ETV Bharat / international

ਟਰੰਪ ਨੇ ਕੀਤਾ ਸਰਕਾਰ ਚਲਾਉਣ ਦੇ ਨਿਯਮਾਂ ਦੀ ਉਲੰਘਣਾ: ਸੀਨੀਅਰ ਵਕੀਲ - ਉਬਾਮਾ

ਅਮਰੀਕਾ ਵਿੱਚ ਇਸ ਸਾਲ ਰਾਸ਼ਟਰਪਤੀ ਦੀਆਂ ਚੋਣਾਂ ਹੋਣ ਵਾਲੀਆਂ ਹਨ। ਅਮਰੀਕੀ ਕਾਨੂੰਨ ਦੀ ਪੂਰੀ ਜਾਣਕਾਰੀ ਰੱਖਣ ਵਾਲੇ ਇੱਕ ਚੋਟੀ ਦੇ ਭਾਰਤੀ ਵਕੀਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਰਾਸ਼ਟਰਪਤੀ ਨੇ ਤਕਨੀਕੀ ਤੌਰ 'ਤੇ ਐਕਟ ਦੀ ਉਲੰਘਣਾ ਨਹੀਂ ਕੀਤੀ ਬਲਕਿ ਅਮਰੀਕੀ ਸਰਕਾਰ ਚਲਾਉਣ ਦੇ ਸਾਰੇ ਨਿਯਮਾਂ ਦੀ ਵੀ ਉਲੰਘਣਾ ਕੀਤੀ ਹੈ। ਪੜ੍ਹੋ ਈਟੀਵੀ ਭਾਰਤ ਦਾ ਵਿਸ਼ੇਸ਼ ਲੇਖ...

ਤਸਵੀਰ
ਤਸਵੀਰ
author img

By

Published : Aug 31, 2020, 5:43 PM IST

Updated : Jul 27, 2021, 3:39 PM IST

ਨਵੀਂ ਦਿੱਲੀ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਿਪਬਲੀਕਨ ਉਮੀਦਵਾਰ ਵਜੋਂ ਮੁੜ ਤੋਂ ਨਾਮਜ਼ਦਗੀ ਲਈ ਵਾਈਟ ਹਾਊਸ ਤੋਂ ਆਪਣੀ ਸਵੀਕ੍ਰਿਤੀ ਭਾਸ਼ਣ ਦੇ ਕੇ ਹੈਚ ਐਕਟ ਦੀ ਉਲੰਘਣਾ ਕੀਤੀ ਹੈ ਜਾਂ ਨਹੀਂ ਇਸ ਬਾਰੇ ਕਾਫ਼ੀ ਅਟਕਲਾਂ ਚੱਲ ਰਹੀਆਂ ਹਨ। ਇਸ ਸਾਲ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਯੂਐਸ ਕਾਨੂੰਨਾਂ ਦੀ ਪੂਰੀ ਜਾਣਕਾਰੀ ਰੱਖਣ ਵਾਲੇ ਇੱਕ ਚੋਟੀ ਦੇ ਭਾਰਤੀ ਵਕੀਲ ਨੇ ਗੱਲਬਾਤ ਵਿੱਚ ਕਿਹਾ ਹੈ ਕਿ ਮੌਜੂਦਾ ਰਾਸ਼ਟਰਪਤੀ ਨੇ ਤਕਨੀਕੀ ਤੌਰ 'ਤੇ ਐਕਟ ਦੀ ਉਲੰਘਣਾ ਨਹੀਂ ਕੀਤੀ ਬਲਕਿ ਅਮਰੀਕੀ ਸਰਕਾਰ ਚਲਾਉਣ ਦੇ ਸਾਰੇ ਨਿਯਮਾਂ ਦੀ ਉਲੰਘਣਾ ਕੀਤੀ ਹੈ।

ਹਾਰਵਰਡ ਤੋਂ ਪੜ੍ਹੇ ਸੁਪਰੀਮ ਕੋਰਟ ਦੇ ਵਕੀਲ ਅਤੇ ਹਾਰਵਰਡ ਲਾਅ ਸਕੂਲ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਮਕਾਲੀ ਰਹੇ, ਡਾ. ਸੂਰਤ ਸਿੰਘ ਨੇ ਈਟੀਵੀ ਭਾਰਤ ਨਾਲ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਇਹ ਠੀਕ ਹੈ, ਕਿਉਂਕਿ ਉਹ (ਟਰੰਪ) ਮੌਜੂਦਾ ਰਾਸ਼ਟਰਪਤੀ ਹਨ, ਇਸ ਲਈ ਉਨ੍ਹਾਂ ਨੇ ਤਕਨੀਕੀ ਤੌਰ 'ਤੇ ਇਸ ਐਕਟ ਦੀ ਉਲੰਘਣਾ ਨਹੀਂ ਕੀਤੀ ਹੈ।

1939 ਦਾ ਹੈਚ ਐਕਟ ਅਮਰੀਕਾ ਦਾ ਸੰਘੀ ਕਾਨੂੰਨ ਹੈ। ਇਹ ਐਕਟ ਨੁਕਸਾਨਦੇਹ ਰਾਜਨੀਤਿਕ ਗਤੀਵਿਧੀਆਂ ਨੂੰ ਰੋਕਣ ਲਈ ਹੈ। ਇਸਦੀ ਮੁੱਖ ਵਿਵਸਥਾ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਨੂੰ ਛੱਡ ਕੇ ਸੰਘੀ ਸਰਕਾਰ ਦੀ ਕਾਰਜਕਾਰੀ ਸ਼ਾਖਾ ਵਿੱਚ ਸਿਵਲ ਸੇਵਾ ਦੇ ਕਰਮਚਾਰੀਆਂ ਨੂੰ ਕੁਝ ਕਿਸਮ ਦੀਆਂ ਰਾਜਨੀਤਿਕ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਤੋਂ ਵਰਜਦੀ ਹੈ। ਇਹ ਕਾਨੂੰਨ 2 ਅਗਸਤ 1939 ਨੂੰ ਬਣਾਇਆ ਗਿਆ ਸੀ। ਇਸ ਕਾਨੂੰਨ ਦਾ ਨਾਮ ਨਿਊ ਮੈਕਸੀਕੋ ਦੇ ਸੀਨੇਟਰ ਕਾਰਲ ਹੈਚ ਦੇ ਨਾਂਅ `ਤੇ ਰੱਖਿਆ ਗਿਆ ਸੀ। ਇਹ ਕਾਨੂੰਨ ਸਾਲ 2012 ਵਿੱਚ ਸੋਧਿਆ ਗਿਆ ਸੀ, ਜਦੋਂ ਬਰਾਕ ਉਬਾਮਾ ਰਾਸ਼ਟਰਪਤੀ ਸਨ।

ਯੂਐਸ ਦੇ ਆਫਿਸ ਆਫ਼ ਸਪੈਸ਼ਲ ਕਾਊਂਸਲ ਨੇ ਕਿਹਾ ਕਿ ਹੈਚ ਐਕਟ ਮੁੱਖ ਤੌਰ ਉੱਤੇ ਰਾਜ, ਜ਼ਿਲ੍ਹਾ ਕੋਲੰਬਿਆ ਜਾਂ ਸਥਾਨਿਕ ਕਾਰਜਕਾਰੀ ਏਜੰਸੀਆਂ ਦੁਆਰਾ ਨਿਰਦੇਸ਼ਿਤ ਕੀਤਾ ਜਾਂਦਾ ਹੈ ਤੇ ਜੋ ਸੰਘੀ ਕਰਜ਼ੇ ਜਾਂ ਗ੍ਰਾਂਟਾਂ, ਜਿਵੇਂ ਵਿਅਕਤੀਆਂ ਦੇ ਰਾਜਨੀਤਿਕ ਤੌਰ 'ਤੇ ਇਕੱਲੇ ਜਾਂ ਅੰਸ਼ਕ ਵਿੱਤੀ ਪ੍ਰੋਗਰਾਮਾਂ 'ਤੇ ਕੰਮ ਕਰਦਾ ਹੈ ਤੇ ਅਜਿਹੇ ਵਿਅਕਤੀਆਂ ਦੀ ਗਤੀਵਿਧੀਆਂ ਨੂੰ ਰੋਕਦਾ ਹੈ। ਆਮ ਤੌਰ 'ਤੇ ਰਾਜ, ਡੀਸੀ ਜਾਂ ਸਥਾਨਕ ਏਜੰਸੀ ਜੋ ਕਰਮਚਾਰੀ ਨੂੰ ਮੁੱਖ ਰੁਜ਼ਗਾਰ ਦਿੰਦੇ ਹਨ, ਇਸ ਦੇ ਦਾਇਰੇ ਵਿੱਚ ਆਉਂਦੇ ਹਨ। ਹਾਲਾਂਕਿ, ਜਦੋਂ ਕੋਈ ਕਰਮਚਾਰੀ ਦੋ ਜਾਂ ਵਧੇਰੇ ਨੌਕਰੀਆਂ ਕਰਦਾ ਹੈ, ਤਾਂ ਇਸ ਨੂੰ ਆਮ ਤੌਰ 'ਤੇ ਉਹ ਨੌਕਰੀ ਮੰਨਿਆ ਜਾਂਦਾ ਹੈ ਜਿਸ ਵਿੱਚ ਉਹ ਕੰਮ ਦਾ ਸਭ ਤੋਂ ਵੱਧ ਸਮਾਂ ਤੇ ਸਭ ਤੋਂ ਵੱਧ ਆਮਦਨੀ ਹੁੰਦੀ ਹੈ।

ਹਾਲਾਂਕਿ ਵਾਈਟ ਹਾਊਸ ਤੋਂ ਟਰੰਪ ਦਾ ਸਵੀਕਾਰਨ ਭਾਸ਼ਣ ਤਕਨੀਕੀ ਤੌਰ 'ਤੇ ਗਲ਼ਤ ਨਹੀਂ ਸੀ, ਪਰ ਆਲੋਚਕ ਮੰਨਦੇ ਹਨ ਕਿ ਅਧਿਕਾਰਿਤ ਕਾਰਵਾਈਆਂ ਨੂੰ ਆਰਐਨਸੀ ਦਾ ਹਿੱਸਾ ਬਣਾਉਣਾ ਨੈਤਿਕ ਤੌਰ `ਤੇ ਗਲ਼ਤ ਹੈ।

ਗ੍ਰੈਂਡ ਓਲਡ ਪਾਰਟੀ ਦੀ ਚਾਰ ਰੋਜ਼ਾ ਕਾਨਫ਼ਰੰਸ ਦੇ ਦੂਜੇ ਦਿਨ ਮੰਗਲਵਾਰ ਨੂੰ ਟਰੰਪ ਨੇ ਇਹ ਖੁਲਾਸਾ ਕਰਨ ਦੇ ਲਈ ਪ੍ਰਸਾਰਣ ਦਾ ਉਪਯੋਗ ਕੀਤਾ ਕਿ ਉਨਾਂ ਨੇ ਇੱਕ ਅਫ਼ਰੀਕੀ ਅਮਰੀਕੀ ਵਿਅਕਤੀ ਜਾਨ ਪੋਂਡਰ ਨੂੰ ਪੂਰੀ ਤਰ੍ਹਾਂ ਨਾਲ ਮੁਆਫ਼ ਕਰ ਦਿੱਤਾ ਹੈ, ਜਿਸ ਨੇੇ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਕੈਦੀਆਂ ਲਈ ਮੁੜ ਵਸੇਬਾ ਪ੍ਰੋਗਰਾਮ ਸ਼ੁਰੂ ਕੀਤਾ ਸੀ।

ਰਾਸ਼ਟਰਪਤੀ ਨੇ ਪੰਜ ਨਵੇਂ ਨਾਗਰਿਕਾਂ ਲਈ ਰਾਸ਼ਟਰੀਕਰਨ ਸਮਾਰੋਹ ਦਾ ਆਯੋਜਨ ਵੀ ਕੀਤਾ, ਜਿਸ ਵਿੱਚ ਇੱਕ ਭਾਰਤੀ ਅਮਰੀਕੀ ਵੀ ਸ਼ਾਮਿਲ ਹੈ। ਅਮਰੀਕੀ ਦਫ਼ਤਰ ਦੇ ਸਰਕਾਰੀ ਨੈਤੀਕਤਾ ਨੀਤੀ ਦੇ ਸਾਬਕਾ ਮੁਖੀ ਵਾਲਟਰ ਸ਼ੈਅਬ ਨੇ ਟਵੀਟ ਕੀਤਾ, "ਹੈਚ ਐਕਟ ਸਰਕਾਰ ਦੀ ਤਾਕਤ ਅਤੇ ਉਮੀਦਵਾਰਾਂ ਵਿਚਕਾਰ ਇੱਕ ਕੰਧ ਸੀ।" ਅੱਜ ਰਾਤ ਇੱਕ ਉਮੀਦਵਾਰ ਨੇ ਆਪਣੀ ਮੁਹਿੰਮ ਲਈ ਆਪਣੀ ਸਰਕਾਰੀ ਸ਼ਕਤੀ ਦੀ ਵਰਤੋਂ ਕਰਦਿਆਂ ਉਸ ਕੰਧ ਨੂੰ ਸੁੱਟ ਦਿੱਤਾ ਹੈ'। ਸ਼ੈਅਬ ਨੇ ਰਾਸ਼ਟਰਪਤੀ ਦੇ ਕਾਰੋਬਾਰਾਂ ਤੋਂ ਵੱਖ ਹੋਣ ਵਿੱਚ ਅਸਫਲ ਰਹਿਣ ਦੇ ਮੁੱਦੇ ਨੂੰ ਲੈ ਕੇ ਸਾਲ 2017 ਵਿੱਚ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਨਾਲ ਟਕਰਾਅ ਤੋਂ ਬਾਅਦ ਅਹੁਦਾ ਛੱਡ ਦਿੱਤਾ ਸੀ।

ਇਸ ਦੌਰਾਨ ਯਰੂਸ਼ਲੇਮ ਤੋਂ ਵਿਦੇਸ਼ ਮੰਤਰੀ ਮਾਈਕ ਪੋਂਪਿਓ ਵੀ ਸੈਸ਼ਨ ਵਿੱਚ ਸ਼ਾਮਿਲ ਹੋਏ। ਉਹ ਉੱਥੇ ਵਿਦੇਸ਼ ਵਿਭਾਗ ਦੇ ਸਰਕਾਰੀ ਦੌਰੇ ਉੱਤੇ ਸੀ। ਕਈ ਰਿਪਬਲਿਕਨ ਪ੍ਰਸ਼ਾਸਨਾਂ ਵਿੱਚ ਸੇਵਾ ਨਿਭਾ ਚੁੱਕੇ ਅਤੇ ਵਿਦੇਸ਼ੀ ਸਬੰਧਾਂ ਬਾਰੇ ਕੌਂਸਲ ਦੇ ਲੰਬੇ ਸਮੇਂ ਦੇ ਚੇਅਰਮੈਨ ਰਹੇ ਰਿਚਰਡ ਹਾਸ ਨੇ ਚੋਣ ਅਭਿਆਨ ਦਾ ਭਾਸ਼ਣ ਤਿਆਰ ਕਰਨ ਦੇ ਲਈ ਉਤਸ਼ਾਹਤ ਕਰਦੇ ਹੋਏ ਟਵੀਟ ਕੀਤਾ ਕਿ ਜੇਕਰ ਵਿਸ਼ਵਾਸ਼ ਕਰਨ ਦੇ ਲਈ ਸਾਡੇ ਸਹਿਯੋਗੀ ਹਨ ਅਤੇ ਸਨਮਾਨ ਕਰਨ ਦੇ ਲਈ ਵਿਰੋਧੀ ਤਾਂ ਅਮਰੀਕੀ ਵਿਦੇਸ਼ ਨੀਤੀ ਵਿੱਚ ਨਿਰੰਤਰਤਾ ਦਾ ਹੋਣਾ ਮਹੱਤਵਪੂਰਨ ਹੈ। ਵਿਦੇਸ਼ੀ ਨੀਤੀ ਦੀ ਆਲੋਚਨਾ ਕਰਨ ਨਾਲ ਤਾਨਾਸ਼ਾਹੀ ਉਤਰਾਅ-ਚੜ੍ਹਾਅ ਤੇ ਦੋ-ਪੱਖੀ ਸਹਾਇਤਾ ਦੀ ਸੰਭਾਵਨਾ ਵੱਧ ਜਾਂਦੀ ਹੈ।

ਡਾ. ਸੂਰਤ ਸਿੰਘ ਅਨੁਸਾਰ, ਸ਼ਾਇਦ ਟਰੰਪ ਨੇ ਹੈਚ ਐਕਟ ਦੀ ਉਲੰਘਣਾ ਨਹੀਂ ਕੀਤੀ, ਪਰ ਉਹ ਅਮਰੀਕੀ ਸਰਕਾਰ ਚਲਾਉਣ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਟਰੰਪ ਨੇ ਟਵੀਟ ਰਾਹੀਂ ਦੇਸ਼ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਅਮਰੀਕੀ ਸਰਕਾਰ ਚਲਾਉਣ ਦੇ ਸਾਰੇ ਇਤਿਹਾਸਕ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ ਸਬੰਧੀ ਮੁੱਖ ਸਿਹਤ ਅਧਿਕਾਰੀ ਨੂੰ ਨਜ਼ਰ ਅੰਦਾਜ਼ ਕੀਤਾ ਹੈ ਅਤੇ ਜੀਵਨ ਅਤੇ ਮੌਤ ਦੇ ਅਜਿਹੇ ਮਹੱਤਵਪੂਰਣ ਮਾਮਲੇ ਵਿੱਚ ਵਿਗਿਆਨਿਕ ਰਾਏ ਉੱਤੇ ਆਪਣੀ ਨਿੱਜੀ ਰਾਏ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਬਾਮਾ ਨੇ ਜੋ ਅਮਰੀਕੀ ਨੈਤਿਕ ਲੀਡਰਸ਼ਿਪ ਪ੍ਰਦਾਨ ਕੀਤੀ ਸੀ, ਟਰੰਪ ਦੇ ਪ੍ਰਸ਼ਾਸਨ ਹੇਠ ਉਸ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ।

(ਅਰੁਣਿਮ ਭੁਯਾਨ)

Last Updated : Jul 27, 2021, 3:39 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.