼ੱਕੀ ਵਿਅਕਤੀਆਂ ਨਾਲ ਘੁਸਪੈਠ ਹੋਈ ਸੀ ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਸਰਚ ਆਪ੍ਰੇਸ਼ਨ ਕੀਤਾ ਸੀ।
ਇਸ ਸਰਚ ਆਪ੍ਰੇਸ਼ਨ ਦੌਰਾਨ ਬੀਐਸਐਫ ਦੇ ਜਵਾਨਾਂ ਨੂੰ 5 ਵਿਅਕਤੀਆਂ ਦੀ ਲਾਸ਼ ਬਰਾਮਦ ਹੋਈ ਸੀ। ਜਿਨ੍ਹਾਂ ਕੋਲੋਂ 4 ਪਿਸਟਲ ਫੇਸ, 1AK 47, 9 ਕਿਲੋ ਹੈਰੋਇਨ, 6 ਮੈਗਜ਼ੀਨ ਤੇ 2 ਕੈਰੀਬੈਗ ਤੇ 27 ਰਾਉਂਡ ਬਰਾਮਦ ਹੋਏ ਸਨ।