ETV Bharat / jagte-raho

ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਤੇ ਭਰਾ ਦੇ ਕਤਲ 'ਚ ਸ਼ਾਮਲ 3 ਹੋਰ ਮੁਲਜ਼ਮ ਕਾਬੂ - ਪੰਜਾਬ ਪੁਲਿਸ

ਸੁਰੇਸ਼ ਰੈਨਾ ਦੇ ਫੁਫੜ ਘਰ ਹੋਏ ਕਾਤਲਾਨਾ ਹਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪੁਲਿਸ ਨੇ ਇਸ ਵਾਰਦਾਤ ਅਧੀਨ 10 ਮੁਲਜ਼ਮਾਂ ਨੂੰ ਨਾਮਜਦ ਕੀਤਾ ਹੈ। ਇਸ ਵਾਰਦਾਤ ਦੇ ਲਈ ਪੰਜਾਬ ਪੁਲਿਸ ਨੇ ਝੁੰਝੁਨੂ ਵਿੱਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਹੁਣ ਤੱਕ ਇਸ ਮਾਮਲੇ ਦੇ ਕੁੱਲ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਦੇ ਕਤਲ ਮਾਮਲੇ 'ਚ 3 ਮੁਲਜ਼ਮ ਗ੍ਰਿਫ਼ਤਾਰ

author img

By

Published : Sep 18, 2020, 3:41 PM IST

ਝੁੰਝੁਨੂ: ਪੰਜਾਬ ਪੁਲਿਸ ਨੇ ਰਾਜਸਥਾਨ ਦੇ ਝੁੰਝੁਨੂ ਵਿੱਚ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਅਤੇ ਭਰਾ ਦੇ ਕਤਲ 'ਚ ਸ਼ਾਮਲ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਬਾਅਦ ਹੁਣ ਤੱਕ ਇਸ ਕੇਸ 'ਚ ਕੁੱਲ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰੀ ਹੋ ਚੁੱਕੀ ਹੈ। 19 ਅਗਸਤ ਨੂੰ ਪੰਜਾਬ ਦੇ ਪਠਾਨਕੋਟ ਦੇ ਥਾਰਿਆਲ ਪਿੰਡ ਵਿੱਚ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਅਤੇ ਭਰਾ ਦੇ ਕਤਲ ਵਿੱਚ 10 ਵਿਅਕਤੀਆਂ ਦੇ ਗਿਰੋਹ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਸੀ।

ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਦੇ ਕਤਲ ਮਾਮਲੇ 'ਚ 3 ਮੁਲਜ਼ਮ ਗ੍ਰਿਫ਼ਤਾਰ

ਪੰਜਾਬ ਪੁਲਿਸ ਵੱਲੋਂ ਸੁਲਤਾਨਾ ਤੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਦੋਹਰੇ ਕਤਲ ਤੇ ਲੁੱਟ ਦੀ ਵਾਰਦਾਤ ਦੇ ਜ਼ੁਰਮ ਨੂੰ ਕਬੂਲ ਕਰ ਲਿਆ ਹੈ। ਉਨ੍ਹਾ ਕਬੂਲਿਆ ਕਿ 19 ਅਗਸਤ ਨੂੰ ਪਠਾਨਕੋਟ ਦੇ ਥਾਰਿਆਲ ਪਿੰਡ ਵਿੱਚ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਅਤੇ ਭਰਾ ਦੇ ਕਤਲ ਵਿੱਚ 10 ਲੋਕਾਂ ਦੇ ਗਿਰੋਹ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ।

ਸੂਤਰਾਂ ਮੁਤਾਬਕ ਇਸ ਗਿਰੋਹ ਦੇ ਲੋਕ 5-6 ਸਾਲਾਂ ਤੋਂ ਚਿੜਾਵਾ ਦੀਆਂ ਝੁੱਗੀਆ ਵਿੱਚ ਰਹਿੰਦੇ ਸਨ। ਇਹ ਗਿਰੋਹ ਦੂਜੀ ਥਾਵਾਂ ਉੱਤੇ ਵਾਰਦਾਤਾਂ ਕਰਨ ਮਗਰੋਂ ਵਾਪਸ ਚਿੜਾਵਾ ਆ ਜਾਂਦਾ ਸੀ। ਇਸ ਮਾਮਲੇ ਦੇ ਸਾਰੇ ਹੀ ਮੁਲਜ਼ਮ ਪੰਜਾਬ 'ਚ ਕਤਲ ਤੇ ਲੁੱਟ ਦੀ ਵਾਰਦਾਤ ਕਰਕੇ ਚਿੜਾਵਾ ਵਾਪਸ ਆ ਚੁੱਕੇ ਸੀ।

ਇਸ ਦੇ ਨਾਲ ਹੀ ਪੰਜਾਬ ਪੁਲਿਸ ਹੈੱਡਕੁਆਰਟਰ ਨੇ ਝੰਝੂਨੂ ਦੇ ਐਸਪੀ ਜੇਸੀ ਸ਼ਰਮਾ, ਡੀਐਸਪੀ ਸੁਰੇਸ਼ ਸ਼ਰਮਾ ਅਤੇ ਡੀਐਸਟੀ ਟੀਮ ਵੱਲੋਂ ਇਸ ਘਟਨਾ ਦੇ ਖੁਲਾਸੇ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਕੀਤੀ ਗਈ ਮਦਦ ਦੀ ਸ਼ਲਾਘਾ ਕੀਤੀ ਹੈ। ਇਸ ਮਦਦ ਲਈ ਪੰਜਾਬ ਵਿੱਚ ਇਨ੍ਹਾਂ ਅਧਿਕਾਰੀਆਂ ਨੂੰ ਪੰਜਾਬ 'ਚ ਸਨਮਾਨਤ ਕੀਤੇ ਜਾਣ ਦਾ ਐਲਾਨ ਵੀ ਕੀਤਾ ਗਿਆ ਹੈ।

ਕੀ ਹੈ ਪੂਰਾ ਮਾਮਲਾ

ਬੀਤੀ 19 ਅਗਸਤ ਨੂੰ ਪਠਾਨਕੋਟ ਦੇ ਥਰਿਆਲ ਵਿੱਚ ਰਹਿੰਦੀ ਸੁਰੇਸ਼ ਰੈਨਾ ਦੀ ਭੂਆ ਦੇ ਘਰ ਰਾਤ ਨੂੰ ਕੁਝ ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ ਦੀ ਮੌਤ ਹੋ ਗਈ ਸੀ ਅਤੇ ਹੁਣ 31 ਅਗਸਤ ਦੀ ਰਾਤ ਨੂੰ ਰੈਨਾ ਦੀ ਭੂਆ ਦੇ ਮੁੰਡੇ ਦੀ ਵੀ ਮੌਤ ਹੋ ਗਈ ਹੈ। ਘਟਨਾ ਵਿੱਚ ਜਖ਼ਮੀ ਹੋਈ ਰੈਨਾ ਦੀ ਭੂਆ ਅਜੇ ਵੀ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.