ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਅਗਲੇ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਰੋਹ ਮੌਕੇ ਮੁੁੱਖ ਮਹਿਮਾਨ ਵੱਜੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਹ ਜਾਣਕਾਰੀ ਭਾਰਤ ਵਿੱਚ ਅਮਰੀਕੀ ਰਾਜਦੂਤ ਐਰਿਕ ਗਾਰਸੈਟੀ ਨੇ ਅੱਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਵਿੱਚ ਜੀ-20 ਸਿਖਰ ਸੰਮੇਲਨ ਮੌਕੇ ਵੱਖਰੇ ਤੌਰ ’ਤੇ 8 ਸਤੰਬਰ ਨੂੰ ਹੋਈ ਦੁਵੱਲੀ ਮੀਟਿੰਗ ਦੌਰਾਨ ਅਮਰੀਕੀ ਰਾਸ਼ਟਰਪਤੀ ਨੂੰ ਇਹ ਸੱਦਾ ਦਿੱਤਾ। ਕੀ ਗਣਤੰਤਰ ਦਿਵਸ ਸਮਾਰੋਹ ਦੇ ਨੇੜੇ-ਤੇੜੇ ਭਾਰਤ ਵਿੱਚ ਕੁਆਡ ਸੰਮੇਲਨ ਕਰਵਾਉਣ ਦੀ ਯੋਜਨਾ ਹੈ,ਹਾਲਾਂਕਿ ਬਾਰੇ ਪੁੱਛਣ ’ਤੇ ਗਾਰਸੈਟੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਇਸ ਤੋਂ ਪਹਿਲਾਂ 2018 ਵਿਚ ਭਾਰਤ ਨੇ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਗਣਤੰਤਰ ਦਿਵਸ ਪਰੇਡ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ, ਜਿਸ ਨੂੰ ਘਰੇਲੂ ਵਚਨਬੱਧਤਾਵਾਂ ਕਾਰਨ ਠੁਕਰਾ ਦੇਣਾ ਪਿਆ ਸੀ। ਇਸ ਸਾਲ ਦੀ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਸਨ।
ਓਬਾਮਾ ਸਨ ਪਹਿਲੇ ਅਮਰੀਕੀ ਮੱਖ ਮਹਿਮਾਨ: 2015 ਵਿੱਚ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਭਾਰਤ ਵਿੱਚ ਗਣਤੰਤਰ ਦਿਵਸ ਪਰੇਡ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਣ ਵਾਲੇ ਪਹਿਲੇ ਅਮਰੀਕੀ ਰਾਜ ਦੇ ਮੁਖੀ ਬਣੇ। ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਭਾਰਤ ਵਿੱਚ ਅਮਰੀਕੀ ਰਾਜਦੂਤ ਨੇ ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਹੇ ਕੂਟਨੀਤਕ ਤਣਾਅ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਅਮਰੀਕਾ ਸਬੰਧਾਂ ਨੂੰ ਸੁਲਝਾਉਣ ਲਈ ਦਖਲ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਦੋ ਹੋਰ ਦੇਸ਼ਾਂ ਵਿਚਾਲੇ ਅਮਰੀਕਾ ਦੀ ਭੂਮਿਕਾ ਬਾਰੇ ਗੱਲ ਕਰਨਾ ਜਲਦਬਾਜ਼ੀ ਹੋਵੇਗੀ,ਪਰ ਯਕੀਨਨ ਕੈਨੇਡਾ ਅਤੇ ਅਮਰੀਕਾ ਇਕ ਦੂਜੇ ਲਈ ਗਹਿਰਾ ਸਤਿਕਾਰ ਰੱਖਦੇ ਹਨ ਅਤੇ ਵਿਆਪਕ ਸਬੰਧ ਸਾਂਝੇ ਕਰਦੇ ਹਨ। ਸਾਡੇ ਵਿਚਲਾ ਰਿਸ਼ਤਾ ਆਪਣੇ ਆਪ ਵਿਚ ਸਭ ਕੁਝ ਦੱਸਦਾ ਹੈ. ਅਸੀਂ ਆਪਣੀਆਂ ਸੀਮਾਵਾਂ ਸਾਂਝੀਆਂ ਕਰਦੇ ਹਾਂ। ਸਾਡਾ ਸਾਰਾ ਇਤਿਹਾਸ, ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਲਗਭਗ ਇੱਕੋ ਜਿਹੀਆਂ ਹਨ।
- Womens Reservation Bill: ਮਹਿਲਾ ਰਿਜ਼ਰਵੇਸ਼ਨ ਬਿੱਲ ਤੇ ਕਾਂਗਰਸੀ ਸੰਸਦ ਮੈਂਬਰ ਖ਼ਾਲਿਕ ਦਾ ਬਿਆਨ ਕਿਹਾ- 'ਇਹ ਬਿੱਲ ਚੁਣਾਵੀ ਜੁਮਲਾ ਅਤੇ 'ਔਰਤਾਂ ਦਾ ਅਪਮਾਨ'
- Womens Reservation Bill: ਸੋਨੀਆ ਨੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਤੁਰੰਤ ਲਾਗੂ ਕਰਨ ਦੀ ਕੀਤੀ ਮੰਗ, SC/ST, OBC ਲਈ ਮੰਗਿਆ ਕੋਟਾ
- Women Reservation Bill: ਭਾਜਪਾ ਬਿੱਲ ਲੈ ਕੇ ਆਈ, ਤਾਂ ਵਿਰੋਧੀਆਂ ਦੇ ਢਿੱਡ ਵਿੱਚ ਹੋਇਆ ਦਰਦ ...
ਜ਼ਿੰਮੇਵਾਰੀਆਂ ਨਾਲ ਕੰਮ ਕਰਨ ਦੀ ਲੋੜ: ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਏਕਤਾ, ਪ੍ਰਭੂਸੱਤਾ ਅਤੇ ਗੈਰ-ਦਖਲਅੰਦਾਜ਼ੀ ਦੇ ਤਿੰਨ ਸਿਧਾਂਤਾਂ ਵੱਲ ਮੁੜਨਾ ਚਾਹੀਦਾ ਹੈ ਅਤੇ ਅਪਰਾਧਿਕ ਨਿਆਂ ਦੀ ਜਾਂਚ ਦੀ ਇਜਾਜ਼ਤ ਦੇਣ ਲਈ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੁਝ ਵੀ ਸਹੀ ਕਹਿਣਾ ਜਲਦਬਾਜ਼ੀ ਹੋਵੇਗੀ। ਆਓ ਦੇਖੀਏ ਕਿ ਮਾਮਲੇ ਅੱਗੇ ਕਿਵੇਂ ਵਧਦੇ ਹਨ। ਭਾਰਤ ਵਿੱਚ ਅਮਰੀਕੀ ਰਾਜਦੂਤ ਨੇ ਕਿਹਾ ਕਿ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ। ਗਾਰਸੇਟੀ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਰਵਾਇਤੀ ਦੋਸਤ ਅਤੇ ਭਾਈਵਾਲ ਇਸ ਦੀ ਤਹਿ ਤੱਕ ਪਹੁੰਚਣ ਵਿੱਚ ਸਹਿਯੋਗ ਕਰਨਗੇ।