ਅੰਕਾਰਾ: ਤੁਰਕੀ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 7.8 ਮਾਪੀ ਗਈ। ਜਾਣਕਾਰੀ ਮੁਤਾਬਕ ਤੁਰਕੀ ਦੇ ਨੂਰਦਗੀ ਤੋਂ 23 ਕਿਲੋਮੀਟਰ ਪੂਰਬ 'ਚ ਭੂਚਾਲ ਆਇਆ। ਭੂਚਾਲ ਕਾਰਨ ਕੁਝ ਦੇਰ ਤੱਕ ਧਰਤੀ ਕੰਬਦੀ ਰਹੀ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ।
ਇਹ ਵੀ ਪੜੋ: Pervez Musharraf passes away: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਦੇਹਾਂਤ
ਕਈ ਲੋਕਾਂ ਦੀ ਮੌਤ, ਇਮਾਰਤਾਂ ਢਹਿ ਢੇਰੀ: ਭੂਚਾਲ ਇੰਨਾਂ ਭਿਆਨਕ ਸੀ ਕਿ ਇਸ ਵਿੱਚ 400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ 16 ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਬੇਰੂਤ ਅਤੇ ਦਮਿਸ਼ਕ ਵਿਚ ਇਮਾਰਤਾਂ ਹਿੱਲ ਗਈਆਂ ਅਤੇ ਬਹੁਤ ਸਾਰੇ ਲੋਕ ਡਰ ਦੇ ਮਾਰੇ ਸੜਕਾਂ 'ਤੇ ਉਤਰ ਗਏ। ਤੁਰਕੀ ਦੀ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਭੂਚਾਲ ਦੀ ਤੀਬਰਤਾ 7.8 ਮਾਪੀ ਗਈ ਅਤੇ ਕਾਹਰਾਮਨਮਾਰਸ ਸੂਬੇ ਦੇ ਪਜ਼ਾਰਸੀਕ ਸ਼ਹਿਰ ਵਿੱਚ ਕੇਂਦਰਿਤ ਸੀ।
ਯੂ.ਐਸ. ਭੂ-ਵਿਗਿਆਨਕ ਸਰਵੇਖਣ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਇੱਕ ਪ੍ਰਮੁੱਖ ਸ਼ਹਿਰ ਅਤੇ ਸੂਬਾਈ ਰਾਜਧਾਨੀ ਗਾਜ਼ੀਅਨਟੇਪ ਤੋਂ ਲਗਭਗ 33 ਕਿਲੋਮੀਟਰ (20 ਮੀਲ) ਦੂਰ ਸੀ। ਇਹ ਨੂਰਦਗੀ ਸ਼ਹਿਰ ਤੋਂ ਲਗਭਗ 26 ਕਿਲੋਮੀਟਰ (16 ਮੀਲ) ਦੂਰ ਸੀ। ਅਮਰੀਕਾ ਦੇ ਅਨੁਸਾਰ ਇਹ 18 ਕਿਲੋਮੀਟਰ (11 ਮੀਲ) ਡੂੰਘਾਈ ਵਿੱਚ ਕੇਂਦਰਿਤ ਸੀ।
ਅਕਸਰ ਹੀ ਆਉਂਦੇ ਹਨ ਭੂਚਾਲ: ਦੱਸ ਦਈਏ ਕਿ ਤੁਰਕੀ ਮੁੱਖ ਫਾਲਟ ਲਾਈਨਾਂ ਦੇ ਸਿਖਰ 'ਤੇ ਬੈਠਦਾ ਹੈ ਅਤੇ ਅਕਸਰ ਭੂਚਾਲਾਂ ਨਾਲ ਹਿੱਲ ਜਾਂਦਾ ਹੈ। ਭੂਚਾਲ ਦੇ ਝਟਕੇ ਲੇਬਨਾਨ ਅਤੇ ਸੀਰੀਆ ਵਿੱਚ ਵੀ ਮਹਿਸੂਸ ਕੀਤੇ ਗਏ। ਸੀਰੀਆ ਦੇ ਸਰਕਾਰੀ ਮੀਡੀਆ ਨੇ ਦੱਸਿਆ ਕਿ ਉੱਤਰੀ ਸ਼ਹਿਰ ਅਲੇਪੋ ਅਤੇ ਕੇਂਦਰੀ ਸ਼ਹਿਰ ਹਾਮਾ ਵਿੱਚ ਕੁਝ ਇਮਾਰਤਾਂ ਢਹਿ ਗਈਆਂ।
ਇਹ ਵੀ ਪੜੋ: India Energy Week 2023: ਪ੍ਰਧਾਨ ਮੰਤਰੀ ਮੋਦੀ ਇੰਡੀਆ ਐਨਰਜੀ ਵੀਕ 2023 ਦਾ ਕਰਨਗੇ ਉਦਘਾਟਨ