ETV Bharat / international

KARACHI ATTACK : ਪਾਕਿਸਤਾਨੀ ਪੁਲਿਸ ਦੀ ਪੰਜ ਮੈਂਬਰੀ ਕਮੇਟੀ ਕਰੇਗੀ ਕਰਾਚੀ ਹਮਲੇ ਦੀ ਜਾਂਚ

ਕਰਾਚੀ ਪੁਲਿਸ ਦੇ ਦਫ਼ਤਰ 'ਤੇ ਸ਼ੁੱਕਰਵਾਰ ਨੂੰ ਹਮਲਾ ਕੀਤਾ ਗਿਆ ਸੀ ਅਤੇ ਹੁਣ ਪੁਲਿਸ ਨੇ ਇਕ ਪੰਜ ਮੈਂਬਰੀ ਕਮੇਟੀ ਬਣਾਈ ਹੈ ਜੋ ਇਸ ਹਮਲੇ ਦੀ ਜਾਂਚ ਕਰੇਗੀ। ਪੁਲਿਸ ਵਲੋਂ ਸ਼ਾਮ 7:10 ਵਜੇ ਸ਼ੁਰੂ ਪੰਜ ਮੰਜਿਲਾਂ ਨੂੰ ਖਾਲੀ ਕਰਵਾਉਣ ਦਾ ਕੰਮ ਅਰੰਭਿਆ ਗਿਆ ਅਤੇ ਲਗਭਗ 10:46 ਵਜੇ ਤੱਕ ਪੂਰੇ ਦਫ਼ਤਰ ਨੂੰ ਖਾਲੀ ਕਰਵਾ ਦਿੱਤਾ ਗਿਆ।

PAKISTANI POLICE FORM 5 MEMBER COMMITTEE TO PROBE KARACHI ATTACK
KARACHI ATTACK : ਪਾਕਿਸਤਾਨੀ ਪੁਲਿਸ ਦੀ ਪੰਜ ਮੈਂਬਰੀ ਕਮੇਟੀ ਕਰੇਗੀ ਕਰਾਚੀ ਹਮਲੇ ਦੀ ਜਾਂਚ
author img

By

Published : Feb 19, 2023, 12:33 PM IST

Updated : Feb 19, 2023, 1:46 PM IST

ਕਰਾਚੀ: ਪਾਕਿਸਤਾਨੀ ਪੁਲਿਸ ਨੇ ਕਰਾਚੀ ਪੁਲਿਸ ਮੁਖੀ ਦੇ ਦਫ਼ਤਰ ਹਮਲੇ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਬਣਾਈ ਹੈ। ਪਾਕਿਸਤਾਨ ਦੇ ਮੀਡੀਆ ਪੋਰਟਲ ਡਾਨ ਦੀ ਰਿਪੋਰਟ ਵਿੱਚ ਇਸਦਾ ਜ਼ਿਕਰ ਕੀਤਾ ਗਿਆ ਹੈ। ਸਿੰਧ ਪੁਲਿਸ ਦੇ ਇੰਸਪੈਕਟਰ ਜਨਰਲ ਗੁਲਾਮ ਨਬੀ ਮੇਮਨ ਦੇ ਦਫ਼ਤਰ ਤੋਂ ਜਾਰੀ ਹੁਕਮਾਂ ਅਨੁਸਾਰ ਕਮੇਟੀ ਵਿੱਚ ਸਿੰਧ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ (ਸੀਟੀਡੀ) ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀਪੀ) ਜ਼ੁਲਫ਼ਕਾਰ ਅਲੀ ਲਾਰਿਕ ਨੂੰ ਇਸ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ ਹੈ। ਜਦੋਂ ਕਿ ਬਾਕੀਆਂ ਨੂੰ ਇਸ ਕਮੇਟੀ ਦੇ ਮੈਂਬਰ ਬਣਾਇਆ ਗਿਆ ਹੈ। ਕਰਾਚੀ ਦੱਖਣੀ ਜ਼ੋਨ ਦੇ ਡੀਆਈਜੀਪੀ ਇਰਫ਼ਾਨ ਅਲੀ ਬਲੋਚ, ਅਪਰਾਧ ਜਾਂਚ ਏਜੰਸੀ ਡੀਆਈਜੀਪੀ ਮੁਹੰਮਦ ਕਰੀਮ ਖ਼ਾਨ, ਕਰਾਚੀ ਸੀਟੀਡੀ ਆਪਰੇਸ਼ਨ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਤਾਰਿਕ ਨਵਾਜ਼ ਅਤੇ ਕਰਾਚੀ ਸੀਟੀਡੀ ਜਾਂਚ ਇੰਚਾਰਜ ਰਾਜਾ ਉਮਰ ਖ਼ਿਤਾਬ ਦਾ ਵੀ ਕਮੇਟੀ ਵਿੱਚ ਨਾਂ ਹੈ।

ਹਮਲੇ ਦੇ ਪੀੜਤਾਂ ਨਾਲ ਮੁਲਾਕਾਤ: ਯਾਦ ਰਹੇ ਕਿ ਕਰਾਚੀ ਪੁਲਿਸ ਦੇ ਦਫ਼ਤਰ 'ਤੇ ਸ਼ੁੱਕਰਵਾਰ ਨੂੰ ਹਮਲਾ ਕੀਤਾ ਗਿਆ ਸੀ ਅਤੇ ਸ਼ਾਮ 7:10 ਵਜੇ ਇਸ ਦਫਤਰ ਨੂੰ ਖਾਲੀ ਕਰਵਾਉਣ ਦਾ ਕੰਮ ਸ਼ੁਰੂ ਹੋਇਆ ਸੀ, ਜਦੋਂਕਿ ਪੁਲਿਸ ਅਤੇ ਰੇਂਜਰਾਂ ਨੇ ਸਿਲਸਲੇਵਾਰ ਤਰੀਕੇ ਨਾਲ ਪੰਜ ਮੰਜ਼ਿਲਾ ਇਮਾਰਤ ਨੂੰ ਖਾਲੀ ਕਰਵਾ ਦਿੱਤਾ ਅਤੇ ਇਹ ਕੰਮ ਲਗਭਗ 10:46 ਵਜੇ ਤੱਕ ਪੂਰਾ ਕੀਤਾ ਗਿਆ। ਇਸ ਦੌਰਾਨ, ਥਲ ਸੈਨਾ ਦੇ ਮੁਖੀ (ਸੀਓਏਐਸ) ਜਨਰਲ ਆਸਿਮ ਮੁਨੀਰ ਨੇ ਸ਼ਨੀਵਾਰ ਨੂੰ ਕਰਾਚੀ ਦੇ ਪੁਲਿਸ ਮੁਖੀ ਦੇ ਦਫਤਰ 'ਤੇ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਨਾਲ ਮੁਲਾਕਾਤ ਵੀ ਕੀਤੀ ਅਤੇ ਕਿਹਾ ਕਿ ਪੁਲਿਸ ਇਸ ਹਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਅੱਤਵਾਦ ਵਲੋਂ ਦਿੱਤੀ ਚੁਣੌਤੀ 'ਤੇ ਕਾਬੂ ਪਾਉਣ ਲਈ ਜ਼ਰੂਰੀ ਕੰਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: North Korea confirms testing: ਉੱਤਰੀ ਕੋਰੀਆ ਵੱਲੋਂ ਸ਼ਕਤੀਸ਼ਾਲੀ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਦੀ ਪੁਸ਼ਟੀ

4 ਲੋਕਾਂ ਦੀ ਹੋਈ ਮੌਤ: ਪਾਕਿਸਤਾਨ ਮੀਡੀਆ ਰਿਪੋਰਟ ਅਨੁਸਾਰ ਸ਼ੇਅਰਾ ਫੈਜ਼ਲ ਵਿਖੇ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 19 ਜ਼ਖਮੀ ਹੋ ਗਏ। ਇਸ ਦੇ ਉਲਟ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਸਬੰਧਤ ਤਿੰਨੋਂ ਅੱਤਵਾਦੀ ਮਾਰੇ ਗਏ।ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਦੇ ਇਕ ਬਿਆਨ ਅਨੁਸਾਰ ਫੌਜ ਮੁਖੀ ਅੱਜ ਕਰਾਚੀ ਵਿਚ ਸਨ, ਜਿੱਥੇ ਉਹ ਅਤੇ ਸਿੰਧ ਦੇ ਮੁੱਖ ਮੰਤਰੀ ਸ. ਮੁਰਾਦ ਅਲੀ ਸ਼ਾਹ ਨੂੰ ਕੋਰ ਹੈੱਡਕੁਆਰਟਰ 'ਤੇ ਹਮਲੇ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਹਮਲੇ ਵਾਲੀ ਥਾਂ ਦਾ ਦੌਰਾ ਕਰਨ ਦੇ ਨਾਲ-ਨਾਲ ਹਸਪਤਾਲ 'ਚ ਜ਼ਖਮੀਆਂ ਨਾਲ ਵੀ ਮੁਲਾਕਾਤ ਕੀਤੀ।

Last Updated : Feb 19, 2023, 1:46 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.