ਚੰਡੀਗੜ੍ਹ: ਕੈਨੇਡਾ 'ਚ ਭਾਰਤੀ ਮੂਲ ਦੇ ਗੈਂਗਸਟਰ ਕਰਨਵੀਰ ਸਿੰਘ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਹੈ। ਸਥਾਨਕ ਪੁਲਿਸ ਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਐਤਵਾਰ ਨੂੰ ਇੱਕ 25 ਸਾਲਾ ਭਾਰਤੀ-ਕੈਨੇਡੀਅਨ ਵਿਅਕਤੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ 25 ਸਾਲਾ ਕਰਨਵੀਰ ਸਿੰਘ ਗਰਚਾ ਵਜੋਂ ਕੀਤੀ ਹੈ। ਪੁਲਿਸ ਨੇ ਦੱਸਿਆ ਹੈ ਕਿ ਕਰਨਵੀਰ ਸਿੰਘ ਗੈਂਗਸਟਰ ਗੈਂਗ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸੀ।
ਐਤਵਾਰ ਦੀ ਹੈ ਘਟਨਾ: ਆਈ.ਐਚ.ਆਈ.ਟੀ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਐਤਵਾਰ ਰਾਤ ਕਰੀਬ 9.20 ਵਜੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੀ ਇੱਕ ਟੁਕੜੀ ਕੋਕੁਇਟਲਮ ਕਸਬੇ ਵਿੱਚ ਗੋਲੀਬਾਰੀ ਦੀ ਘਟਨਾ ਵਾਲੀ ਥਾਂ 'ਤੇ ਪਹੁੰਚੀ, ਜਿੱਥੇ ਕਰਨਵੀਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਪਾਇਆ ਗਿਆ, ਜਿਸ ਤੋਂ ਬਾਅਦ ਉਸਦੀ ਜਾਨ ਬਚਾਉਣ ਲਈ ਕਾਰਵਾਈ ਕੀਤੀ ਗਈ। ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਪਰ ਗੰਭੀਰ ਰੂਪ 'ਚ ਜ਼ਖਮੀ ਕਰਨਵੀਰ ਸਿੰਘ ਦੀ ਮੌਤ ਹੋ ਗਈ।
ਪੁਲਿਸ ਨੇ ਚਿਤਾਵਨੀ ਕੀਤੀ ਸੀ ਜਾਰੀ: ਪਿਛਲੇ ਸਾਲ ਦਸੰਬਰ ਵਿੱਚ, ਕੈਨੇਡਾ ਦੇ ਸਰੀ ਸਿਟੀ ਪੁਲਿਸ ਨੇ ਕਰਨਵੀਰ ਸਿੰਘ ਗਰਚਾ ਸਮੇਤ ਗੈਂਗਸਟਰ ਗਤੀਵਿਧੀਆਂ ਵਿੱਚ ਸ਼ਾਮਲ ਦੋ ਇੰਡੋ-ਕੈਨੇਡੀਅਨਾਂ ਨੂੰ ਜਨਤਕ ਸੁਰੱਖਿਆ ਚਿਤਾਵਨੀਆਂ ਵੀ ਜਾਰੀ ਕੀਤੀਆਂ ਸਨ। ਉਸ ਸਮੇਂ, ਸਰੀ ਦੀ ਆਰਸੀਐਮਪੀ ਪੁਲਿਸ ਨੇ ਇੱਕ ਚਿਤਾਵਨੀ ਵਿੱਚ ਕਿਹਾ ਸੀ ਕਿ "ਇਨ੍ਹਾਂ ਲੋਕਾਂ ਦੀਆਂ ਤਾਰਾਂ ਹਾਈ ਪ੍ਰੋਫਾਈਲ ਅਪਰਾਧੀਆਂ ਨਾਲ ਜੁੜੀਆਂ ਹੋਈਆਂ ਹਨ, ਇਸ ਲਈ ਇਹਨਾਂ ਲੋਕਾਂ ਕਾਰਨ ਜਨਤਕ ਸੁਰੱਖਿਆ ਨੂੰ ਖ਼ਤਰਾ ਹੈ, ਇਸ ਲਈ ਇਹ ਚਿਤਾਵਨੀ ਜਾਰੀ ਕੀਤੀ ਜਾ ਰਹੀ ਹੈ।"
- ‘ਪਤੀ ਨੇ ਜ਼ਬਰਦਸਤੀ ਪੋਰਨ ਫਿਲਮਾਂ ਦਿਖਾ ਕੀਤਾ ਗੈਰ-ਕੁਦਰਤੀ ਸੈਕਸ’, ਪਤਨੀ ਨੇ FIR ਕਰਵਾਈ ਦਰਜ
- Mexico bus crash: ਦੱਖਣੀ ਮੈਕਸੀਕੋ 'ਚ ਬੱਸ 75 ਫੁੱਟ ਡੂੰਘੀ ਖੱਡ ਵਿੱਚ ਡਿੱਗੀ, 27 ਦੀ ਮੌਤ
- South Africa News : ਬੋਕਸਬਰਗ 'ਚ ਗੈਸ ਲੀਕ ਹੋਣ ਕਾਰਨ 24 ਲੋਕਾਂ ਦੀ ਮੌਤ
ਪੁਲਿਸ ਦਾ ਬਿਆਨ: ਪੁਲਿਸ ਨੇ ਦੱਸਿਆ ਕਿ ਕਰਨਵੀਰ ਸਿੰਘ ਗਰਚਾ ਨੂੰ ਗੋਲੀ ਮਾਰਨ ਤੋਂ ਕੁਝ ਮਿੰਟ ਪਹਿਲਾਂ ਇੱਕ ਕੰਡੋ ਕੰਪਲੈਕਸ ਵਿੱਚ ਸੁੱਟ ਦਿੱਤਾ ਗਿਆ ਸੀ। ਆਈਐਚਆਈਟੀ ਅਧਿਕਾਰੀ ਟਿਮੋਥੀ ਪਿਰੋਟੀ ਨੇ ਕਿਹਾ, "ਅਸੀਂ ਕਰਨਵੀਰ ਸਿੰਘ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਦੀ ਭਾਲ ਕਰ ਰਹੇ ਹਾਂ ਅਤੇ ਉਨ੍ਹਾਂ ਲੋਕਾਂ ਦੀ ਭਾਲ ਕਰ ਰਹੇ ਹਾਂ ਜੋ ਕੁਝ ਦਿਨਾਂ ਤੋਂ ਮ੍ਰਿਤਕ ਗਰਚਾ ਦੇ ਸੰਪਰਕ ਵਿੱਚ ਸਨ, ਜਿਨ੍ਹਾਂ ਵਿੱਚ ਉਸਦਾ ਸਾਬਕਾ ਡਰਾਈਵਰ ਵੀ ਸ਼ਾਮਲ ਸੀ।" ਪੁਲੀਸ ਦਾ ਮੰਨਣਾ ਹੈ ਕਿ ਕਰਨਵੀਰ ਸਿੰਘ ਦੇ ਕਤਲ ਵਿੱਚ ਉਸ ਨੂੰ ਜਾਣਨ ਵਾਲੇ ਲੋਕ ਹੀ ਸ਼ਾਮਲ ਹੋ ਸਕਦੇ ਹਨ, ਇਸ ਲਈ ਉਸ ਦੇ ਕਰੀਬੀਆਂ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕਰਨਵੀਰ ਜਿਸ ਗਿਰੋਹ ਨਾਲ ਜੁੜਿਆ ਹੋਇਆ ਸੀ, ਉਹ ਲੁੱਟ-ਖੋਹ, ਤਸਕਰੀ, ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਅਤੇ ਕਈ ਹਿੰਸਕ ਵਾਰਦਾਤਾਂ ਵਿੱਚ ਸ਼ਾਮਲ ਸੀ।
ਪਹਿਲਾਂ ਵੀ ਗੈਂਗਸਟਰਾਂ ਦਾ ਹੋਇਆ ਕਤਲ: ਕਰਨਵੀਰ ਸਿੰਘ ਗਰਚਾ ਇਸ ਸਾਲ ਮਾਰਿਆ ਜਾਣ ਵਾਲਾ ਪਹਿਲਾ ਇੰਡੋ-ਕੈਨੇਡੀਅਨ ਗੈਂਗਸਟਰ ਨਹੀਂ ਹੈ। ਇਸ ਸਾਲ ਮਈ ਵਿੱਚ, ਅਮਰਪ੍ਰੀਤ ਸਮਰਾ (28) ਦੀ ਵੈਨਕੂਵਰ ਵਿੱਚ ਇੱਕ ਬੈਂਕੁਏਟ ਹਾਲ ਦੇ ਬਾਹਰ ਕਥਿਤ ਤੌਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਵੈਨਕੂਵਰ ਪੁਲਿਸ ਨੇ ਉਸ ਸਮੇਂ ਕਿਹਾ ਸੀ ਕਿ ਅਮਰਪ੍ਰੀਤ ਦੀ ਮੌਤ ਗੈਂਗ ਵਾਰ ਕਾਰਨ ਹੋਈ ਹੈ।