ETV Bharat / international

Putin Cardiac Arrest News: ਕੀ ਪੁਤਿਨ ਨੂੰ ਪਿਆ ਦਿਲ ਦਾ ਦੌਰਾ ? ਜਾਂ ਦੁਨੀਆ ਭਰ ਵਿੱਚ ਫੈਲੀ ਅਫ਼ਵਾਹ ! ਜਾਣੋ ਕੀ ਬੋਲੇ ਕ੍ਰੇਮਲਿਨ - Putin Suffered a heart attack

Putin Suffered With Cardiac Arrest: ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਦਿਲ ਦਾ ਦੌਰਾ ਪਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਉਹ ਜ਼ਮੀਨ ਉੱਤੇ ਬੇਹੋਸ਼ੀ ਹਾਲਤ ਵਿੱਚ ਮਿਲੇ ਸਨ।

Putin Cardiac Arrest
Putin Cardiac Arrest
author img

By ETV Bharat Punjabi Team

Published : Oct 24, 2023, 12:45 PM IST

Updated : Oct 25, 2023, 11:46 AM IST

ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਐਤਵਾਰ ਸ਼ਾਮ ਨੂੰ ਦਿਲ ਦਾ ਦੌਰਾ ਪੈਣ ਅਤੇ ਉਨ੍ਹਾਂ ਦੀ ਸਿਹਤ ਵਿਗੜਨ ਸਬੰਧੀ ਸਾਰੀਆਂ ਖਬਰਾਂ ਉੱਤੇ ਪ੍ਰਤੀਕਿਰਿਆ ਸਾਹਮਣੇ ਆਈ ਹੈ ਜਿਸ ਵਿੱਚ ਰੂਸ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਇਹ ਸਾਫ਼ ਕੀਤਾ ਹੈ ਕਿ ਪੁਤਿਨ ਇਕਦਮ ਫਿਟ ਹਨ। ਦਰਅਸਲ, ਇੱਕ ਰੂਸੀ ਟੈਲੀਗ੍ਰਾਮ ਸਮੂਹ ਜਨਰਲ ਐਸਵੀਆਰ ਵਲੋਂ ਸਾਂਝੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਪੁਤਿਨ ਨੂੰ ਦਿਲ ਦਾ ਦੌਰਾ ਪਿਆ ਹੈ, ਉਹ ਅਪਣੇ ਬੈੱਡਰੂਮ ਵਿੱਚ ਬੇਹੋਸ਼ ਮਿਲੇ ਹਨ। ਸੁਰੱਖਿਆਕਰਮੀਆਂ ਨੇ ਪੁਤਿਨ ਨੂੰ ਜਲਦ ਹੀ ਮੈਡੀਕਲ ਸੈਂਟਰ ਵਿੱਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਬਚਾ ਲਿਆ ਹੈ।

ਪੁਤਿਨ ਦੀ ਸਿਹਤ ਨੂੰ ਲੈ ਕੇ ਤਾਜ਼ਾ ਅਪਡੇਟ: ਹੁਣ ਰੂਸ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ, "ਮੀਡੀਆ ਵਿੱਚ ਆਈ ਇਹ ਖ਼ਬਰ ਗ਼ਲਤ ਹੈ। ਪੁਤਿਨ ਸਿਹਤਮੰਦ ਹਨ। ਰਾਸ਼ਟਰਪਤੀ ਦੇ ਬਿਮਾਰ ਹੋਣ, ਉਨ੍ਹਾਂ ਦੀ ਬਾਡੀ ਡਬਲਜ਼ ਦੇ ਵਰਤੋਂ ਕਰਨ ਸਬੰਧੀ ਜੋ ਕੁਝ ਵੀ ਕਿਹਾ ਗਿਆ ਹੈ, ਉਹ ਸਭ ਕੁਝ ਬੇਤੁਕਾ ਧੋਖਾ ਹੈ।"

ਖਬਰਾਂ 'ਚ ਦਾਅਵਾ- ਪੁਤਿਨ ਬੈੱਡਰੂਮ ਦੇ ਫਰਸ਼ 'ਤੇ ਬੇਹੋਸ਼ ਮਿਲੇ, ਡਾਕਟਰਾਂ ਨੇ ਜਾਨ ਬਚਾਈ: ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਪੁਤਿਨ ਦੇ ਬੈੱਡਰੂਮ ਤੋਂ ਆਵਾਜ਼ ਸੁਣ ਕੇ ਜਦੋਂ ਗਾਰਡ ਅੰਦਰ ਗਏ, ਤਾਂ ਉਨ੍ਹਾਂ ਨੇ ਦੇਖਿਆ ਕਿ ਰਾਸ਼ਟਰਪਤੀ ਪੁਤਿਨ ਫਰਸ਼ 'ਤੇ ਡਿੱਗੇ ਹੋਏ ਸਨ ਅਤੇ ਉਨ੍ਹਾਂ ਦੀਆਂ ਅੱਖਾਂ ਇਕ ਪਾਸੇ ਹੋ ਗਈਆਂ ਸਨ। ਉਨ੍ਹਾਂ ਦਾ ਮੇਜ਼ ਵੀ ਪਲਟ ਗਿਆ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਤੁਰੰਤ ਪੁਤਿਨ ਦਾ ਇਲਾਜ ਕੀਤਾ। ਵਲਾਦੀਮੀਰ ਪੁਤਿਨ 7 ਅਕਤੂਬਰ ਨੂੰ 71 ਸਾਲ ਦੇ ਹੋ ਗਏ ਅਤੇ ਹਾਲ ਹੀ ਵਿੱਚ, ਚੀਨ ਦਾ ਦੌਰਾ ਕੀਤਾ ਅਤੇ ਵਾਪਸੀ 'ਤੇ ਰੂਸ ਦੇ ਦੋ ਸ਼ਹਿਰਾਂ ਵਿੱਚ ਠਹਿਰੇ।

  • Russian President Vladimir #Putin suffers #cardiac arrest in the presidential bedroom, an insider group reveals
    Russian President Vladimir Putin has suffered a cardiac arrest in his bedroom following months of speculation over his health, a source has claimed.

    General SVR /… pic.twitter.com/RJ38Adtuiu

    — Bruce P. Stuart (@brcplmrstrt) October 23, 2023 " class="align-text-top noRightClick twitterSection" data=" ">

ਪੁਤਿਨ ਫਿਟਨੈੱਸ ਦੇ ਸ਼ੌਕੀਨ : ਦੱਸ ਦੇਈਏ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਉਮਰ 70 ਦੇ ਕਰੀਬ ਹੈ। ਫਿਰ ਵੀ ਉਹ ਆਪਣੀ ਫਿਟਨੈੱਸ ਨਾਲ ਸਮਝੌਤਾ ਨਹੀਂ ਕਰਦੇ। ਪੁਤਿਨ ਦਿਨ ਭਰ ਸਰਗਰਮ ਰਹਿਣ ਲਈ ਕਸਰਤ ਕਰਦੇ ਹਨ। ਰੂਸੀ ਰਾਸ਼ਟਰਪਤੀ ਤੈਰਾਕੀ ਦੇ ਵੀ ਬਹੁਤ ਸ਼ੌਕੀਨ ਹੈ।

Last Updated : Oct 25, 2023, 11:46 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.