ETV Bharat / international

ਚੀਨੀ ਜਹਾਜ਼ ਨੂੰ ਲੱਗੀ ਅੱਗ, ਜਹਾਜ਼ 'ਚ ਸਵਾਰ 113 ਯਾਤਰੀਆਂ 'ਚੋਂ 40 ਜ਼ਖਮੀ

ਚੀਨ ਵਿੱਚ ਟੇਕਆਫ ਦੌਰਾਨ ਇੱਕ ਯਾਤਰੀ ਜਹਾਜ਼ ਨੂੰ ਅੱਗ ਲੱਗ ਗਈ(tibet airlines jet overruns runway catches fire)। ਜਹਾਜ਼ ਵਿੱਚ 113 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। 40 ਯਾਤਰੀ ਜ਼ਖਮੀ ਹੋਏ ਹਨ। ਏਅਰਲਾਈਨਜ਼ ਮੁਤਾਬਕ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਚੀਨੀ ਜਹਾਜ਼ ਨੂੰ ਲੱਗੀ ਅੱਗ, ਜਹਾਜ਼ 'ਚ ਸਵਾਰ 113 ਯਾਤਰੀਆਂ 'ਚੋਂ 40 ਜ਼ਖਮੀ
ਚੀਨੀ ਜਹਾਜ਼ ਨੂੰ ਲੱਗੀ ਅੱਗ, ਜਹਾਜ਼ 'ਚ ਸਵਾਰ 113 ਯਾਤਰੀਆਂ 'ਚੋਂ 40 ਜ਼ਖਮੀ
author img

By

Published : May 12, 2022, 11:58 AM IST

ਬੀਜਿੰਗ: ਚੀਨ ਦੀ ਤਿੱਬਤ ਏਅਰਲਾਈਨਜ਼ ਦੇ ਇੱਕ ਜਹਾਜ਼ ਵਿੱਚ ਅੱਗ ਲੱਗ ਗਈ। ਖੁਸ਼ਕਿਸਮਤੀ ਇਹ ਰਹੀ ਕਿ ਕਿਸੇ ਦੀ ਮੌਤ ਨਹੀਂ ਹੋਈ। ਦੇਸ਼ ਦੇ ਦੱਖਣ-ਪੱਛਮੀ ਸ਼ਹਿਰ ਚੋਂਗਕਿੰਗ ਵਿੱਚ ਵੀਰਵਾਰ ਨੂੰ ਇੱਕ A319 ਯਾਤਰੀ ਜਹਾਜ਼ ਰਨਵੇਅ ਤੋਂ ਡਿੱਗ ਗਿਆ ਅਤੇ ਉਸ ਵਿੱਚ ਅੱਗ ਲੱਗ ਗਈ। ਇਸ ਹਾਦਸੇ 'ਚ 40 ਤੋਂ ਵੱਧ ਲੋਕ ਜ਼ਖਮੀ ਹੋ ਗਏ। ਤਿੱਬਤ ਏਅਰਲਾਈਨਜ਼ ਨੇ ਕਿਹਾ ਕਿ ਤਿੱਬਤ ਆਟੋਨੋਮਸ ਖੇਤਰ ਵਿੱਚ ਚੋਂਗਕਿੰਗ ਤੋਂ ਨਿੰਗਚੀ ਜਾਣ ਵਾਲੀ ਫਲਾਈਟ ਵਿੱਚ ਸਵਾਰ ਸਾਰੇ 113 ਯਾਤਰੀਆਂ ਅਤੇ ਅਮਲੇ ਦੇ ਨੌਂ ਮੈਂਬਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ।

ਚਾਈਨਾ ਗਲੋਬਲ ਟੈਲੀਵਿਜ਼ਨ ਨੈੱਟਵਰਕ (ਸੀਜੀਟੀਐਨ) ਨੇ ਦੱਸਿਆ ਕਿ ਮਾਮੂਲੀ ਸੱਟਾਂ ਵਾਲੇ 40 ਤੋਂ ਵੱਧ ਲੋਕ ਹਸਪਤਾਲ ਵਿੱਚ ਭਰਤੀ ਹਨ। ਹਾਂਗਕਾਂਗ ਸਥਿਤ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਚਾਈਨਾ ਸੈਂਟਰਲ ਟੈਲੀਵਿਜ਼ਨ (ਸੀਸੀਟੀਵੀ) ਦੁਆਰਾ ਪੋਸਟ ਕੀਤੀ ਗਈ ਵੀਡੀਓ ਫੁਟੇਜ ਵਿੱਚ ਚੋਂਗਕਿੰਗ ਜਿਆਂਗਬੇਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਤਿੱਬਤ ਏਅਰਲਾਈਨਜ਼ ਦੇ ਜਹਾਜ਼ ਵਿੱਚੋਂ ਅੱਗ ਦੀਆਂ ਲਪਟਾਂ ਅਤੇ ਕਾਲਾ ਧੂੰਆਂ ਨਿਕਲਦਾ ਦਿਖਾਈ ਦਿੱਤਾ।

ਲੋਕਾਂ ਨੂੰ ਸਲਾਈਡ ਰਾਹੀਂ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਕੱਢਿਆ ਗਿਆ। ਵੀਡੀਓ 'ਚ ਲੋਕਾਂ ਨੂੰ ਜਹਾਜ਼ ਤੋਂ ਭੱਜਦੇ ਦੇਖਿਆ ਜਾ ਸਕਦਾ ਹੈ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਰਨਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਜਹਾਜ਼ ਤਿੱਬਤ ਦੇ ਨਿੰਗਚੀ ਲਈ ਰਵਾਨਾ ਹੋਣ ਵਾਲਾ ਸੀ ਜਦੋਂ ਅੱਗ ਲੱਗ ਗਈ। ਏਅਰਲਾਈਨ ਨੇ ਕਿਹਾ ਹੈ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

ਏ319 ਜਹਾਜ਼ ਨੌਂ ਸਾਲ ਪੁਰਾਣੇ ਹਨ। ਤਿੱਬਤ ਏਅਰਲਾਈਨਜ਼ ਲਹਾਸਾ ਵਿੱਚ ਸਥਿਤ ਇੱਕ ਖੇਤਰੀ ਏਅਰਲਾਈਨ ਹੈ। ਇਸ ਕੋਲ ਏ319 ਦੇ 28 ਜਹਾਜ਼ਾਂ ਸਮੇਤ ਲਗਭਗ 39 ਜਹਾਜ਼ਾਂ ਦਾ ਬੇੜਾ ਹੈ। ਜ਼ਿਕਰਯੋਗ ਹੈ ਕਿ 21 ਮਾਰਚ ਨੂੰ ਚਾਈਨਾ ਈਸਟਰਨ ਏਅਰਲਾਈਨਜ਼ ਦਾ ਇੱਕ ਬੋਇੰਗ 737 ਦੱਖਣੀ ਚੀਨ ਦੇ ਪਹਾੜਾਂ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ। ਜਹਾਜ਼ 'ਚ 132 ਲੋਕ ਸਵਾਰ ਸਨ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ:- ਮੁੜ ਸਰਹੱਦ ’ਤੇ ਦਿਖਿਆ ਡਰੋਨ, ਬੀਐੱਸਐਫ ਦੇ ਜਵਾਨਾਂ ਨੇ ਕੀਤੀ ਫਾਇਰਿੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.