ਤੇਲ ਅਵੀਵ: ਬੀਤੇ ਕੁਝ ਸਮੇਂ ਤੋਂ ਫਿਲਿਸਤਿਨ ਅਤੇ ਇਜ਼ਰਾਈਲ ਵਿਚਾਲੇ ਜੰਗ ਛਿੜੀ ਹੋਈ ਹੈ। ਜਿਸ ਨੂੰ ਲੈਕੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਐਲੀ ਕੋਹੇਨ ਨੇ ਪ੍ਰਤੀਕ੍ਰਿਆ ਦਿੱਤੀ ਹੈ। ਉਹਨਾਂ ਕਿਹਾ ਕਿ ਤੇਲ ਅਵੀਵ ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ ਜੰਗਬੰਦੀ ਦੇ ਸੱਦੇ ਨੂੰ ਰੱਦ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਦੁਨੀਆ ਨਾਜ਼ੀਆਂ ਅਤੇ ਆਈ.ਐਸ.ਆਈ.ਐਸ.ਅਸੀਂ ਇਸੇ ਤਰ੍ਹਾਂ ਹਮਾਸ ਨੂੰ ਖਤਮ ਕਰਨਾ ਚਾਹੁੰਦਾ ਹੈ। ਐਲੀ ਕੋਹੇਨ ਦਾ ਇਹ ਬਿਆਨ ਸੰਯੁਕਤ ਰਾਸ਼ਟਰ ਮਹਾਸਭਾ ਨੇ ਸ਼ੁੱਕਰਵਾਰ (ਸਥਾਨਕ ਸਮੇਂ) ਨੂੰ ਗਾਜ਼ਾ ਵਿੱਚ ਇਜ਼ਰਾਈਲੀ ਬਲਾਂ ਅਤੇ ਹਮਾਸ ਦੇ ਅੱਤਵਾਦੀਆਂ ਵਿਚਕਾਰ 'ਤੁਰੰਤ, ਟਿਕਾਊ ਅਤੇ ਨਿਰੰਤਰ ਮਾਨਵਤਾਵਾਦੀ ਜੰਗਬੰਦੀ' ਦੀ ਮੰਗ ਕਰਨ ਵਾਲੇ ਪ੍ਰਸਤਾਵ ਨੂੰ ਅਪਣਾਏ ਜਾਣ ਤੋਂ ਬਾਅਦ ਆਇਆ ਹੈ।
ਸੰਯੁਕਤ ਰਾਸ਼ਟਰ ਮਹਾਸਭਾ ਦੇ ਸੱਦੇ ਨੂੰ ਸਪੱਸ਼ਟ ਤੌਰ 'ਤੇ ਕੀਤਾ ਰੱਦ: ਐਕਸ (ਟਵਿੱਟਰ) 'ਤੇ ਇੱਕ ਪੋਸਟ ਵਿੱਚ, ਕੋਹੇਨ ਨੇ ਕਿਹਾ ਕਿ ਅਸੀਂ ਜੰਗਬੰਦੀ ਲਈ ਸੰਯੁਕਤ ਰਾਸ਼ਟਰ ਮਹਾਸਭਾ ਦੇ ਘਿਣਾਉਣੇ ਸੱਦੇ ਨੂੰ ਸਪੱਸ਼ਟ ਤੌਰ 'ਤੇ ਰੱਦ ਕਰਦੇ ਹਾਂ।ਇਜ਼ਰਾਈਲ ਹਮਾਸ ਨੂੰ ਉਸੇ ਤਰ੍ਹਾਂ ਖਤਮ ਕਰਨ ਦਾ ਇਰਾਦਾ ਰੱਖਦਾ ਹੈ ਜਿਵੇਂ ਦੁਨੀਆ ਨੇ ਨਾਜ਼ੀਆਂ ਅਤੇ ਆਈਐਸਆਈਐਸ ਨਾਲ ਨਜਿੱਠਿਆ ਸੀ। ਦੱਸ ਦੇਈਏ ਕਿ ਜਾਰਡਨ ਦੀ ਅਗਵਾਈ ਵਾਲੇ ਮਸੌਦਾ ਪ੍ਰਸਤਾਵ ਨੂੰ ਮਹਾਸਭਾ ਵਿੱਚ ਬਹੁਮਤ ਨਾਲ ਪਾਸ ਕੀਤਾ ਗਿਆ ਸੀ। ਇਸ ਦੇ ਹੱਕ 'ਚ 120, ਵਿਰੋਧ 'ਚ 14 ਅਤੇ 45 ਵੋਟਾਂ ਗੈਰ-ਹਾਜ਼ਰ ਰਹੀਆਂ। ਮਤੇ 'ਤੇ ਵੋਟਿੰਗ ਤੋਂ ਦੂਰ ਰਹਿਣ ਵਾਲੇ 45 ਦੇਸ਼ਾਂ 'ਚ ਆਈਸਲੈਂਡ,ਭਾਰਤ,ਪਨਾਮਾ,ਲਿਥੁਆਨੀਆ ਅਤੇ ਗ੍ਰੀਸ ਸ਼ਾਮਲ ਹਨ।
-
We reject outright the UN General Assembly despicable call for a ceasefire.
— אלי כהן | Eli Cohen (@elicoh1) October 27, 2023 " class="align-text-top noRightClick twitterSection" data="
Israel intends to eliminate Hamas just as the world dealt with the Nazis and ISIS.
">We reject outright the UN General Assembly despicable call for a ceasefire.
— אלי כהן | Eli Cohen (@elicoh1) October 27, 2023
Israel intends to eliminate Hamas just as the world dealt with the Nazis and ISIS.We reject outright the UN General Assembly despicable call for a ceasefire.
— אלי כהן | Eli Cohen (@elicoh1) October 27, 2023
Israel intends to eliminate Hamas just as the world dealt with the Nazis and ISIS.
- Pentagon On Israel Hamas war: ਪੇਂਟਾਗਨ ਦੇ ਅਧਿਕਾਰੀ ਨੇ ਦੱਸਿਆ ਕਿ ਮੱਧ ਪੂਰਬ 'ਚ ਤਾਇਨਾਤ ਕੀਤੇ ਜਾ ਰਹੇ ਹਨ 900 ਅਮਰੀਕੀ ਸੈਨਿਕ
- CHINA Former Premier Died : ਚੀਨ ਦੇ ਸਾਬਕਾ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਦਾ 68 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ
- US Military Aid For Ukraine : ਅਮਰੀਕਾ ਨੇ ਯੂਕਰੇਨ ਲਈ 150 ਮਿਲੀਅਨ ਡਾਲਰ ਦੀ ਫੌਜੀ ਸਹਾਇਤਾ ਦਾ ਕੀਤਾ ਐਲਾਨ
ਐਮਰਜੈਂਸੀ ਵਿਸ਼ੇਸ਼ ਸੈਸ਼ਨ ਦੌਰਾਨ ਇਹ ਮਤਾ ਪਾਸ : ਇਜ਼ਰਾਈਲ-ਫਲਸਤੀਨ ਸੰਕਟ 'ਤੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਐਮਰਜੈਂਸੀ ਵਿਸ਼ੇਸ਼ ਸੈਸ਼ਨ ਦੌਰਾਨ ਇਹ ਮਤਾ ਪਾਸ ਕੀਤਾ ਗਿਆ ਸੀ। UNGA ਨੇ ਐਨਕਲੇਵ ਦੇ ਅੰਦਰ ਫਸੇ ਨਾਗਰਿਕਾਂ ਨੂੰ ਜੀਵਨ-ਰੱਖਿਅਕ ਸਪਲਾਈ ਅਤੇ ਸੇਵਾਵਾਂ ਦੇ 'ਲਗਾਤਾਰ, ਢੁੱਕਵੇਂ ਅਤੇ ਨਿਰਵਿਘਨ' ਪ੍ਰਬੰਧ ਲਈ ਵੀ ਕਿਹਾ ਹੈ।ਯੂਐਨਜੀਏ ਵਿੱਚ ਵੋਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਇਜ਼ਰਾਈਲ ਨੇ ਗਾਜ਼ਾ ਵਿੱਚ ਜ਼ਮੀਨੀ ਕਾਰਵਾਈਆਂ ਵਧਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ ਜਾਰਡਨ ਵੱਲੋਂ ਪ੍ਰਸਤਾਵਿਤ ਪ੍ਰਸਤਾਵ ਵਿੱਚ 7 ਅਕਤੂਬਰ ਦੇ ਹਮਾਸ ਦੇ ਅੱਤਵਾਦੀ ਹਮਲਿਆਂ ਦਾ ਕੋਈ ਖਾਸ ਜ਼ਿਕਰ ਨਹੀਂ ਹੈ। ਜਾਰਡਨ ਸਮਰਥਿਤ ਡਰਾਫਟ ਮਤੇ ਨੂੰ ਰੂਸ, ਸੰਯੁਕਤ ਅਰਬ ਅਮੀਰਾਤ, ਪਾਕਿਸਤਾਨ ਅਤੇ ਬੰਗਲਾਦੇਸ਼ ਸਮੇਤ 40 ਦੇਸ਼ਾਂ ਦਾ ਸਮਰਥਨ ਮਿਲਿਆ ਸੀ।
ਖਾੜੀ ਦੇਸ਼ਾਂ ਦੇ ਸਬੰਧਾਂ 'ਚ ਰੁਕਾਵਟ ਪਾਉਣ ਦੀ ਕੋਸ਼ਿਸ਼: ਜ਼ਿਕਰਯੋਗ ਹੈ ਕਿ ਹਾਲ ਹੀ 'ਚ ਭਾਰਤ 'ਚ ਇਜ਼ਰਾਈਲ ਦੇ ਰਾਜਦੂਤ ਨਾਓਰ ਗਿਲਨ ਨੇ ਕਿਹਾ ਸੀ ਕਿ ਇਜ਼ਰਾਈਲ 'ਤੇ ਹਮਲਾ ਸਾਊਦੀ ਅਰਬ, ਇਜ਼ਰਾਈਲ ਅਤੇ ਹੋਰ ਖਾੜੀ ਦੇਸ਼ਾਂ ਦੇ ਸਬੰਧਾਂ 'ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਸੀ। ਉਸ ਨੇ ਇਹ ਵੀ ਕਿਹਾ ਕਿ ਹਮਲੇ ਦਾ ਉਦੇਸ਼ ਅਬਰਾਹਿਮ ਸਮਝੌਤੇ ਅਤੇ ਆਈ2ਯੂ2 ਸਮੂਹ ਦੁਆਰਾ ਸਥਾਪਿਤ ਸਬੰਧਾਂ ਨੂੰ ਵਿਗਾੜਨਾ ਸੀ ਜਿਸ ਕਾਰਨ ਇਜ਼ਰਾਈਲ ਅਤੇ ਖਾੜੀ ਦੇਸ਼ਾਂ ਵਿਚਕਾਰ ਸੰਚਾਰ ਵਧਿਆ।