ਤੇਲ ਅਵੀਵ: ਗਾਜ਼ਾ ਪੱਟੀ ਵਿੱਚ ਹਮਾਸ ਦੇ ਅੱਤਵਾਦੀਆਂ ਨੇ ਸ਼ਨੀਵਾਰ ਤੜਕੇ ਇਜ਼ਰਾਈਲ ਵੱਲ ਦਰਜਨਾਂ ਰਾਕੇਟ ਦਾਗ ਦਿੱਤੇ, ਜਿਸ ਨਾਲ ਜੰਗ ਦੀ ਸਥਿਤੀ ਬਣ ਗਈ। ਅੱਤਵਾਦੀਆਂ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਹੈ, ਇਸ ਵਿੱਚ ਇੱਕ ਦੀ ਮੌਤ ਵੀ ਹੋਈ ਹੈ। ਜਿਸ ਦੀ ਪੁਸ਼ਟੀ ਇਜ਼ਰਾਇਲੀ ਅਧਿਕਾਰੀਆਂ ਨੇ ਕੀਤੀ ਹੈ। ਹਮਾਸ ਦੇ ਅੱਤਵਾਦੀਆਂ ਦੇ ਹਮਲੇ 'ਚ ਤਿੰਨ ਲੋਕ ਜ਼ਖਮੀ ਹੋ ਗਏ। ਹਮਾਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜਵਾਬੀ ਕਾਰਵਾਈ 'ਚ ਇਜ਼ਰਾਇਲੀ ਫੌਜ ਨੇ ਵੀ ਗਾਜ਼ਾ ਪੱਟੀ 'ਚ ਹਵਾਈ ਹਮਲੇ ਕੀਤੇ। Palestinian attackers of Israel)
-
This is what Israel is doing from years with Palestinian and now they are crying over small counter attã¢k.
— RheA (@rheahhh_) October 7, 2023 " class="align-text-top noRightClick twitterSection" data="
Palestinians are just trying to save their homes from tèrrøri$t of Israel.
Praying for the safety of innocent people. 🙏🇵🇸#Israel #Palestinian pic.twitter.com/yNuVUlZeLm
">This is what Israel is doing from years with Palestinian and now they are crying over small counter attã¢k.
— RheA (@rheahhh_) October 7, 2023
Palestinians are just trying to save their homes from tèrrøri$t of Israel.
Praying for the safety of innocent people. 🙏🇵🇸#Israel #Palestinian pic.twitter.com/yNuVUlZeLmThis is what Israel is doing from years with Palestinian and now they are crying over small counter attã¢k.
— RheA (@rheahhh_) October 7, 2023
Palestinians are just trying to save their homes from tèrrøri$t of Israel.
Praying for the safety of innocent people. 🙏🇵🇸#Israel #Palestinian pic.twitter.com/yNuVUlZeLm
ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਚਿਤਾਵਨੀ ਦਿੱਤੀ: ਹਮਾਸ ਦੇ ਅੱਤਵਾਦੀਆਂ ਦੇ ਹਮਲਿਆਂ ਦੇ ਮੱਦੇਨਜ਼ਰ ਇਜ਼ਰਾਈਲ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਚਿਤਾਵਨੀ ਦਿੱਤੀ ਹੈ ਕਿ ਅੱਤਵਾਦੀ ਸੰਗਠਨ ਹਮਾਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਹੈ ਕਿ ਹਮਾਸ ਦੇ ਅੱਤਵਾਦੀ ਸੰਗਠਨ ਨੇ ਇਕ ਘੰਟਾ ਪਹਿਲਾਂ ਹਮਲਾ ਕੀਤਾ ਸੀ। ਉਨ੍ਹਾਂ ਨੇ ਰਾਕੇਟ ਦਾਗੇ ਅਤੇ ਇਜ਼ਰਾਇਲੀ ਖੇਤਰ ਵਿੱਚ ਘੁਸਪੈਠ ਕੀਤੀ। ਇਜ਼ਰਾਇਲੀ ਡਿਫੈਂਸ ਫੋਰਸ ਨਾਗਰਿਕਾਂ ਦੀ ਸੁਰੱਖਿਆ ਕਰੇਗੀ ਅਤੇ ਹਮਾਸ ਦੇ ਅੱਤਵਾਦੀਆਂ ਨੂੰ ਸਬਕ ਸਿਖਾਏਗੀ।
- World Cup 2023: ਕਿੰਗ ਕੋਹਲੀ ਚੌਥੀ ਵਾਰ ਵਿਸ਼ਵ ਕੱਪ 'ਚ ਦਿਖਾਉਣਗੇ ਦਮ, ਰੋਹਿਤ ਸਮੇਤ ਜਾਣੋ ਬਾਕੀ ਖਿਡਾਰੀਆਂ ਨੇ ਕਿੰਨੀ ਵਾਰ ਵਰਲਡ ਕੱਪ 'ਚ ਕੀਤੀ ਹੈ ਸ਼ਿਰਕਤ
- BAN vs AFG Weather Report: ਧਰਮਸ਼ਾਲਾ 'ਚ ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਿਚਾਲੇ ਅਗਲਾ ਮੈਚ, ਜਾਣੋ ਮੌਸਮ ਦਾ ਮਿਜਾਜ਼
- AAP's Protest in Punjab : ਆਮ ਆਦਮੀ ਪਾਰਟੀ ਨੂੰ ਲੱਗਿਆ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਦਾ ਸੇਕ, ਮੋਦੀ ਸਰਕਾਰ ਦੇ ਫੂਕੇ ਪੁਤਲੇ, ਕਈ ਥਾਂ ਤਿੱਖਾ ਰੋਸ ਪ੍ਰਦਰਸ਼ਨ
ਗਾਜ਼ਾ ਪੱਟੀ ਤੋਂ ਲਗਭਗ 70 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਤੇਲ ਅਵੀਵ ਦੇ ਨਾਲ-ਨਾਲ ਦੱਖਣ ਵਿਚ ਐਸਡੀਏ ਬੋਕਰ, ਅਰਾਦ ਅਤੇ ਡਿਮੋਨਾ ਵਿਚ ਰੈੱਡ ਅਲਰਟ ਚਿਤਾਵਨੀ ਸਾਇਰਨ ਸਰਗਰਮ ਕੀਤੇ ਗਏ ਸਨ। ਇਜ਼ਰਾਇਲੀ ਮੀਡੀਆ ਮੁਤਾਬਕ ਇਨ੍ਹਾਂ ਇਲਾਕਿਆਂ 'ਚ ਰਹਿਣ ਵਾਲੇ ਨਿਵਾਸੀਆਂ ਨੇ ਵੱਡੇ ਧਮਾਕਿਆਂ ਦੀ ਆਵਾਜ਼ ਸੁਣੀ। ਇਕ ਰਿਪੋਰਟ ਦੇ ਅਨੁਸਾਰ, ਇਜ਼ਰਾਈਲ ਦੇ ਮੇਗੇਨ ਡੇਵਿਡ ਅਡੋਮ (ਐੱਮ.ਡੀ.ਏ.) ਬਚਾਅ ਸੇਵਾ ਨੇ ਕਿਹਾ,'ਗੇਡੇਰੋਟ ਖੇਤਰ ਦੇ ਕੇਫਰ ਅਵੀਵ 'ਚ ਗੋਲੀਬਾਰੀ 'ਚ 70 ਸਾਲਾ ਔਰਤ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਮੈਡੀਕਲ ਟੀਮ ਇਕ ਹੋਰ ਫਸੇ ਵਿਅਕਤੀ ਦਾ ਵੀ ਇਲਾਜ ਕਰ ਰਹੀ ਹੈ। ਇਸ ਤੋਂ ਇਲਾਵਾ, ਐਮਡੀਏ ਨੇ ਕਿਹਾ ਕਿ ਉਹ ਇੱਕ 20 ਸਾਲਾ ਵਿਅਕਤੀ ਦਾ ਵੀ ਇਲਾਜ ਕਰ ਰਿਹਾ ਹੈ।
-
Rockets firing hasn’t stopped since the morning! #Gaza pic.twitter.com/cw7U9acgPp
— Muhammad Smiry 🇵🇸 (@MuhammadSmiry) October 7, 2023 " class="align-text-top noRightClick twitterSection" data="
">Rockets firing hasn’t stopped since the morning! #Gaza pic.twitter.com/cw7U9acgPp
— Muhammad Smiry 🇵🇸 (@MuhammadSmiry) October 7, 2023Rockets firing hasn’t stopped since the morning! #Gaza pic.twitter.com/cw7U9acgPp
— Muhammad Smiry 🇵🇸 (@MuhammadSmiry) October 7, 2023
ਇਜ਼ਰਾਈਲੀ ਲੋਕਾਂ ਨੂੰ ਘਰ ਰਹਿਣ ਦਾ ਆਦੇਸ਼ ਦਿੱਤਾ : ਸੀਐਨਐਨ ਦੀ ਰਿਪੋਰਟ ਮੁਤਾਬਕ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਕਈ ਹਿੱਸਿਆਂ ਵਿੱਚ ਸਾਇਰਨ ਵੱਜੇ। ਪ੍ਰਧਾਨ ਮੰਤਰੀ ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਤੇਲ ਅਵੀਵ ਵਿੱਚ ਰੱਖਿਆ ਬਲਾਂ ਦੇ ਹੈੱਡਕੁਆਰਟਰ ਵਿੱਚ ਸੁਰੱਖਿਆ ਦਾ ਮੁਲਾਂਕਣ ਕਰ ਰਹੇ ਹਨ। ਇਸ ਦੇ ਨਾਲ ਹੀ ਇਜ਼ਰਾਈਲ ਨੇ ਫਿਲਹਾਲ ਨਿਵਾਸੀਆਂ ਨੂੰ ਘਰਾਂ ਦੇ ਅੰਦਰ ਰਹਿਣ ਦਾ ਆਦੇਸ਼ ਦਿੱਤਾ ਹੈ।
ਜਾਣੋ ਕੀ ਹੈ ਵਿਵਾਦ : ਅਸਲ ਵਿੱਚ ਇਸ ਖੇਤਰ ਵਿੱਚ ਇਹ ਸੰਘਰਸ਼ ਘੱਟੋ-ਘੱਟ 100 ਸਾਲਾਂ ਤੋਂ ਚੱਲ ਰਿਹਾ ਹੈ। ਵੈਸਟ ਬੈਂਕ,ਗਾਜ਼ਾ ਪੱਟੀ ਅਤੇ ਗੋਲਾਨ ਹਾਈਟਸ ਵਰਗੇ ਖੇਤਰਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਪੂਰਬੀ ਯੇਰੂਸ਼ਲਮ ਸਮੇਤ ਇਨ੍ਹਾਂ ਖੇਤਰਾਂ 'ਤੇ ਫਲਸਤੀਨ ਦਾਅਵਾ ਕਰਦਾ ਹੈ। ਇਸ ਦੇ ਨਾਲ ਹੀ ਇਜ਼ਰਾਈਲ ਯੇਰੂਸ਼ਲਮ 'ਤੇ ਆਪਣਾ ਦਾਅਵਾ ਛੱਡਣ ਲਈ ਤਿਆਰ ਨਹੀਂ ਹੈ। ਅਜਿਹੇ 'ਚ ਹਰ ਰੋਜ਼ ਤਣਾਅ ਦੀ ਸਥਿਤੀ ਬਣੀ ਰਹਿੰਦੀ ਹੈ।