ਨਵੀਂ ਦਿੱਲੀ/ਲੰਡਨ : ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕੈਂਬ੍ਰਿਜ 'ਚ ਆਪਣੇ ਲੈਕਚਰ ਤੋਂ ਇਲਾਵਾ ਕਿਹਾ ਕਿ ਭਾਰਤ ਨੂੰ ਚੀਨ ਨਾਲ ਸਾਵਧਾਨ ਰਹਿਣ ਦੀ ਲੋੜ ਹੈ। ਕੈਂਬ੍ਰਿਜ ਵਿੱਚ ਉਨ੍ਹਾਂ ਨੇ ਚੀਨ ਨੂੰ ਸ਼ਾਂਤੀ ਪਸੰਦ ਦੇਸ਼ ਕਿਹਾ ਸੀ। ਰਾਹੁਲ ਨੇ ਇਹ ਗੱਲਾਂ ਇੰਡੀਅਨ ਜਰਨਲਿਸਟ ਐਸੋਸੀਏਸ਼ਨ (ਆਈਜੇਏ) ਦੇ ਪ੍ਰੋਗਰਾਮ ਵਿੱਚ ਕਹੀਆਂ। ਇੱਕ ਵਾਰ ਫਿਰ ਮੋਦੀ ਸਰਕਾਰ ਦੀ ਨਿੰਦਾ ਕਰਦਿਆਂ ਹੋਏ ਦੇਸ਼ ਦਾ ਅਪਮਾਨ ਨਹੀਂ ਮੈਂ ਨਹੀਂ, ਸਗੋਂ ਖੁਦ ਪ੍ਰਧਾਨ ਮੰਤਰੀ ਕਰਦੇ ਹਨ। ਰਾਹੁਲ ਨੇ ਇਲਜ਼ਾਮ ਲਾਇਆ ਕਿ ਜੋ ਲੋਕ ਪੀਐਮ ਮੋਦੀ ਜਾਂ ਉਨ੍ਹਾਂ ਦੀ ਸਰਕਾਰ 'ਤੇ ਸਵਾਲ ਉਠਾਉਂਦੇ ਹਨ, ਉਨ੍ਹਾਂ 'ਤੇ ਹਮਲਾ ਕੀਤਾ ਜਾਂਦਾ ਹੈ।
ਭਾਰਤ ਵਿੱਚ ਹਰ ਥਾਂ ਆਵਾਜ਼ ਨੂੰ ਦਬਾਇਆ ਜਾ ਰਿਹਾ : ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਹਰ ਥਾਂ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ, ਇਸ ਦੀ ਮਿਸਾਲ ਬੀਬੀਸੀ ਦੀ ਡਾਕੂਮੈਂਟਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬੀਬੀਸੀ ਸਰਕਾਰ ਖ਼ਿਲਾਫ਼ ਰਿਪੋਰਟਿੰਗ ਬੰਦ ਕਰ ਦਿੰਦੀ ਹੈ ਤਾਂ ਉਸ ਖ਼ਿਲਾਫ਼ ਕੇਸ ਖ਼ਤਮ ਹੋ ਜਾਣਗੇ। ਰਾਹੁਲ ਗਾਂਧੀ ਨੇ ਕਿਹਾ ਕਿ ਚੀਨ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਨੀਤੀ ਬਿਲਕੁਲ ਸਪੱਸ਼ਟ ਹੈ। ਅਸੀਂ ਇਹ ਬਿਲਕੁਲ ਵੀ ਸਵੀਕਾਰ ਨਹੀਂ ਕਰਦੇ ਕਿ ਕੋਈ ਸਾਡੇ ਦੇਸ਼ ਦੀ ਧਰਤੀ 'ਤੇ ਦਾਖਲ ਹੋਵੇ। ਰਾਹੁਲ ਨੇ ਕਿਹਾ ਕਿ ਚੀਨ ਨੇ ਸਾਡੀ ਧਰਤੀ 'ਤੇ ਹੀ ਸਾਡੇ ਜਵਾਨਾਂ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਵੀ ਪੀਐਮ ਮੋਦੀ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਚੀਨ ਵੱਲੋਂ ਸਾਨੂੰ ਦਿੱਤੀ ਜਾ ਰਹੀ ਧਮਕੀ ਨੂੰ ਸਮਝਦੇ ਹੋਏ ਸਾਨੂੰ ਵੀ ਇਸ 'ਤੇ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ। ਮੈਂ ਇਸ ਮਾਮਲੇ 'ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਗੱਲ ਕੀਤੀ, ਪਰ ਉਹ ਮੇਰੀ ਗੱਲ ਨੂੰ ਸਮਝਣਾ ਨਹੀਂ ਚਾਹੁੰਦੇ।
ਇਹ ਵੀ ਪੜ੍ਹੋ : Umesh Pal Murder Case: ਉਮੇਸ਼ਪਾਲ ਕਤਲ ਕਾਂਡ ਵਿੱਚ ਇੱਕ ਸ਼ੂਟਰ ਦਾ ਐਨਕਾਊਂਟਰ
ਮੋਦੀ ਜਾਂ ਉਨ੍ਹਾਂ ਦੀ ਸਰਕਾਰ 'ਤੇ ਸਵਾਲ ਉਠਾਉਂਦੇ ਹਨ, ਉਨ੍ਹਾਂ 'ਤੇ ਹਮਲਾ ਕੀਤਾ ਜਾਂਦੈ : ਰਾਹੁਲ ਨੇ ਕਿਹਾ ਕਿ ਮੈਂ ਕਦੇ ਵੀ ਭਾਰਤ ਦਾ ਅਪਮਾਨ ਨਹੀਂ ਕੀਤਾ ਅਤੇ ਨਾ ਹੀ ਕਦੇ ਕਰਾਂਗਾ। ਰਾਹੁਲ ਨੇ ਸਵਾਲ ਕੀਤਾ ਕਿ ਜਦੋਂ ਪੀਐਮ ਮੋਦੀ ਕਹਿੰਦੇ ਹਨ ਕਿ 70 ਸਾਲਾਂ ਵਿੱਚ ਕੁਝ ਨਹੀਂ ਹੋਇਆ, ਤਾਂ ਕੀ ਇਹ ਹਰ ਭਾਰਤੀ ਦਾ ਅਪਮਾਨ ਨਹੀਂ ਹੈ? ਰਾਹੁਲ ਗਾਂਧੀ ਨੇ ਕਿਹਾ ਕਿ ਜੋ ਲੋਕ ਪੀਐਮ ਮੋਦੀ ਜਾਂ ਉਨ੍ਹਾਂ ਦੀ ਸਰਕਾਰ 'ਤੇ ਸਵਾਲ ਉਠਾਉਂਦੇ ਹਨ, ਉਨ੍ਹਾਂ 'ਤੇ ਹਮਲਾ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਦੇ ਉਮੀਦਵਾਰ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਮੇਰਾ ਪ੍ਰਧਾਨ ਮੰਤਰੀ ਉਮੀਦਵਾਰ ਹੋਣਾ ਕੋਈ ਚਰਚਾ ਦਾ ਵਿਸ਼ਾ ਨਹੀਂ ਹੈ। ਸਗੋਂ ਵਿਰੋਧੀ ਧਿਰ ਦਾ ਮੁੱਖ ਵਿਚਾਰ ਭਾਜਪਾ ਅਤੇ ਆਰਐਸਐਸ ਨੂੰ ਹਰਾਉਣਾ ਹੈ।
ਇਹ ਵੀ ਪੜ੍ਹੋ : Charanjit Channi on MLA: ਲਫੇੜਿਆਂ ਵਾਲੇ ਬਿਆਨ ਉਤੇ ਵਿਧਾਇਕ ਉੱਗੋਕੇ ਖ਼ਿਲਾਫ਼ ਬੋਲੇ ਚਰਨਜੀਤ ਚੰਨੀ, ਕਿਹਾ- ਚੌਧਰ ਕਿਸੇ ਕੋਲ ਹਮੇਸ਼ਾ ਨਹੀਂ ਰਹਿੰਦੀ
ਰਾਹੁਲ ਗਾਂਧੀ ਨੇ ਅਡਾਨੀ ਗਰੁੱਪ ਬਾਰੇ ਕੀਤੀ ਟਿੱਪਣੀ : ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਅਡਾਨੀ ਗਰੁੱਪ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ 'ਤੇ ਕਈ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਗੌਤਮ ਅਡਾਨੀ ਤਿੰਨ ਸਾਲਾਂ ਵਿੱਚ 609ਵੇਂ ਸਭ ਤੋਂ ਅਮੀਰ ਵਿਅਕਤੀ ਤੋਂ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਅਤੇ ਪੀਐਮ ਮੋਦੀ ਨਾਲ ਉਨ੍ਹਾਂ ਦੇ ਚੰਗੇ ਸਬੰਧ ਹਨ। ਉਨ੍ਹਾਂ ਕਸ਼ਮੀਰ 'ਚ ਮਿਲੇ 50 ਲੱਖ ਟਨ ਲਿਥੀਅਮ ਦੇ ਭੰਡਾਰ ਅਤੇ ਨਿਲਾਮੀ ਬਾਰੇ ਪੁੱਛੇ ਸਵਾਲ 'ਤੇ ਅਡਾਨੀ ਸਮੂਹ ਵੱਲ ਇਸ਼ਾਰਾ ਕੀਤਾ। ਇੰਨਾ ਹੀ ਨਹੀਂ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਕਹਿ ਸਕਦਾ ਹਾਂ ਕਿ ਅਡਾਨੀ ਹਰ ਉਸ ਨਿਲਾਮੀ ਨੂੰ ਜਿੱਤਦਾ ਨਜ਼ਰ ਆਉਂਦਾ ਹੈ, ਜਿਸ 'ਚ ਉਹ ਹਿੱਸਾ ਲੈਂਦਾ ਹੈ। ਉਨ੍ਹਾਂ ਨੂੰ ਕਿਸੇ ਵੀ ਕਾਰੋਬਾਰ ਵਿੱਚ ਹੱਥ ਅਜ਼ਮਾਉਣ ਲਈ ਤਜਰਬੇ ਦੀ ਲੋੜ ਨਹੀਂ ਹੈ। ਇਸ ਕਾਰਨ ਮੈਂ ਅੰਦਾਜ਼ਾ ਲਗਾ ਸਕਦਾ ਹਾਂ ਕਿ ਅਡਾਨੀ ਨੂੰ ਉਹ ਲਿਥੀਅਮ ਰਿਜ਼ਰਵ ਮਿਲ ਸਕਦਾ ਹੈ।