ETV Bharat / international

PM Modi Greece Visit: ਗ੍ਰੀਸ 'ਚ ਸਿੱਖ ਭਾਈਚਾਰੇ ਵੱਲੋਂ ਪੀਐੱਮ ਮੋਦੀ ਦਾ ਭਰਵਾਂ ਸੁਆਗਤ, ਪੀਐੱਮ ਮੋਦੀ ਨੇ ਕੀਤਾ ਖੁਸ਼ੀ ਦਾ ਇਜ਼ਹਾਰ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਗ੍ਰੀਸ ਦੌਰੇ ਉੱਤੇ ਹਨ,ਇਸ ਦੌਰਾਨ ਉਨ੍ਹਾਂ ਦਾ ਗ੍ਰੀਸ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ। ਪੀਐੱਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ਉੱਤੇ ਕਿਹਾ ਹੈ ਕਿ ਗ੍ਰੀਸ ਵਿੱਚ ਸੱਚੇ ਸਿੱਖ ਪੂਰੀ ਸਦਭਾਵਨਾ ਨਾਲ ਜੀਵਨ ਬਤੀਤ ਕਰ ਰਹੇ ਹਨ। (PM Modi welcomed by Sikhs in Greece)

The people of the Sikh community gave a grand welcome to Prime Minister Narendra Modi on his arrival in Greece
PM Modi Greece Visit: ਗ੍ਰੀਸ 'ਚ ਸਿੱਖ ਭਾਈਚਾਰੇ ਵੱਲੋਂ ਪੀਐੱਮ ਮੋਦੀ ਦਾ ਭਰਵਾਂ ਸੁਆਗਤ, ਪੀਐੱਮ ਮੋਦੀ ਨੇ ਕੀਤਾ ਖੁਸ਼ੀ ਦਾ ਇਜ਼ਹਾਰ
author img

By ETV Bharat Punjabi Team

Published : Aug 25, 2023, 6:32 PM IST

Updated : Aug 25, 2023, 7:12 PM IST

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਦਿਨ ਦੇ ਦੌਰੇ 'ਤੇ ਗ੍ਰੀਸ ਵਿੱਚ ਹਨ। ਇੱਥੇ ਪੀਐੱਮ ਮੋਦੀ ਦਾ ਰਾਸ਼ਟਰਪਤੀ ਕੈਟਰੀਨਾ ਸਾਕੇਲਾਰੋਪੋਲੂ ਨੇ ਰਸਮੀ ਸਵਾਗਤ ਕੀਤਾ। ਇਸ ਤੋਂ ਮਗਰੋਂ ਪੀਐੱਮ ਮੋਦੀ ਨੂੰ ਮਿਲਣ ਲਈ ਭਾਰਤੀ ਮੂਲ ਦੇ ਲੋਕ ਉਤਸ਼ਾਹ ਵਿੱਚ ਵਿਖਾਈ ਦਿੱਤੇ ਅਤੇ ਉਨ੍ਹਾਂ ਨੇ ਢੋਲ ਦੀ ਥਾਪ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਾਨਦਾਰ ਸੁਆਗਤ ਗ੍ਰੀਸ ਵਿੱਚ ਕੀਤਾ।

ਸਿੱਖ ਭਾਈਚਾਰੇ ਦੋ ਲੋਕਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ: ਗ੍ਰੀਸ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੋ ਲੋਕਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗ੍ਰੀਸ ਆਮਦ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਭਾਰਤ ਮਾਤਾ ਦੀ ਜੈ ਦੇ ਨਾਲ ਨਾਲ ਸਿੱਖ ਗੁਰੂਆਂ ਵੱਲੋਂ ਬਖਸ਼ਿਸ਼ ਕੀਤੀ ਫਤਹਿ ਦੀ ਸਾਂਝ ਵੀ ਪਾਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ X ਉੱਤੇ ਸਿੱਖ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਲਿਖਿਆ ਕਿ ਸਿੱਖ ਭਾਈਚਾਰੇ ਨਾਲ ਸਬੰਧਿਤ ਸੱਚੇ ਸਿੱਖ ਇੱਥੇ ਪੂਰੀ ਸਦਭਾਵਨਾ ਨਾਲ ਹੋਰ ਭਾਈਚਾਰਿਆਂ ਨਾਲ ਮਿਲ ਕੇ ਰਹਿ ਰਹੇ ਹਨ ਅਤੇ ਇਹ ਉਨ੍ਹਾਂ ਨੂੰ ਬਹੁਤ ਖੁਸ਼ੀ ਦਿੰਦਾ ਹੈ।

ਮੇਰਾ ਗ੍ਰੀਸ ਵਿੱਚ ਭਾਰਤੀ ਭਾਈਚਾਰੇ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਮੈਂ ਇੱਥੇ ਕਈ ਸਿੱਖ ਭੈਣਾਂ ਅਤੇ ਭਰਾਵਾਂ ਨੂੰ ਦੇਖ ਕੇ ਖੁਸ਼ ਹੋਇਆ। ਸੱਚੇ ਸਿੱਖੀ ਸਿਧਾਂਤਾਂ ਦੇ ਧਾਰਨੀ ਹੋ ਕੇ, ਉਹ ਇੱਥੇ ਬੜੀ ਸਦਭਾਵਨਾ ਨਾਲ ਰਹਿ ਰਹੇ ਹਨ।..ਨਰਿੰਦਰ ਮੋਦੀ,ਪ੍ਰਧਾਨ ਮੰਤਰੀ

  • ਮੇਰਾ ਗ੍ਰੀਸ ਵਿੱਚ ਭਾਰਤੀ ਭਾਈਚਾਰੇ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਮੈਂ ਇੱਥੇ ਕਈ ਸਿੱਖ ਭੈਣਾਂ ਅਤੇ ਭਰਾਵਾਂ ਨੂੰ ਦੇਖ ਕੇ ਖੁਸ਼ ਹੋਇਆ। ਸੱਚੇ ਸਿੱਖੀ ਸਿਧਾਂਤਾਂ ਦੇ ਧਾਰਨੀ ਹੋ ਕੇ, ਉਹ ਇੱਥੇ ਬੜੀ ਸਦਭਾਵਨਾ ਨਾਲ ਰਹਿ ਰਹੇ ਹਨ। pic.twitter.com/Vfjy6K24lH

    — Narendra Modi (@narendramodi) August 25, 2023 " class="align-text-top noRightClick twitterSection" data=" ">

40 ਸਾਲ ਬਾਅਦ ਪਹਿਲਾ ਦੌਰਾ: ਦੱਸ ਦਈਏ ਗ੍ਰੀਸ ਦਾ ਇਹ ਦੌਰਾ ਪਿਛਲੇ 40 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਵੱਲੋਂ ਕੀਤਾ ਜਾ ਰਿਹਾ ਪਹਿਲਾ ਦੌਰਾ ਹੈ। ਮਿਤਸੋਟਾਕਿਸ ਨੇ ਰਾਸ਼ਟਰਪਤੀ ਕੈਟਰੀਨਾ ਸਾਕੇਲਾਰੋਪੋਲੂ ਨਾਲ ਮੁਲਾਕਾਤ ਤੋਂ ਬਾਅਦ ਪੀਐੱਮ ਮੋਦੀ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਬਾਅਦ ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਗ੍ਰੀਸ ਵਿੱਚ ਆਪਣੇ ਪ੍ਰੋਗਰਾਮਾਂ ਦੀ ਸ਼ੁਰੂਆਤ ਏਥਨਜ਼ ਵਿੱਚ ਅਣਪਛਾਤੇ ਸੈਨਿਕ ਦੀ ਕਬਰ ਉੱਤੇ ਸ਼ਰਧਾਂਜਲੀ ਭੇਟ ਕਰਕੇ ਕੀਤੀ। ਪੀਐੱਮ ਮੋਦੀ ਇੱਥੇ ਯੂਨਾਨ ਦੇ ਪ੍ਰਧਾਨ ਮੰਤਰੀ ਮਿਤਸੋਟਾਕਿਸ ਦੇ ਸੱਦੇ 'ਤੇ ਆਏ ਹਨ। ਉਹ ਦੱਖਣੀ ਅਫਰੀਕਾ ਤੋਂ ਇੱਥੇ ਯੂਨਾਨ ਦੀ ਰਾਜਧਾਨੀ ਪਹੁੰਚੇ। ਦੱਖਣੀ ਅਫ਼ਰੀਕਾ ਵਿੱਚ ਉਨ੍ਹਾਂ ਨੇ 15ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਲਈ ਕਈ ਵਿਸ਼ਵ ਨੇਤਾਵਾਂ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ।

Last Updated : Aug 25, 2023, 7:12 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.