ਆਸਟ੍ਰੇਲੀਆ: ਵਿਦੇਸ਼ ਦੀ ਧਰਤੀ ਤੋਂ ਅਕਸਰ ਪੰਜਾਬੀਆਂ ਲਈ ਮਾਣ ਵਾਲੀਆਂ ਗੱਲਾਂ ਆਉਂਦੀਆਂ ਨੇ ਪਰ ਇਸ ਵਾਰ ਆਸਟਰੇਲੀਆ ਦੀ ਧਰਤੀ ਤੋਂ ਪੰਜਾਬ ਵਾਸੀਆਂ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਦੱਖਣੀ ਆਸਟਰੇਲੀਆ ਵਿੱਚ ਸੁਪਰੀਮ ਕੋਰਟ ਨੇ ਪੰਜਾਬੀ ਮੂਲ ਦੇ ਨੌਜਵਾਨ ਤਾਰਿਕਜੋਤ ਸਿੰਘ ਨੂੰ ਆਪਣੀ ਪ੍ਰੇਮਿਕਾ ਜੈਸਮੀਨ ਕੌਰ ਦੇ ਕਤਲ ਦੇ ਦੋਸ਼ ਵਿੱਚ 22 ਸਾਲ 10 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਹੁਕਮਾਂ ਮੁਤਾਬਿਕ ਤਾਰਿਕਜੋਤ ਸਿੰਘ ਸਾਲ 2044 ਵਿੱਚ ਪਹਿਲੀ ਪੈਰੋਲ ਲਈ ਯੋਗ ਹੋ ਜਾਵੇਗਾ। ਨਾਲ ਹੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਆਸਟ੍ਰੇਲੀਆ ਛੱਡਣਾ ਹੋਵੇਗਾ। ਦੱਸ ਦਈਏ ਦੋਸ਼ੀ ਤਾਰਿਕਜੋਤ ਸਿੰਘ ਪੰਜਾਬ ਦੇ ਸਮਰਾਲਾ ਸਬ-ਡਵੀਜ਼ਨ ਦੇ ਪਿੰਡ ਬਲਾਲਾ ਦੇ ਇੱਕ ਕਿਸਾਨ ਪਰਿਵਾਰ ਦਾ ਲੜਕਾ ਹੈ।
ਜੈਸਮੀਨ ਨੂੰ ਜ਼ਿੰਦਾ ਦਫ਼ਨਾਇਆ: ਮੀਡੀਆ ਰਿਪੋਰਟ ਮੁਤਾਬਿਕ ਦੋਸ਼ੀ ਤਾਰਿਕਜੋਤ ਸਿੰਘ ਸਾਲ 2016 ਦੌਰਾਨ ਆਸਟ੍ਰੇਲੀਆ ਵਿੱਚ ਕੰਮਕਾਰ ਲਈ ਆਇਆ ਸੀ ਅਤੇ ਇੱਥੇ ਰਹਿਣ ਲੱਗਾ। ਇਸ ਦੌਰਾਨ ਦੋਸ਼ੀ ਦੀ ਮੁਲਾਕਾਤ ਜੈਸਮੀਨ ਕੌਰ ਨਾਲ ਹੋਈ, ਇਹ ਮੁਲਾਕਾਤ ਦੋਸਤੀ ਤੋਂ ਪਿਆਰ ਵਿੱਚ ਬਦਲ ਗਈ। ਕੁਝ ਸਮੇਂ ਬਾਅਦ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਪਰ ਤਾਰਿਕਜੋਤ ਇਸ ਸਦਮੇ ਨੂੰ ਬਰਦਾਸ਼ਤ ਨਾ ਕਰ ਸਕਿਆ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਨੇ 5 ਮਾਰਚ 2021 ਨੂੰ ਆਪਣੀ ਪ੍ਰੇਮਿਕਾ ਜੈਸਮੀਨ ਕੌਰ ਨੂੰ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਤੈਸ਼ ਵਿੱਚ ਆਏ ਤਾਰਿਕਜੋਤ ਸਿੰਘ ਨੇ ਜੈਸਮੀਨ ਦਾ ਗਲਾ ਵੱਢ ਕੇ ਉਸ ਨੂੰ ਕਬਰ ਵਿੱਚ ਦਫ਼ਨਾ ਦਿੱਤਾ ਪਰ ਜੈਸਮੀਨ ਦੀ ਤੁਰੰਤ ਮੌਤ ਨਹੀਂ ਹੋਈ ਸੀ। ਜੈਸਮੀਨ ਦੇ ਪ੍ਰੇਮੀ ਨੇ ਉਸ ਨੂੰ ਮਰਿਆ ਸਮਝ ਕੇ ਕਾਰ ਦੀ ਡਿੱਗੀ ਵਿੱਚ ਪਾ ਕੇ ਲਗਭਗ 650 ਕਿਲੋਮੀਟਰ ਦੂਰ ਦੱਖਣੀ ਆਸਟ੍ਰੇਲੀਆ ਦੇ ਫਲਿੰਡਰ ਰੇਂਜ ਅੰਦਰ ਇੱਕ ਕਬਰ ਵਿੱਚ ਜ਼ਿੰਦਾ ਦਫਨਾਇਆ। ਇਸ ਤੋਂ ਬਾਅਦ ਕਬਰ ਅੰਦਰ ਤੜਫ਼-ਤੜਫ਼ ਕੇ ਜੈਸਮੀਨ ਦੀ ਮੌਤ ਹੋਈ।
- PM Justin Trudeau Divorce: ਵਿਆਹ ਦੇ 18 ਸਾਲ ਬਾਅਦ ਪਤਨੀ ਸੋਫੀ ਤੋਂ ਵੱਖ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਜਾਣੋ ਕਾਰਨ
- ਟਰੰਪ 'ਤੇ ਲੱਗਾ 2020 ਦੀਆਂ ਚੋਣਾਂ ਨੂੰ ਵਿਗਾੜਨ ਦੀ ਕੋਸ਼ਿਸ਼ ਦਾ ਇਲਜ਼ਾਮ, ਅਦਾਲਤ 'ਚ ਪੇਸ਼ ਹੋਣ ਦਾ ਹੁਕਮ
- Blast In Pakistan : ਇਸਲਾਮਿਕ ਸਟੇਟ ਨੇ ਪਾਕਿਸਤਾਨ 'ਚ ਹੋਏ ਫਿਦਾਇਨ ਹਮਲੇ ਦੀ ਲਈ ਜ਼ਿੰਮੇਵਾਰੀ, ਹੁਣ ਤੱਕ 50 ਤੋਂ ਜ਼ਿਆਦਾ ਦੀ ਮੌਤ
ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰੀ ਵਕੀਲ ਕਾਰਮੇਨ ਮੇਟੋ ਨੇ ਅਦਾਲਤ ਨੂੰ ਦੱਸਿਆ ਕਿ ਜੈਸਮੀਨ ਕੌਰ ਦੀ ਮੌਤ ਦਰਦਨਾਕ ਸੀ। ਇਸ ਦੇ ਨਾਲ ਹੀ ਮਾਮਲੇ 'ਚ ਦੋਸ਼ੀ ਤਾਰਿਕਜੋਤ ਸਿੰਘ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ। ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ 22 ਸਾਲ ਦੀ ਸਜ਼ਾ ਸੁਣਾਈ ਹੈ।