ਸੰਯੁਕਤ ਰਾਸ਼ਟਰ: ਅਮਰੀਕਾ ਨੇ ਬੁੱਧਵਾਰ ਨੂੰ ਇਜ਼ਰਾਈਲ ਹਮਾਸ ਜੰਗ ਦੌਰਾਨ ਗਾਜ਼ਾ ਵਿੱਚ ਫਿਲਸਤੀਨੀਆਂ ਨੂੰ ਮਾਨਵਤਾਵਾਦੀ ਸਹਾਇਤਾ ਦੀ ਅਪੀਲ ਕਰਨ ਵਾਲੇ ਸੰਯੁਕਤ ਰਾਸ਼ਟਰ ਦੇ ਮਤੇ 'ਤੇ ਆਪਣੇ ਵੀਟੋ ਦੀ ਵਰਤੋਂ ਕੀਤੀ। ਪੰਦਰਾਂ ਮੈਂਬਰੀ ਸੁਰੱਖਿਆ ਪ੍ਰੀਸ਼ਦ ਦੇ 12 ਮੈਂਬਰਾਂ ਨੇ ਮਤੇ ਦੇ ਹੱਕ ਵਿੱਚ ਵੋਟਿੰਗ ਕੀਤੀ, ਜਦੋਂ ਕਿ ਅਮਰੀਕਾ ਨੇ ਵਿਰੋਧ ਵਿੱਚ ਵੋਟ ਦਿੱਤੀ, ਜਦਕਿ ਦੋ ਮੈਂਬਰ, ਰੂਸ ਅਤੇ ਬ੍ਰਿਟੇਨ, ਗੈਰ ਹਾਜ਼ਰ ਰਹੇ। ਅਮਰੀਕਾ ਦੇ ਵੀਟੋ ਕਾਰਨ ਸੁਰੱਖਿਆ ਕੌਂਸਲ ਸਬੰਧਤ ਮਤੇ ਨੂੰ ਸਵੀਕਾਰ ਨਹੀਂ ਕਰ ਸਕੀ।
ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਲਿੰਡਾ ਥਾਮਸ ਗ੍ਰੀਨਫੀਲਡ ਨੇ ਵੋਟਿੰਗ ਤੋਂ ਬਾਅਦ ਕਿਹਾ ਕਿ ਰਾਸ਼ਟਰਪਤੀ ਜੋਅ ਬਿਡੇਨ ਪੱਛਮੀ ਏਸ਼ੀਆ ਪਹੁੰਚ ਰਹੇ ਹਨ ਅਤੇ ਕੂਟਨੀਤਕ ਗੱਲਬਾਤ ਕਰ ਰਹੇ ਹਨ ਅਤੇ ਸਾਨੂੰ ਉਸ ਕੂਟਨੀਤੀ ਦੀ ਲੋੜ ਹੈ। ਉਸ ਨੇ ਇਸ ਗੱਲ 'ਤੇ ਵੀ ਇਤਰਾਜ਼ ਜਤਾਇਆ ਕਿ ਮਤੇ 'ਚ ਇਜ਼ਰਾਈਲ ਦੇ ਸਵੈ-ਰੱਖਿਆ ਦੇ ਅਧਿਕਾਰ ਬਾਰੇ ਕੁਝ ਨਹੀਂ ਕਿਹਾ ਗਿਆ।
ਬ੍ਰਾਜ਼ੀਲ ਵੱਲੋਂ ਪੇਸ਼ ਕੀਤੇ ਗਏ ਮਤੇ 'ਤੇ ਵੀਟੋ ਦੀ ਵਰਤੋਂ ਕਰਨ ਤੋਂ ਪਹਿਲਾਂ ਕੌਂਸਲ ਮੈਂਬਰਾਂ ਨੇ ਇਸ 'ਚ ਦੋ ਸੋਧਾਂ ਕਰਨ ਦੀ ਰੂਸ ਦੀ ਬੇਨਤੀ ਨੂੰ ਠੁਕਰਾ ਦਿੱਤਾ। ਰੂਸ ਚਾਹੁੰਦਾ ਸੀ ਕਿ ਇਹ ਮਤਾ ਮਨੁੱਖੀ ਜੰਗਬੰਦੀ ਦੀ ਮੰਗ ਕਰੇ ਅਤੇ ਗਾਜ਼ਾ ਵਿੱਚ ਨਾਗਰਿਕਾਂ ਅਤੇ ਹਸਪਤਾਲਾਂ ਅਤੇ ਸਕੂਲਾਂ 'ਤੇ ਅੰਨ੍ਹੇਵਾਹ ਹਮਲਿਆਂ ਦੀ ਨਿੰਦਾ ਕਰੇ। ਸੁਰੱਖਿਆ ਪ੍ਰੀਸ਼ਦ ਵਿੱਚ ਮਤੇ ਨੂੰ ਮਨਜ਼ੂਰੀ ਦੇਣ ਲਈ ਇਸ ਦੇ ਹੱਕ ਵਿੱਚ ਘੱਟੋ-ਘੱਟ ਨੌਂ ਵੋਟਾਂ ਪੈਣੀਆਂ ਜ਼ਰੂਰੀ ਹਨ। ਇਸ ਤੋਂ ਇਲਾਵਾ, ਇਹ ਵੀ ਜ਼ਰੂਰੀ ਹੈ ਕਿ ਪੰਜ ਸਥਾਈ ਮੈਂਬਰਾਂ ਵਿੱਚੋਂ ਕੋਈ ਵੀ ਪ੍ਰਸਤਾਵ ਨੂੰ ਵੀਟੋ ਨਾ ਕਰੇ।
- War effect on Shoes Export Business: ਇਜ਼ਰਾਈਲ-ਫਲਸਤੀਨ ਯੁੱਧ ਨੇ ਆਗਰਾ ਦੇ ਜੁੱਤੀਆਂ ਦੇ ਕਾਰੋਬਾਰ ਨੂੰ ਦਿੱਤਾ ਝਟਕਾ, ਸਰਦੀਆਂ ਦੇ ਮੌਸਮ ਦਾ ਗ੍ਰਾਫ ਆਰਡਰ ਹੋਇਆ ਘੱਟ
- Students Protest Outside them School: ਸਰਕਾਰੀ ਸਕੂਲ ਬਾਹਰ ਮਾਪਿਆਂ ਤੇ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ, ਕਿਹਾ ਨਾ ਇਥੇ ਕੋਈ ਪ੍ਰਿੰਸੀਪਲ ਤੇ ਨਾ ਹੀ ਕੋਈ ਅਧਿਆਪਕ, ਬੱਚਿਆਂ ਦਾ ਖ਼ਤਰੇ 'ਚ ਭਵਿੱਖ
- IDF Spokesperson on hospital blast:IDF ਨੇ ਕਿਹਾ- ਗਾਜ਼ਾ ਹਸਪਤਾਲ 'ਚ ਹੋਏ ਧਮਾਕੇ ਲਈ ਇਸਲਾਮਿਕ ਜਿਹਾਦ ਜ਼ਿੰਮੇਵਾਰ
7 ਅਕਤੂਬਰ ਨੂੰ ਗਾਜ਼ਾ ਦੀ ਸਰਹੱਦ ਨਾਲ ਲੱਗਦੇ ਦੱਖਣੀ ਇਜ਼ਰਾਈਲ ਦੇ ਖੇਤਰਾਂ 'ਤੇ ਹਮਾਸ ਦੁਆਰਾ ਬੇਮਿਸਾਲ ਹਮਲਾ ਕਰਨ ਤੋਂ ਬਾਅਦ 1,400 ਤੋਂ ਵੱਧ ਇਜ਼ਰਾਈਲੀ ਮਾਰੇ ਗਏ ਹਨ। ਜਿਨ੍ਹਾਂ ਵਿਚੋਂ ਜ਼ਿਆਦਾਤਰ ਨਾਗਰਿਕ ਹਨ। ਇਸ ਤੋਂ ਇਲਾਵਾ ਗਾਜ਼ਾ 'ਚ ਕਰੀਬ 200 ਲੋਕਾਂ ਨੂੰ ਬੰਦੀ ਬਣਾ ਲਿਆ ਗਿਆ ਹੈ। ਗਾਜ਼ਾ 'ਤੇ ਇਜ਼ਰਾਈਲ ਦੇ ਜਵਾਬੀ ਹਮਲਿਆਂ 'ਚ ਘੱਟੋ-ਘੱਟ 2,778 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1,200 ਤੋਂ ਵੱਧ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ।