ਵਾਸ਼ਿੰਗਟਨ: ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਯੂਕਰੇਨ ਨਾਲ ਬਿਨਾਂ ਭੜਕਾਹਟ ਅਤੇ ਵਹਿਸ਼ੀ ਜੰਗ ਸ਼ੁਰੂ ਕਰਨ ਵਾਲੇ ਰੂਸ ਦੇ ਨਾਲ ਕਿਸੇ ਹੋਰ ਦੇਸ਼ ਦਾ ਅਭਿਆਸ ਕਰਨਾ ਉਸ ਲਈ ਚਿੰਤਾਜਨਕ ਹੈ। ਵ੍ਹਾਈਟ ਹਾਊਸ ਨੇ 1 ਤੋਂ 7 ਸਤੰਬਰ ਤੱਕ ਰੂਸ 'ਚ ਹੋਣ ਵਾਲੇ ਕਈ ਦੇਸ਼ਾਂ ਦੇ ਫੌਜੀ ਅਭਿਆਸ 'ਵੋਸਟੋਕ 2022' ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਇਹ ਗੱਲ ਕਹੀ। ਇਸ ਫੌਜੀ ਅਭਿਆਸ ਵਿੱਚ ਭਾਰਤ ਅਤੇ ਚੀਨ ਵੀ ਹਿੱਸਾ ਲੈ ਰਹੇ ਹਨ। ਯੂਕਰੇਨ ਵਿਰੁੱਧ ਜੰਗ ਛੇੜਨ ਤੋਂ ਬਾਅਦ ਰੂਸ ਵਿੱਚ ਹੋਣ ਵਾਲਾ ਇਹ ਪਹਿਲਾ ਵੱਡੇ ਪੱਧਰ ਦਾ ਅਭਿਆਸ ਹੈ।
ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੀਨ ਪੀਅਰੇ ਨੇ ਏਅਰ ਫੋਰਸ ਵਨ ਜਹਾਜ਼ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਕੋਈ ਵੀ ਦੇਸ਼ ਜੋ ਰੂਸ ਨਾਲ ਅਭਿਆਸ ਕਰ ਰਿਹਾ ਹੈ ਉਹ ਅਮਰੀਕਾ ਲਈ ਚਿੰਤਾਜਨਕ ਹੈ, ਕਿਉਂਕਿ ਰੂਸ ਨੇ ਯੂਕਰੇਨ ਵਿਰੁੱਧ ਬਿਨਾਂ ਕਿਸੇ ਭੜਕਾਹਟ ਦੀ ਜੰਗ ਛੇੜੀ ਹੋਈ ਹੈ, ਪਰ ਇਸ ਵਿਚ ਹਿੱਸਾ ਲੈਣ ਵਾਲੇ ਹਰੇਕ ਦੇਸ਼ ਨੂੰ ਖੁਦ ਫੈਸਲਾ ਕਰਨਾ ਹੈ ਅਤੇ ਮੈਂ ਇਸਨੂੰ ਉਹਨਾਂ ਉੱਤੇ ਛੱਡ ਦਿੰਦੀ ਹਾਂ। ਜਦੋਂ ਪਿਅਰੇ ਨੂੰ ਪੁੱਛਿਆ ਗਿਆ ਕਿ ਭਾਰਤ 'ਤੇ ਕੋਈ ਦਬਾਅ ਕਿਉਂ ਨਹੀਂ ਹੈ ਤਾਂ ਉਨ੍ਹਾਂ ਕਿਹਾ, "ਇਸ ਬਾਰੇ ਮੇਰਾ ਕਹਿਣਾ ਹੈ ਕਿ ਰੂਸ ਨੇ ਬਿਨ੍ਹਾਂ ਕਾਰਨ ਤੋਂ ਯੁੱਧ ਛੇੜੀ ਹੋਈ ਹੈ, ਇਸ ਲਈ ਕਿਸੇ ਵੀ ਦੇਸ਼ ਦਾ ਉਸਦੇ ਨਾਲ ਅਭਿਆਸ ਕਰਨਾ ਚਿੰਤਾਜਨਕ ਹੈ।
ਪੱਤਰਕਾਰ ਨੇ ਪ੍ਰੈਸ ਸਕੱਤਰ ਨੂੰ ਪੁੱਛਿਆ ਕਿ ਕੀ ਅਮਰੀਕਾ ਨੇ ਇਸ ਸਬੰਧੀ ਕੋਈ ਕਾਰਵਾਈ ਕੀਤੀ ਹੈ ਜਾਂ ਕੋਈ ਯੋਜਨਾ ਬਣਾ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਇਸ ਬਾਰੇ ਦੱਸਣ ਲਈ ਕੁਝ ਨਹੀਂ ਹੈ।
ਇਹ ਵੀ ਪੜੋ: ਤਾਲਿਬਾਨ ਨੇ ਮਨਾਈ ਵਿਦੇਸ਼ੀ ਫੌਜਾਂ ਦੀ ਵਾਪਸੀ ਦੀ ਵਰ੍ਹੇਗੰਢ, ਅੱਜ ਰਾਸ਼ਟਰੀ ਛੁੱਟੀ ਦਾ ਕੀਤਾ ਐਲਾਨ