ETV Bharat / international

India Canada Row : ‘ਅਮਰੀਕੀ ਖੁਫੀਆ ਏਜੰਸੀਆਂ ਨੇ ਖਾਲਿਸਤਾਨੀ ਸਮਰਥਕ ਦੇ ਕਤਲ ਬਾਰੇ ਕੈਨੇਡਾ ਨੂੰ ਦਿੱਤੀ ਜਾਣਕਾਰੀ’ - ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ

ਅਮਰੀਕੀ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਖਾਲਿਸਤਾਨੀ ਸਮਰਥਕ ਨਿੱਜਰ ਦੇ ਕਤਲ ਤੋਂ ਬਾਅਦ, ਅਮਰੀਕੀ ਜਾਸੂਸ ਏਜੰਸੀਆਂ ਨੇ ਅਪਣੇ ਕੈਨੇਡੀਅਨ ਹਮਰੁਤਬਾ ਨੂੰ ਸੂਚਨਾ ਦਿੱਤੀ (India Canada Row) ਜਿਸ ਨੇ ਓਟਾਵਾ ਨੂੰ ਇਹ ਨਤੀਜਾ ਕੱਢਣ ਵਿੱਚ ਮਦਦ ਕੀਤੀ ਕਿ ਇਸ ਕਤਲ ਪਿੱਛੇ ਭਾਰਤ ਦਾ ਹੱਥ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਇਕ ਰੁਟੀਨ ਐਕਸਚੈਂਜ ਸੀ ਅਤੇ ਕੈਨੇਡਾ ਨੇ ਬਾਅਦ ਵਿੱਚ 'ਸਭ ਤੋਂ ਨਿਸ਼ਚਿਤ ਖੁਫੀਆ ਜਾਣਕਾਰੀ' ਇੱਕਠੀ ਕੀਤੀ।

India Canada Row
India Canada Row
author img

By ETV Bharat Punjabi Team

Published : Sep 24, 2023, 12:45 PM IST

ਨਿਊਯਾਰਕ: ਭਾਰਤ ਅਤੇ ਕੈਨੇਡਾ ਦੇ ਡਿਪਲੋਮੈਟ ਅਤੇ ਆਰਥਿਕ ਵਿਵਾਦ ਵਿਚਾਲੇ ਅਮਰੀਕੀ ਅਖਬਾਰ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਅਮਰੀਕੀ ਅਖਬਾਰ ਦੇ ਮੁਤਾਬਿਕ, ਕੈਨੇਡਾ ਸਰਕਾਰ ਨੇ ਅਮਰੀਕੀ ਖੁਫੀਆ ਏਜੰਸੀਆਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ਉੱਤੇ ਭਾਰਤ ਸਰਕਾਰ ਉੱਤੇ ਗੰਭੀਰ ਇਲਜ਼ਾਮ ਲਾਏ ਹਨ। ਅਖਬਾਰ ਵਿੱਚ ਪ੍ਰਕਾਸ਼ਿਤ ਖਬਰ ਮੁਤਾਬਕ, ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਅਮਰੀਕੀ ਖੁਫੀਆ ਏਜੰਸੀਆਂ ਨੇ ਕੈਨੇਡਾ ਸਰਕਾਰ ਨੂੰ ਇਸ ਬਾਰੇ ਸਾਰੀ ਅਹਿਮ (India Canada Relations) ਜਾਣਕਾਰੀ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਕੈਨੇਡਾ ਸਰਕਾਰ ਇਸ ਨਤੀਜੇ ਉੱਤੇ ਪਹੁੰਚੀ ਕਿ ਉਸ ਦੇ ਕਥਿਤ ਨਾਗਰਿਕ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ।

ਕਤਲ ਪਿੱਛੇ ਭਾਰਤ ਦਾ ਹੱਥ: ਅਖਬਾਰ ਨੇ ਅਪਣੀ ਰਿਪੋਰਟ ਵਿੱਚ ਕਿਹਾ ਹੈ ਕਿ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਨਿੱਝਰ ਦਾ ਕਤਲ ਕੀਤਾ ਗਿਆ। ਇਸ ਤੋਂ ਬਾਅਦ ਅਮਰੀਕੀ ਜਾਸੂਸ ਏਜੰਸੀਆਂ ਨੇ ਅਪਣੇ ਕੈਨੇਡੀਅਨ ਸਰਕਾਰ ਦੇ ਹਮਰੁਤਬਿਆਂ ਨੂੰ ਇਸ ਕਤਲ ਸਬੰਧੀ ਸਾਰੇ ਸਬੂਤ ਪੇਸ਼ ਕੀਤੇ। ਜਿਸ ਤੋਂ ਬਾਅਦ ਕੈਨੇਡਾ ਸਰਕਾਰ ਇਸ ਨਤੀਜੇ ਉੱਤੇ ਪਹੁੰਚੀ ਕਿ ਇਸ ਵਾਰਦਾਤ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ। ਅਖਬਾਰ ਨੇ ਪੂਰੀ ਪ੍ਰਕਿਰਿਆ ਵਿੱਚ ਸ਼ਾਮਲ ਦੋ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਕਿ (US Spy Agencies) ਅਮਰੀਕੀ ਏਜੰਸੀਆਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਕੈਨੇਡਾ ਸਰਕਾਰ ਨੇ ਇਸ ਮਾਮਲੇ ਦੇ ਹੋਰ ਜਾਂਚ ਕੀਤੀ।

ਜਾਂਚ ਤੋਂ ਬਾਅਦ ਕੈਨੇਡੀਅਨ ਖੁਫੀਆਂ ਏਜੰਸੀਆਂ ਨੇ ਹੋਰ ਵਾਧੂ ਪੁਸ਼ਟੀ ਵਾਲੇ ਸਬੂਤ ਇੱਕਠੇ ਕੀਤੇ, ਜਿਨ੍ਹਾਂ ਚੋਂ ਇਹ ਨਤੀਜਾ ਨਿਕਲ ਸਕਿਆ ਕਿ ਇਸ ਸਾਰੀ ਵਾਰਦਾਤ ਪਿੱਛੇ ਕੋਣ ਅਸਲ ਵਿੱਚ ਜ਼ਿੰਮੇਵਾਰ ਹੈ। ਹਾਲਾਂਕਿ ਅਖਬਾਰ ਨੇ ਉਨ੍ਹਾਂ ਅਧਿਕਾਰੀਆਂ ਦਾ ਪਛਾਣ ਨਸ਼ਰ ਨਹੀਂ ਕੀਤੀ ਅਤੇ ਇਹ ਵੀ ਸਪੱਸ਼ਟ ਨਹੀਂ ਕੀਤਾ ਕਿ ਇਹ ਅਧਿਕਾਰੀ ਅਮਰੀਕੀ ਖੁਫੀਆ ਵਿਭਆਗ ਨਾਲ ਸਬੰਧਤ ਹਨ, ਜਾਂ ਕੈਨੇਡੀਅਨ ਸਰਕਾਰ ਨਾਲ ਸਬੰਧਤ ਹਨ।

ਇਹ ਰਿਪੋਰਟ ਕੈਨੇਡਾ ਵਿੱਚ ਅਮਰੀਕਾ ਦੇ ਰਾਜਦੂਤ ਡੇਵਿਡ ਕੋਹੇਨ ਦੇ ਦਾਅਵਿਆਂ ਨਾਲ ਮੇਲ ਖਾਂਦੀ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਵਿਰੁੱਧ ਦੋਸ਼ 'ਫਾਈਵ ਆਈਜ਼ ਭਾਈਵਾਲਾਂ ਵਿਚਕਾਰ ਸਾਂਝੀ ਕੀਤੀ ਗਈ ਖੁਫੀਆ ਜਾਣਕਾਰੀ' 'ਤੇ ਆਧਾਰਿਤ ਸਨ। ਕੈਨੇਡਾ ਤੋਂ ਇਲਾਵਾ, ਫਾਈਵ ਆਈਜ਼ ਇੰਟੈਲੀਜੈਂਸ ਸ਼ੇਅਰਿੰਗ ਨੈਟਵਰਕ ਅਮਰੀਕਾ, ਯੂਕੇ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ (India Canada row over Nijjar killing) ਬਣਿਆ ਹੋਇਆ ਹੈ। ਇਸ ਦੀ ਸਥਾਪਨਾ 1946 ਵਿੱਚ ਕੀਤੀ ਗਈ ਸੀ।

ਅਮਰੀਕਾ ਇਸ ਸਾਜ਼ਿਸ਼ ਤੋਂ ਅਣਜਾਣ ਸੀ: ਸਹਿਯੋਗੀ ਦੇਸ਼ ਦੇ ਅਧਿਕਾਰੀਆਂ ਨੇ ਕਿਹਾ ਕਿ ਨਿੱਝਰ ਦੀ ਹੱਤਿਆ ਹੋਣ ਤੱਕ ਅਮਰੀਕੀ ਖੁਫੀਆ ਏਜੰਸੀਆਂ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਾਣਕਾਰੀ ਮੁਤਾਬਕ ਅਮਰੀਕਾ ਇਸ ਸਾਜ਼ਿਸ਼ ਜਾਂ ਇਸ ਵਿਚ ਭਾਰਤ ਦੀ ਸ਼ਮੂਲੀਅਤ ਨਾਲ ਜੁੜੇ ਸਬੂਤਾਂ ਤੋਂ ਅਣਜਾਣ ਸੀ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਅਮਰੀਕੀ ਅਧਿਕਾਰੀਆਂ ਨੂੰ ਪਹਿਲਾਂ ਤੋਂ ਜਾਣਕਾਰੀ ਹੁੰਦੀ ਤਾਂ ਉਹ ਖੁਫੀਆ ਏਜੰਸੀਆਂ ਦੇ ‘ਡਿਊਟੀ ਟੂ ਵਾਰਨ’ ਦੇ ਸਿਧਾਂਤ ਤਹਿਤ ਤੁਰੰਤ ਕੈਨੇਡੀਅਨ ਸਰਕਾਰ ਨੂੰ ਸੂਚਿਤ ਕਰ ਦਿੰਦੇ।

ਅਮਰੀਕਾ ਨੇ ਕਤਲ ਬਾਰੇ ਚਰਚਾ ਕਰਨ ਤੋਂ ਬਣਾਈ ਦੂਰੀ: ਅਧਿਕਾਰੀਆਂ ਨੇ ਦੱਸਿਆ ਕਿ ਕੈਨੇਡੀਅਨ ਅਧਿਕਾਰੀਆਂ ਨੇ ਨਿੱਝਰ ਨੂੰ ਚੇਤਾਵਨੀ ਵੀ ਦਿੱਤੀ ਸੀ। ਹਾਲਾਂਕਿ, ਉਸਨੂੰ ਇਹ ਨਹੀਂ ਪਤਾ ਸੀ ਕਿ ਭਾਰਤ ਸਰਕਾਰ ਉਸਨੂੰ ਨਿਸ਼ਾਨਾ ਬਣਾਉਣ ਜਾ ਰਹੀ ਹੈ। ਟਾਈਮਜ਼ ਰਿਪੋਰਟ ਕਰਦਾ ਹੈ ਕਿ ਅਮਰੀਕਾ ਨਿਯਮਤ ਤੌਰ 'ਤੇ ਅਤੇ ਆਪਣੇ ਆਪ ਹੀ ਕੈਨੇਡਾ ਸਮੇਤ ਆਪਣੇ ਸਭ ਤੋਂ ਨਜ਼ਦੀਕੀ ਖੁਫੀਆ ਭਾਈਵਾਲਾਂ ਨਾਲ ਵੱਡੀ ਮਾਤਰਾ ਵਿੱਚ ਇੰਟਰਸੈਪਟਡ ਸੰਚਾਰ ਸਾਂਝੇ ਕਰਦਾ ਹੈ। ਕਤਲ ਬਾਰੇ ਸੰਬੰਧਿਤ ਜਾਣਕਾਰੀ ਨੂੰ ਵੱਖ-ਵੱਖ ਖੁਫੀਆ ਸਟ੍ਰੀਮਾਂ ਦੇ ਪੈਕੇਜ ਦੇ (America On Nijjar killing) ਹਿੱਸੇ ਵਜੋਂ ਜਾਣਬੁੱਝ ਕੇ ਸਾਂਝਾ ਕੀਤਾ ਗਿਆ ਸੀ।

ਅਖਬਾਰ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਇਸ ਮਾਮਲੇ 'ਚ ਵ੍ਹਾਈਟ ਹਾਊਸ ਦੇ ਬੁਲਾਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਰਿਪੋਰਟ ਮੁਤਾਬਕ ਅਮਰੀਕੀ ਅਧਿਕਾਰੀ ਇਸ ਕਤਲ ਬਾਰੇ ਚਰਚਾ ਕਰਨ ਤੋਂ ਝਿਜਕ ਰਹੇ ਹਨ, ਕਿਉਂਕਿ ਅਮਰੀਕਾ ਆਪਣੇ ਦੋ ਸਹਿਯੋਗੀਆਂ ਵਿਚਾਲੇ ਚੰਗਾ ਸੰਤੁਲਨ ਬਣਾਈ ਰੱਖਣਾ ਚਾਹੁੰਦਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਭਾਰਤ ਨੂੰ ਕੈਨੇਡਾ ਨਾਲ ਸਹਿਯੋਗ ਕਰਨ ਅਤੇ ਨਿੱਝਰ ਦੀ ਹੱਤਿਆ 'ਤੇ 'ਜਵਾਬਦੇਹੀ' ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਤੋਂ ਬਾਹਰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਬਲਿੰਕਨ ਨੇ ਕਿਹਾ ਕਿ ਅਮਰੀਕਾ ਭਾਰਤ ਅਤੇ ਕੈਨੇਡਾ ਦੇ ਸੰਪਰਕ ਵਿੱਚ ਹੈ, ਜੋ ਦੋਵਾਂ ਦੇ ਕਰੀਬੀ ਸਹਿਯੋਗੀ ਹਨ।

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.