ਵਾਸ਼ਿੰਗਟਨ: ਇੰਡੀਆਨਾਪੋਲਿਸ ਵਿੱਚ ਇੱਕ 42 ਸਾਲਾ ਭਾਰਤੀ-ਅਮਰੀਕੀ ਵਿਅਕਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦਾ ਨਾਂ ਸੁਖਵਿੰਦਰ ਸਿੰਘ ਸੀ। ਇਹ ਹਾਦਸਾ ਇੰਡੀਆਨਾਪੋਲਿਸ ਨੇੜੇ ਗ੍ਰੀਨਵੁੱਡ ਗ੍ਰਾਮੀਣ ਵਿੱਚ ਵਾਪਰਿਆ। ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਸੁਖਵਿੰਦਰ ਸਿੰਘ 1996 ਵਿੱਚ ਅਮਰੀਕਾ ਆਇਆ ਸੀ, ਜਿਸ ਸਮੇਂ ਉਸ ਦੀ ਉਮਰ 15 ਸਾਲ ਦੀ ਸੀ।
ਡਰਾਈਵਰ ਦੀ ਗਲਤੀ ਕਾਰਨ ਵਾਪਰਿਆ ਹਾਦਸਾ: ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ 12 ਅਕਤੂਬਰ ਨੂੰ ਇਸ ਹਾਦਸੇ ਸਬੰਧੀ ਜਾਣਕਾਰੀ ਮਿਲੀ ਸੀ। ਇਹ ਹਾਦਸਾ ਗਲਤ ਲੇਨ ਵਿੱਚ ਐਂਟਰੀ ਕਰਨ ਨਾਲ ਵਾਪਰਿਆ ਹੈ। ਜਾਣਕਾਰੀ ਮੁਤਬਿਕ ਮ੍ਰਿਤਕ ਸੁਖਵਿੰਦਰ ਸਿੰਘ ਟੈਕਸੀ ਡਰਾਈਵਰ ਸੀ ਜੋ ਕਿ 2 ਸਵਾਰੀਆਂ ਨੂੰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਉਹ ਗਲਤ ਲੇਨ ਵਿੱਚ ਐਂਟਰੀ ਕਰ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਸਬੰਧੀ ਜਾਣਕਾਰੀ ਮਿਲਣ ਉੱਤੇ ਪੁਲਿਸ ਤੁਰੰਤ ਘਟਨਾ ਸਥਲ ਉੱਤੇ ਪਹੁੰਚੀ ਤੇ ਕਾਰ ਵਿੱਚ ਫਸੇ 3 ਲੋਕਾਂ ਨੂੰ ਬਾਹਰ ਕੱਢਿਆ ਗਿਆ।
ਹਾਦਸੇ ਵਿੱਚ 3 ਲੋਕ ਹੋਏ ਸਨ ਗੰਭੀਰ ਜਖਮੀ: ਇਸ ਹਾਦਸੇ ਤੋਂ ਬਾਅਦ ਡਰਾਈਵਰ ਸੁਖਵਿੰਦਰ ਸਿੰਘ, ਇੱਕ 52 ਸਾਲਾ ਇੰਡੀਆਨਾਪੋਲਿਸ ਵਿਅਕਤੀ ਅਤੇ 52 ਸਾਲਾ ਮਹਿਲਾ ਯਾਤਰੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਵਿੱਚ ਜ਼ੇਰੇ ਇਲਾਜ਼ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਗੰਭੀਰ ਸੱਟਾ ਹੋਣ ਕਾਰਨ ਬਾਕੀ 2 ਵਿਅਕਤੀਆਂ ਦਾ ਇਲਾਜ਼ ਚੱਲ ਰਿਹਾ ਹੈ, ਜੇ ਕਿ ਆਈਸੀਯੂ ਵਿੱਚ ਹਨ।
ਸੁਖਵਿੰਦਰ ਸਿੰਘ ਦੀ ਇਲਾਜ਼ ਦੌਰਾਨ ਹੋਈ ਮੌਤ: ਸੁਖਵਿੰਦਰ ਸਿੰਘ ਦੀ ਹਸਪਤਾਲ 'ਚ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ, 15 ਸਾਲ ਦਾ ਪੁੱਤਰ ਅਤੇ 10 ਸਾਲ ਦੀ ਧੀ ਛੱਡ ਗਿਆ ਹੈ। ਉਹ 2010 ਤੋਂ ਇੰਡੀਆਨਾਪੋਲਿਸ ਵਿੱਚ ਰਹਿ ਰਿਹਾ ਸੀ।