ਸਿੰਗਾਪੁਰ: ਭਾਰਤੀ ਜਲ ਸੈਨਾ ਦੇ ਸਾਬਕਾ ਮੁਖੀ (Former Chief of Indian Navy) ਐਡਮਿਰਲ ਸੁਨੀਲ ਲਾਂਬਾ ਨੂੰ ਸਿੰਗਾਪੁਰ ਦੇ ਵੱਕਾਰੀ ਵਿਸ਼ਿਸ਼ਟ ਸੇਵਾ ਮੈਡਲ 'ਮੈਰੀਟੋਰੀਅਸ ਸਰਵਿਸ ਮੈਡਲ' (Meritorious Service Medal) ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਵੀਰਵਾਰ ਨੂੰ ਦੁਵੱਲੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਗਿਆ।
ਸਿੰਗਾਪੁਰ ਦੇ ਰੱਖਿਆ ਮੰਤਰੀ ਐਨ ਜੀ ਏਂਗ ਹੇਨ ਨੇ ਰੱਖਿਆ ਮੰਤਰਾਲੇ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਲਾਂਬਾ ਨੂੰ ਇਹ ਪੁਰਸਕਾਰ ਦਿੱਤਾ। ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਲਾਂਬਾ ਦੀ ਅਗਵਾਈ ਵਿੱਚ, ਦੋਵਾਂ ਦੇਸ਼ਾਂ ਦੀਆਂ ਜਲ ਫੌਜਾਂ ਨੇ ਨਵੰਬਰ 2017 ਵਿੱਚ 'ਨੇਵਲ ਸਹਿਯੋਗ ਲਈ ਦੁਵੱਲੇ ਸਮਝੌਤੇ' (Bilateral defense relations) ਅਤੇ ਜੂਨ 2018 ਵਿੱਚ 'ਆਪਸੀ ਤਾਲਮੇਲ, ਲੌਜਿਸਟਿਕਸ ਅਤੇ ਸੇਵਾ ਸਹਾਇਤਾ ਲਈ ਲਾਗੂ ਵਿਵਸਥਾ' ਉੱਤੇ ਹਸਤਾਖਰ ਕੀਤੇ ਸਨ।
ਅੱਗੇ ਕਿਹਾ ਗਿਆ ਕਿ ਇਸ ਨੇ ਸਮੁੰਦਰੀ ਫੌਜਾਂ ਅਤੇ ਸਮੁੰਦਰੀ ਸੁਰੱਖਿਆ (Maritime security) ਦੇ ਖੇਤਰ ਵਿੱਚ ਪਣਡੁੱਬੀ ਬਚਾਅ ਕਾਰਜਾਂ, ਸੂਚਨਾਵਾਂ ਦੀ ਵੰਡ ਅਤੇ ਲੌਜਿਸਟਿਕ ਸਹਿਯੋਗ ਸਮੇਤ ਆਪਸੀ ਹਿੱਤਾਂ ਦੇ ਖੇਤਰਾਂ ਵਿੱਚ ਗੱਲਬਾਤ ਨੂੰ ਵਧਾਉਣ ਲਈ ਇੱਕ ਰੋਡਮੈਪ ਦੀ ਰੂਪਰੇਖਾ ਤਿਆਰ ਕੀਤੀ ਹੈ। ਲਾਂਬਾ ਦੇ ਅਧੀਨ, ਦੋਵਾਂ ਜਲ ਸੈਨਾਵਾਂ ਨੇ 2018 ਵਿੱਚ ਸਿੰਗਾਪੁਰ-ਭਾਰਤ ਸਮੁੰਦਰੀ ਦੁਵੱਲੇ ਅਭਿਆਸ ਦੀ ਸਿਲਵਰ ਜੁਬਲੀ ਮਨਾਈ ਅਤੇ ਸਤੰਬਰ 2019 ਵਿੱਚ ਪਹਿਲੀ ਸਿੰਗਾਪੁਰ-ਭਾਰਤ-ਥਾਈਲੈਂਡ ਸਮੁੰਦਰੀ ਅਭਿਆਸ ਦਾ ਸਫਲਤਾਪੂਰਵਕ ਆਯੋਜਨ ਕੀਤਾ।
ਇਹ ਵੀ ਪੜ੍ਹੋੇ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟੋਕੀਓ ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨਾਲ ਕੀਤੀ ਮੁਲਾਕਾਤ
ਸਿੰਗਾਪੁਰ ਦੇ ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਇੱਕ ਰਿਲੀਜ਼ ਵਿੱਚ ਕਿਹਾ ਕਿ ਇਨ੍ਹਾਂ ਪੇਸ਼ੇਵਰ ਆਦਾਨ-ਪ੍ਰਦਾਨ ਨੇ ਦੋਵਾਂ ਫੌਜਾਂ ਦੇ ਮੁਲਾਜ਼ਮਾਂ ਵਿਚਕਾਰ ਸੰਚਾਲਨ-ਕੁਸ਼ਲਤਾ ਵਿੱਚ ਵਾਧਾ ਕੀਤਾ ਅਤੇ ਆਪਸੀ ਸਮਝ ਅਤੇ ਵਿਸ਼ਵਾਸ ਨੂੰ ਡੂੰਘਾ ਕੀਤਾ। ਇਸ ਮੌਕੇ ਸੇਵਾ ਮੁਕਤ ਏ.ਡੀ.ਐਮ ਲਾਂਬਾ ਨੇ ਕਿਹਾ ਕਿ ਸਿੰਗਾਪੁਰ ਸਰਕਾਰ ਦੁਆਰਾ MSM(M) ਨਾਲ ਸਨਮਾਨਿਤ ਹੋਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਸਿੰਗਾਪੁਰ ਰਣਨੀਤਕ ਸਾਂਝੇਦਾਰ (India and Singapore are strategic partners) ਹਨ ਅਤੇ ਸਮੁੰਦਰੀ ਗੁਆਂਢੀਆਂ ਦੇ ਤੌਰ ਉੱਤੇ ਦੋਵਾਂ ਜਲ ਸੈਨਾਵਾਂ ਦੇ ਲੰਬੇ ਸਮੇਂ ਤੋਂ ਮਜ਼ਬੂਤ ਸਬੰਧ ਰਹੇ ਹਨ। ਲਾਂਬਾ ਨੂੰ ਰੱਖਿਆ ਮੰਤਰਾਲੇ ਵਿੱਚ ਗਾਰਡ ਆਫ਼ ਸਲਾਮੀ ਵੀ ਦਿੱਤੀ ਗਈ।