ਚੰਡੀਗੜ੍ਹ: ਤਰੱਕੀਆਂ ਅਤੇ ਘਰ ਦੇ ਹਲਾਤਾਂ ਨੂੰ ਸੁਧਾਰਨ ਦੇ ਲਈ ਪੰਜਾਬ ਤੋਂ ਕਈ ਨੌਜਵਾਨ ਵਿਦੇਸ਼ਾਂ ’ਚ ਜਾ ਕੇ ਵੱਸ ਰਹੇ ਹਨ। ਵਿਦੇਸ਼ ਚ ਰਹਿੰਦੇ ਪੰਜਾਬੀ ਨੌਜਵਾਨ ਕਈ ਕਾਮਯਾਬੀ ਵੀ ਹਾਸਿਲ ਕਰ ਰਹੇ ਹਨ। ਬੇਸ਼ਕ ਆਪਣਾ ਘਰ ਪਰਿਵਾਰ ਛੱਡ ਵਿਦੇਸ਼ ਗਏ ਨੌਜਵਾਨਾਂ ਨੇ ਕੇਨੇਡਾ ਅਤੇ ਬ੍ਰਿਟੇਨ ਦੀ ਸੰਸਦਾਂ ’ਚ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਹੁਣ ਪੰਜਾਬੀ ਨੌਜਵਾਨਾਂ ਦੀ ਆਸਟ੍ਰੇਲੀਆ ਦੀਆਂ ਸੰਘੀ ਅਤੇ ਸੈਨੇਟ ਚੋਣਾਂ ਵਿੱਚ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਸਟ੍ਰੇਲੀਆ ’ਚ 21 ਮਈ ਨੂੰ ਵੋਟਿੰਗ: ਦੱਸ ਦਈਏ ਕਿ ਆਸਟ੍ਰੇਲੀਆ ’ਚ 21 ਮਈ ਨੂੰ ਵੋਟਿੰਗ ਹੋਵੇਗੀ। ਸਦਨ ਦੀਆਂ ਸਾਰੀਆਂ 151 ਸੀਟਾਂ ’ਤੇ ਉਮੀਦਵਾਰਾਂ ਵੱਲੋਂ ਚੋਣ ਲੜੀ ਜਾ ਰਹੀ ਹੈ ਜਿਨ੍ਹਾਂ ਚ 6 ਪੰਜਾਬੀ ਵੀ ਸ਼ਾਮਲ ਹਨ। ਆਸਟ੍ਰੇਲੀਆ ’ਚ ਬਹੁਮਤ ਦੀ ਸਰਕਾਰ ਬਣਾਉਣ ਦੇ ਲਈ ਇੱਕ ਪਾਰਟੀ ਨੂੰ ਉੱਥੇ ਦੀਆਂ 151 ਸੀਟਾਂ ਤੋਂ ਘੱਟੋਂ ਘੱਟ 76 ਸੀਟਾਂ ਜਿੱਤਣੀਆਂ ਹੋਣਗੀਆਂ।
ਇਹ ਪੰਜਾਬੀ ਲੜ ਰਹੇ ਹਨ ਚੋਣ: ਦੱਸ ਦਈਏ ਕਿ ਆਸਟ੍ਰੇਲੀਆ ਵਿਚ 6 ਪੰਜਾਬੀਆਂ ਸਮੇਤ ਭਾਰਤੀ ਮੂਲ ਦੇ 17 ਉਮੀਦਵਾਰ ਚੋਣ ਲੜ ਰਹੇ ਹਨ। ਛੇ ਪੰਜਾਬੀਆਂ ਵਿੱਚ ਕੁਈਨਜ਼ਲੈਂਡ ਤੋਂ ਗ੍ਰੀਨ ਪਾਰਟੀ ਦੀ ਟਿਕਟ 'ਤੇ ਨਵਦੀਪ ਸਿੰਘ ਸਿੱਧੂ, ਮਾਕਿਨ ਤੋਂ ਰਾਜਨ ਵੈਦ ਜਿਨ੍ਹਾਂ ਦੀ ਵਨ ਨੇਸ਼ਨ ਪਾਰਟੀ ਹੈ, ਲਿਬਰਲ ਪਾਰਟੀ ਦੇ ਚਿਫਲ ਤੋਂ ਜੁਗਨਦੀਪ ਸਿੰਘ , ਗ੍ਰੀਨਵੇਅ ਤੋਂ ਲਵਪ੍ਰੀਤ ਸਿੰਘ ਨੰਦਾ (ਆਜ਼ਾਦ), ਤ੍ਰਿਮਨ ਗਿੱਲ (ਆਸਟ੍ਰੇਲੀਅਨ ਲੇਬਰ ਪਾਰਟੀ) ਅਤੇ ਹਰਮੀਤ ਕੌਰ (ਗਰੁੱਪ ਐਮ), ਦੋਵੇਂ ਦੱਖਣੀ ਆਸਟ੍ਰੇਲੀਆ ਸੈਨੇਟ ਤੋਂ ਹਨ ਇਨ੍ਹਾਂ ਦਾ ਨਾਂ ਸ਼ਾਮਲ ਹੈ।
ਇਹ ਵੀ ਪੜੋ: ਜਾਣੋ, ਜਥੇਦਾਰ ਤੋਤਾ ਸਿੰਘ ਦਾ ਸਿਆਸੀ ਸਫ਼ਰ