ਹੈਦਰਾਬਾਦ ਡੈਸਕ: ਗਲੋਬਲ ਲੀਡਰਾਂ ਦੀ ਨਵੀਂ ਅਪਰੂਵਲ ਰੇਟਿੰਗ ਸੂਚੀ ਵਿੱਚ ਪ੍ਰਧਾਨ ਮੰਤਰੀ ਮੋਦੀ ਚੋਟੀ 'ਤੇ ਬਣੇ ਹੋਏ ਹਨ। ਇਸ ਵਾਰ ਉਨ੍ਹਾਂ ਨੂੰ 76% ਅਪਰੂਵਲ ਰੇਟਿੰਗ ਮਿਲੀ ਹੈ। ਮੋਦੀ ਤੋਂ ਬਾਅਦ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਐਲੇਨ ਬਰਸੇਟ 64% ਪ੍ਰਵਾਨਗੀ ਰੇਟਿੰਗ ਦੇ ਨਾਲ ਦੂਜੇ ਅਤੇ ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਸ ਮੈਨੁਅਲ ਲੋਪੇਜ਼ ਓਬਰਾਡੋਰ ਤੀਜੇ ਸਥਾਨ 'ਤੇ ਹਨ। ਡਿਸੀਜਨ ਇੰਟੈਲੀਜੈਂਸ ਕੰਪਨੀ ਮਾਰਨਿੰਗ ਕੰਸਲਟ ਨੇ ਇਹ ਸੂਚੀ ਜਾਰੀ ਕੀਤੀ ਹੈ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ 48% ਦੀ ਪ੍ਰਵਾਨਗੀ ਰੇਟਿੰਗ ਨਾਲ ਪੰਜਵੇਂ ਸਥਾਨ 'ਤੇ ਹਨ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਜੀ ਮੇਲੋਨੀ 42% ਰੇਟਿੰਗ ਨਾਲ ਛੇਵੇਂ ਸਥਾਨ 'ਤੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ 40% ਪ੍ਰਵਾਨਗੀ ਰੇਟਿੰਗ ਦੇ ਨਾਲ ਸੱਤਵੇਂ ਸਥਾਨ 'ਤੇ ਹਨ। ਇਸ ਦੇ ਨਾਲ ਹੀ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ 27% ਰੇਟਿੰਗ ਦੇ ਨਾਲ 15ਵੇਂ ਸਥਾਨ 'ਤੇ ਆ ਗਏ ਹਨ।
ਪਿਛਲੀ ਸੂਚੀ ਦੇ ਮੁਕਾਬਲੇ ਰੇਟਿੰਗ 'ਚ ਕਮੀ: ਇਸ ਤੋਂ ਪਹਿਲਾਂ ਜੂਨ 2023 ਵਿੱਚ, ਗਲੋਬਲ ਲੀਡਰਾਂ ਦੀ ਪ੍ਰਵਾਨਗੀ ਰੇਟਿੰਗ ਸੂਚੀ ਜਾਰੀ ਕੀਤੀ ਗਈ ਸੀ। ਇਸ ਵਿੱਚ ਵੀ ਪੀਐਮ ਮੋਦੀ ਸਿਖਰ ਉੱਤੇ ਸਨ ਪਰ ਪਿਛਲੀ ਸੂਚੀ ਦੇ ਮੁਕਾਬਲੇ ਉਨ੍ਹਾਂ ਦੀ ਰੇਟਿੰਗ ਵਿੱਚ 2% ਦੀ ਕਮੀ ਆਈ ਹੈ। ਪਿਛਲੀ ਵਾਰ ਉਸ ਨੂੰ 78% ਪ੍ਰਵਾਨਗੀ ਰੇਟਿੰਗ ਮਿਲੀ ਸੀ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਸੱਤਵੇਂ ਸਥਾਨ 'ਤੇ ਸਨ, ਜਦਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ 12ਵੇਂ ਸਥਾਨ 'ਤੇ ਰਹੇ।
- Libiya Death Toll Rise : ਲੀਬੀਆ 'ਚ ਤੂਫਾਨ ਅਤੇ ਹੜ੍ਹ ਨੇ ਮਚਾਈ ਤਬਾਹੀ, 7 ਹਜ਼ਾਰ ਲੋਕਾਂ ਦੀ ਗਈ ਜਾਨ, ਪਾਣੀ 'ਚ ਤੈਰ ਰਹੀਆਂ ਲਾਸ਼ਾਂ
- Zelenskyy Washington: ਜ਼ੇਲੇਂਸਕੀ ਦੇ ਅਮਰੀਕਾ ਦਾ ਦੌਰਾ ਕਰਨ ਦੀ ਉਮੀਦ, ਵਿੱਤੀ ਮਦਦ ਦੀ ਚਰਚਾ
- Financial Crisis In Pakistan: ਪਾਕਿਸਤਾਨ 'ਚ ਵਿੱਤੀ ਸੰਕਟ! 3 ਮਹੀਨਿਆਂ ਤੋਂ ਦੂਤਾਵਾਸਾਂ ਦੇ ਕਰਮਚਾਰੀਆਂ ਨੂੰ ਨਹੀਂ ਮਿਲੀ ਤਨਖਾਹ
ਇੰਟੈਲੀਜੈਂਸ ਫਰਮ ਦਾ ਸਰਵੇਖਣ: ਡਿਸੀਜਨ ਇੰਟੈਲੀਜੈਂਸ ਕੰਪਨੀ ਮਾਰਨਿੰਗ ਕੰਸਲਟ ਨੇ 14 ਸਤੰਬਰ ਨੂੰ 'ਗਲੋਬਲ ਲੀਡਰ ਅਪਰੂਵਲ ਰੇਟਿੰਗ ਟਰੈਕਰ' ਜਾਰੀ ਕੀਤਾ। ਇਹ ਪ੍ਰਵਾਨਗੀ ਦਰਜਾਬੰਦੀ 6 ਤੋਂ 12 ਸਤੰਬਰ ਦਰਮਿਆਨ ਇਕੱਠੇ ਕੀਤੇ ਅੰਕੜਿਆਂ ਦੇ ਆਧਾਰ 'ਤੇ ਦਿੱਤੀ ਗਈ ਹੈ। ਜਿਸ ਵਿੱਚ ਕਈ ਦੇਸ਼ਾਂ ਦੇ ਲੋਕਾਂ ਨਾਲ ਗੱਲਬਾਤ ਕਰਕੇ ਗਲੋਬਲ ਲੀਡਰਾਂ ਬਾਰੇ ਉਨ੍ਹਾਂ ਦੀ ਰਾਏ ਜਾਣੀ ਗਈ। ਇਸ ਸੂਚੀ 'ਚ 22 ਦੇਸ਼ਾਂ ਦੇ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਜੀ-20 ਦੇ ਮੈਂਬਰ ਹਨ।
ਪੀਐੱਮ ਮੋਦੀ ਲਗਾਤਾਰ ਤੀਜੇ ਸਾਲ ਬਣੇ ਦੁਨੀਆ ਦੇ ਸਭ ਤੋਂ ਪਸੰਦੀਦਾ ਨੇਤਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਰਵਰੀ 2023 ਵਿੱਚ ਲਗਾਤਾਰ ਤੀਜੇ ਸਾਲ ਦੁਨੀਆ ਦੇ ਸਭ ਤੋਂ ਪਸੰਦੀਦਾ ਨੇਤਾ ਚੁਣਿਆ ਗਿਆ। ਅਮਰੀਕੀ ਡਾਟਾ ਇੰਟੈਲੀਜੈਂਸ ਫਰਮ 'ਦਿ ਮਾਰਨਿੰਗ ਕੰਸਲਟ' ਦੇ ਸਰਵੇਖਣ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਰੂਵਲ ਰੇਟਿੰਗ 'ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਮੇਤ ਦੁਨੀਆ ਦੇ 22 ਦੇਸ਼ਾਂ ਦੇ ਨੇਤਾਵਾਂ ਨੂੰ ਪਿੱਛੇ ਛੱਡ ਦਿੱਤਾ ਹੈ।