ਕੈਨੇਡਾ: ਪੰਜਾਬ ਦੇ 23 ਸਾਲਾ ਨੌਜਵਾਨ ਪ੍ਰਭਜੋਤ ਸਿੰਘ ਦਾ ਕੈਨੇਡਾ ਵਿਚ ਬੇਰਹਿਮੀ ਨਾਲ ਕਤਲ ਕਰਨ ਵਾਲੇ ਨੂੰ ਬੀਤੇ ਦਿਨ ਅਦਾਲਤ ਨੇ 9 ਸਾਲ ਦੀ ਸਜ਼ਾ ਸੁਣਾਈ ਹੈ। ਕੈਨੇਡਾ ਦੇ ਟੋਰਾਂਟੋ ਵਿਚ ਪੰਜਾਬੀ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ ਵਿੱਚ ਕੈਮਰਨ ਜੇਮਜ਼ ਪ੍ਰੇਸਪਰ ਨਾਮ ਦੇ ਸ਼ਖਸ ਨੂੰ ਦੋਸ਼ੀ ਪਾਇਆ ਗਿਆ ਸੀ ਅਤੇ ਦੋ ਸਾਲ ਦੀ ਕਾਰਵਾਈ ਤੋਂ ਬਾਅਦ 9 ਸਾਲ ਦੀ ਸਜ਼ਾ ਸੁਣਾਈ ਹੈ। ਮੀਡੀਆ ਰਿਪੋਰਟਾਂ ਦੀ ਜਾਣਕਾਰੀ ਮੁਤਾਬਕ ਮ੍ਰਿਤਕ 23 ਸਾਲਾ ਪ੍ਰਭਜੋਤ ਸਿੰਘ ਕੈਟਰੀ ਸਾਲ 2017 'ਚ ਕੈਨੇਡਾ ਦੇ ਸ਼ਹਿਰ ਸ਼ਕੋਸ਼ੀਆ ਗਿਆ ਸੀ। 5 ਸਤੰਬਰ 2021 ਚ ਜਦੋਂ ਇਹ ਘਟਨਾ ਵਾਪਰੀ, ਉਸ ਵੇਲ੍ਹੇ ਪ੍ਰਭਜੋਤ ਆਪਣੀ ਕਾਰ ਵੱਲ ਜਾ ਰਿਹਾ ਸੀ। ਆਪਣੇ ਉੱਤੇ ਹੋਏ ਅਚਾਨਕ ਜਾਨਲੇਵਾ ਹਮਲੇ ਤੋਂ ਬਾਅਦ ਪ੍ਰਭਜੋਤ ਸੰਭਲ ਨਹੀਂ ਪਾਇਆ ਅਤੇ ਉਸਦੀ ਮੌਤ ਹੋ ਗਈ। ਦੱਸਿਆ ਗਿਆ ਕਿ ਟਰੂਰੋ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਦੇ ਬਾਹਰ ਹੇਟ ਕ੍ਰਾਈਮ ਦੌਰਾਨ ਗਰਦਨ ਵਿੱਚ ਬੇਰਹਿਮੀ ਨਾਲ ਚਾਕੂ ਮਾਰ ਕੇ ਪ੍ਰਭਜੋਤ ਨੂੰ ਕਤਲ ਕਰ ਦਿੱਤਾ ਗਿਆ ਸੀ।
ਮਹਿਜ਼ 9 ਸਾਲ ਦੀ ਸਜ਼ਾ ਕਾਫੀ ਨਹੀਂ: ਹਾਲਾਂਕਿ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ, ਪਰ ਪੁਲਿਸ ਨੇ ਬਾਅਦ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਨ੍ਹਾਂ ਦੀ ਕੋਰਟ ਵਿੱਚ ਪੇਸ਼ੀ ਹੋਈ ਤਾਂ ਆਪਣੇ ਫੈਸਲੇ ਵਿੱਚ ਜਸਟਿਸ ਜੈਫਰੀ ਹੰਟ ਨੇ ਕਿਹਾ ਕਿ ਸਿੱਖ ਨੌਜਵਾਨ 'ਤੇ ਹਮਲਾ ਬਿਨਾਂ ਕਿਸੇ ਤਰਕਸੰਗਤ ਕਾਰਨ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਇਸ ਕਤਲ ਤੋਂ ਬਾਅਦ ਇਨਸਾਫ ਲਈ ਮਾਰਚ ਵੀ ਕੱਢੇ ਗਏ ਸਨ। ਪਰ ਇਸ ਸਭ ਦੇ ਬਾਵਜੂਦ ਮ੍ਰਿਤਕ ਦਾ ਪਰਿਵਾਰ ਸਹਿਮਤ ਨਹੀਂ ਨਜ਼ਰ ਆ ਰਿਹਾ। ਉੰਨਾ ਕਿਹਾ ਕਿ ਸਾਡੇ ਬੇਕਸੂਰ ਨੌਜਵਾਨ ਪੁੱਤ ਦੀ ਜਾਨ ਗਈ ਹੈ ਇਸ ਵਿਚਾਲੇ ਦੋਸ਼ੀ ਨੂੰ ਮਹਿਜ਼ 9 ਸਾਲ ਦੀ ਸਜ਼ਾ ਕਾਫੀ ਨਹੀਂ ਹੈ ਪ੍ਰਭਜੋਤ ਦੀ ਭੈਣ ਰਾਜਵੀਰ ਕੌਰ ਨੇ ਕਿਹਾ, ਕਿ “ਅਸੀਂ ਇਨਸਾਫ ਦੇ ਹੱਕਦਾਰ ਹਾਂ।
- Twitter New CEO: ਲਿੰਡਾ ਯਾਕਾਰਿਨੋ ਬਣੀ ਟਵਿਟਰ ਦੀ ਨਵੀਂ CEO, ਜਾਣੋ ਕੀ ਹੋਣਗੀਆਂ ਚੁਣੌਤੀਆਂ
- Pakistan news: ਪਾਕਿਸਤਾਨ ਦੇ ਵਿਗੜੇ ਹਾਲਾਤ, ਇਮਰਾਨ ਖਾਨ ਦੀ ਰਿਹਾਈ ਦੇ ਵਿਰੋਧ 'ਚ ਸੁਪਰੀਮ ਕੋਰਟ 'ਤੇ ਹਮਲਾ
- ‘ਪਾਕਿ ਸੈਨਾ ਮੈਨੂੰ 10 ਸਾਲ ਜੇਲ੍ਹ 'ਚ ਰੱਖਣ ਦੀ ਰਚ ਰਹੀ ਹੈ ਸਾਜ਼ਿਸ਼’
ਸਜ਼ਾ ਸੁਣਾਉਣ ਤੋਂ ਪਹਿਲਾਂ, ਪ੍ਰਭਜੋਤ ਦੀ ਮਾਂ ਨੇ ਕੈਮਰਨ ਜੇਮਜ਼ ਪ੍ਰੇਸਪਰ ਨੂੰ ਸਵਾਲ ਕਰਦਿਆਂ ਕਿਹਾ “ਤੁਸੀਂ ਅਜਿਹਾ ਕਿਉਂ ਕੀਤਾ?” ਤੁਹਾਡੇ ਕਾਰਨ ਮੈਂ ਉਸਦਾ ਵਿਆਹ ਨਹੀਂ ਦੇਖ ਸਕਾਂਗੀ, ਉਸ ਦੀ ਪਤਨੀ ਦਾ ਸਾਡੇ ਘਰ ਵਿੱਚ ਸਵਾਗਤ ਨਹੀਂ ਕਰ ਸਕਾਂਗੀ, ਜਾਂ ਆਪਣੇ ਪੋਤੇ-ਪੋਤੀਆਂ ਨਾਲ ਨਹੀਂ ਖੇਡ ਸਕਾਂਗੀ। ਤੇਰੇ ਕਰਕੇ ਮੇਰਾ ਪੁੱਤਰ ਹੁਣ ਸਾਡੇ ਨਾਲ ਨਹੀਂ ਰਿਹਾ।” ਇਸ ਤੋਂ ਬਾਅਦ ਕੈਮਰਨ ਜੇਮਜ਼ ਪ੍ਰੇਸਪਰ ਨੇ ਦੁਖੀ ਪਰਿਵਾਰ ਤੋਂ ਮੁਆਫੀ ਮੰਗੀ। ਇਸ ਦੌਰਾਨ ਉਸ ਨੇ ਕਿਹਾ, ‘ਮੈਨੂੰ ਸੱਚਮੁੱਚ ਅਫ਼ਸੋਸ ਹੈ। ਜੇ ਮੈਂ ਸਮੇਂ ‘ਚ ਵਾਪਸ ਜਾ ਸਕਦਾ ਹਾਂ ਤਾਂ ਮੈਂ ਇਸਨੂੰ ਬਦਲ ਦਿੰਦਾ।