ਵੈਲਿੰਗਟਨ: ਨਿਊਜ਼ੀਲੈਂਡ ਗੰਭੀਰ ਕੁਦਰਤੀ ਆਫ਼ਤ ਵਿੱਚੋਂ ਲੰਘ ਰਿਹਾ ਹੈ। ਦੇਸ਼ ਵਿੱਚ ਚੱਕਰਵਾਤੀ ਤੂਫਾਨ ਗੈਬਰੀਅਲ ਦੇ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਨੇ ਕਈ ਖੇਤਰਾਂ ਵਿੱਚ ਭਾਰੀ ਤਬਾਹੀ ਮਚਾਈ ਹੋਈ ਹੈ। ਸਥਿਤੀ ਦੇ ਮੱਦੇਨਜ਼ਰ ਸਰਕਾਰ ਨੇ ਮੰਗਲਵਾਰ ਨੂੰ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਛੇ ਖੇਤਰਾਂ ਵਿੱਚ ਲਾਗੂ ਹੋਵੇਗੀ ਜਿਨ੍ਹਾਂ ਨੇ ਪਹਿਲਾਂ ਹੀ ਸਥਾਨਕ ਐਮਰਜੈਂਸੀ ਦਾ ਐਲਾਨ ਕੀਤਾ ਹੋਇਆ ਹੈ।
ਇਹ ਵੀ ਪੜੋ: Pulwama Terror Attack Anniversary: ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਪੜੋ ਕਾਲੇ ਦਿਨ ਦੀ ਪੂਰੀ ਕਹਾਣੀ
ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਤੀਜੀ ਵਾਰ ਐਮਰਜੈਂਸੀ ਦਾ ਐਲਾਨ: ਨਿਊਜ਼ੀਲੈਂਡ ਸਰਕਾਰ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਨੌਰਥਲੈਂਡ, ਆਕਲੈਂਡ, ਟਾਇਰਾਵਿਟੀ, ਬੇ ਆਫ ਪਲੇਨਟੀ, ਵਾਈਕਾਟੋ ਅਤੇ ਹਾਕਸ ਬੇਅ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਇਹ ਤੀਜੀ ਵਾਰ ਹੈ ਜਦੋਂ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਐਮਰਜੈਂਸੀ ਪ੍ਰਬੰਧਨ ਮੰਤਰੀ, ਕੀਰਨ ਮੈਕਐਨਲਟੀ ਨੇ ਸਵੇਰੇ 8.43 ਵਜੇ (ਸਥਾਨਕ ਸਮੇਂ) 'ਤੇ ਐਲਾਨ ਪੱਤਰ 'ਤੇ ਦਸਤਖਤ ਕੀਤੇ ਹਨ।
ਉਸਨੇ ਐਲਾਨਨਾਮੇ 'ਤੇ ਹਸਤਾਖਰ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਅਤੇ ਐਮਰਜੈਂਸੀ ਪ੍ਰਬੰਧਨ 'ਤੇ ਵਿਰੋਧੀ ਧਿਰ ਦੇ ਬੁਲਾਰੇ ਨਾਲ ਸਲਾਹ ਕੀਤੀ। ਦੋਵਾਂ ਨੇ ਐਮਰਜੈਂਸੀ ਦੇ ਐਲਾਨ ਦਾ ਸਮਰਥਨ ਕੀਤਾ। ਕੀਰਨ ਮੈਕਐਨਲਟੀ ਨੇ ਕਿਹਾ, “ਇਹ ਇੱਕ ਬੇਮਿਸਾਲ ਮੌਸਮੀ ਘਟਨਾ ਹੈ ਜਿਸ ਦਾ ਉੱਤਰੀ ਟਾਪੂ ਦੇ ਬਹੁਤ ਸਾਰੇ ਹਿੱਸੇ ਵਿੱਚ ਵੱਡਾ ਪ੍ਰਭਾਵ ਪੈ ਰਿਹਾ ਹੈ।” ਮੈਕਐਨਲਟੀ ਨੇ ਕਿਹਾ ਕਿ ਦੇਸ਼ ਤੂਫਾਨ ਦੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ, ਪਰ ਹੁਣ ਇਸਦੇ ਵਿਆਪਕ ਨਤੀਜਿਆਂ ਨਾਲ ਨਜਿੱਠ ਰਿਹਾ ਹੈ। ਹੜ੍ਹਾਂ, ਜ਼ਮੀਨ ਖਿਸਕਣ ਅਤੇ ਸੜਕਾਂ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਦਾ ਸਾਹਮਣਾ ਕਰਨਾ।
ਮੈਕਐਂਲਟੀ ਨੇ ਕਿਹਾ ਮੈਨੂੰ ਲਗਦਾ ਹੈ ਕਿ ਮਾਪਦੰਡ ਹੁਣ ਪੂਰੇ ਹੋ ਗਏ ਹਨ ਅਤੇ ਐਮਰਜੈਂਸੀ ਦੀ ਰਾਸ਼ਟਰੀ ਸਥਿਤੀ ਲਾਭਦਾਇਕ ਹੋਵੇਗੀ। ਉਹਨਾਂ ਨੇ ਕਿਹਾ ਕਿ ਸਰਕਾਰ ਇਸ ਲਈ ਪਹਿਲਾਂ ਹੀ ਤਿਆਰ ਸੀ ਤੇ ਕੁਝ ਦਿਨਾਂ ਤੋਂ ਇਸ ਸੈਕਟਰ ਲਈ ਸਹਾਇਤਾ ਅਤੇ ਸਰੋਤਾਂ ਵਿੱਚ ਵਾਧਾ ਕੀਤਾ ਗਿਆ ਹੈ।
ਇਹ ਵੀ ਪੜੋ: Valentines Day 2023 Special : ਵੈਲੇਨਟਾਈਨ ਡੇਅ 'ਤੇ ਕੁਝ ਇਸ ਤਰ੍ਹਾਂ ਕਰੋ ਪਿਆਰ ਦਾ ਇਜ਼ਹਾਰ