ETV Bharat / international

India Canada Dispute: ਭਾਰਤ ਦਾ ਕੈਨੇਡਾ ਖ਼ਿਲਾਫ਼ ਇੱਕ ਹੋਰ ਐਕਸ਼ਨ, 40 ਹੋਰ ਡਿਪਲੋਮੈਟਾਂ ਨੂੰ ਭਾਰਤ ਛੱਡਣ ਲਈ ਕਿਹਾ, 10 ਅਕਤੂਬਰ ਤੱਕ ਦਾ ਦਿੱਤਾ ਸਮਾਂ - Dispute between India and Canada

ਭਾਰਤ ਅਤੇ ਕੈਨੇਡਾ ਵਿੱਚ ਖਾਲਿਸਤਾਨੀ ਹਰਦੀਪ ਨਿੱਝਰ (Khalistani Hardeep Nijjar) ਦੇ ਕਤਲ ਮਾਮਲੇ ਤੋਂ ਬਾਅਦ ਛਿੜਿਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਭਾਰਤ ਸਰਕਾਰ ਨੇ ਹੁਣ ਵੱਡਾ ਐਕਸ਼ਨ ਕਰਿਆਂ 40 ਹੋਰ ਕੈਨੇਡੀਅਨ ਡਿਪਲੋਮੈਂਟਾਂ ਨੂੰ ਭਾਰਤ ਛੱਡਣ ਲਈ 10 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ।

India has given an ultimatum to 40 Canadian diplomats to leave the country by October 10
India Canada Dispute: ਭਾਰਤ ਦਾ ਕੈਨੇਡਾ ਖ਼ਿਲਾਫ਼ ਇੱਕ ਹੋਰ ਐਕਸ਼ਨ, ਹੁਣ 40 ਹੋਰ ਡਿਪਲੋਮੈਟਾਂ ਨੂੰ ਭਾਰਤ ਛੱਡਣ ਲਈ ਕਿਹਾ,10 ਅਕਤੂਬਰ ਤੱਕ ਦਾ ਦਿੱਤਾ ਸਮਾਂ
author img

By ETV Bharat Punjabi Team

Published : Oct 3, 2023, 11:54 AM IST

ਚੰਡੀਗੜ੍ਹ: ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਮਾਮਲੇ ਨੂੰ ਲੈਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਭਾਰਤ ਉੱਤੇ ਜਦੋਂ ਤੋਂ ਇਲਜ਼ਾਮ ਲਾਏ ਹਨ,ਉਸ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਖਿੱਚੋਤਾਣ ਜਾਰੀ ਹੈ। ਹੁਣ ਭਾਰਤ ਨੇ ਵੱਡਾ ਐਕਸ਼ਨ ਕਰਦਿਆਂ 40 ਕੈਨੇਡੀਅਨ ਡਿਪਲੋਮੈਟਾਂ ਨੂੰ ਭਾਰਤ ਛੱਡ ਕੇ ਵਾਤਨ ਵਾਪਸੀ ਕਰਨ ਲਈ ਆਖਿਆ ਹੈ। ਭਾਰਤ ਸਰਕਾਰ ਨੇ ਇਨ੍ਹਾਂ ਡਿਪਲੋਮੈਂਟਾਂ ਨੂੰ 10 ਅਕਤੂਬਰ ਤੱਕ ਦਾ ਸਮਾਂ ਦੇਸ਼ ਨੂੰ ਛੱਡਣ ਲਈ ਦਿੱਤਾ ਹੈ। ਦੱਸ ਦਈਏ ਭਾਰਤ ਨੇ ਹੁਣ ਤੱਕ ਕੁੱਲ੍ਹ 41 ਕੈਨੇਡੀਅਨ ਡਿਪਲੋਮੈਂਟਾਂ ਨੂੰ ਦੇਸ਼ ਛੱਡਣ ਲਈ ਕਿਹਾ ਹੈ। ਇਸ ਤੋਂ ਇਲਾਵਾ ਕੁੱਲ੍ਹ 62 ਕੈਨੇਡੀਅਨ ਡਿਪਲੋਮੈਟ (Canadian diplomat) ਭਾਰਤ ਵਿੱਚ ਮੌਜੂਦ ਸਨ। 10 ਅਕਤੂਬਰ ਤੋਂ ਬਾਅਦ ਹੁਣ ਭਾਰਤ ਵਿੱਚ ਸਿਰਫ 21 ਕੈਨੇਡੀਅਨ ਡਿਪਲੋਮੈਟ ਹੀ ਬਾਕੀ ਬਚਣਗੇ।

ਬਰਾਬਰ ਹੋਵੇ ਸੰਖਿਆ: ਮੀਡੀਆ ਰਿਪੋਰਟਾਂ ਮੁਤਾਬਿਕ ਖ਼ਬਰਾਂ ਸਾਹਮਣੇ ਆ ਰਹੀਆ ਹਨ ਕਿ ਭਾਰਤ ਚਾਹੁੰਦਾ ਹੈ ਕਿ ਕੈਨੇਡਾ ਵਿੱਚ ਜਿੰਨੀ ਭਾਰਤੀ ਡਿਪਲੋਮੈਟਾਂ ਦੀ ਸੰਖਿਆ (Number of diplomats) ਉਹੀ ਸੰਖਿਆ ਭਾਰਤ ਵਿੱਚ ਕੈਨੇਡੀਅਨ ਡਿਪਲੋਮੈਂਟਾਂ ਦੀ ਹੋਣੀ ਚਾਹੀਦੀ ਹੈ। ਇਸ ਲਈ ਭਾਰਤ ਸਰਕਾਰ ਨੇ ਹੁਣ ਦੇਸ਼ ਅੰਦਰ ਡਿਪਲੋਮੈਟਾਂ ਦੀ ਗਿਣਤੀ ਬਰਾਬਰ ਰੱਖਣ ਲਈ 10 ਅਕਤੂਬਰ ਤੱਕ 40 ਕੈਨੇਡੀਅਨ ਡਿਪਲੋਮੈਂਟਾਂ ਨੂੰ ਦੇਸ਼ ਛੱਡਣ ਲਈ ਕਿਹਾ ਹੈ। ਇਸ ਤੋਂ ਬਾਅਦ ਭਾਰਤ ਵਿੱਚ ਕੈਨੇਡੀਅਨ ਡਿਪਲੋਮੈਟਾਂ ਦੀ ਕੁੱਲ੍ਹ ਗਿਣਤੀ 21 ਰਹਿ ਜਾਵੇਗੀ ਅਤੇ ਲਗਭਗ ਇੰਨੀ ਗਿਣਤੀ ਵਿੱਚ ਹੀ ਭਾਰਤੀ ਡਿਪਲੋਮੈਟ ਕੈਨੇਡਾ ਵਿੱਚ ਮੌਜੂਦ ਹਨ।

ਟਰੂਡੋ ਦੇ ਬਿਆਨ ਨੇ ਛੇੜਿਆ ਸੀ ਵਿਵਾਦ: ਦੱਸ ਦਈਏ ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਉਸ ਸਮੇਂ ਛਿੜਿਆ (Dispute between India and Canada) ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਜੀ20 ਸੰਮੇਲਨ ਅੰਦਰ ਹਿੱਸਾ ਲੈਣ ਮਗਰੋਂ ਕੈਨੇਡੀਅਨ ਪਾਰਲੀਮੈਂਟ ਵਿੱਚ ਭਾਰਤ ਉੱਤੇ ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਸਬੰਧੀ ਇਲਜ਼ਾਮ ਲਾਏ। ਇਲਜ਼ਾਮਾਂ ਤੋਂ ਬਾਅਦ ਕੈਨੇਡਾ ਨੇ ਭਾਰਤੀ ਡਿਪਲੋਮੈਟ ਨੂੰ ਦੇਸ਼ ਤੋਂ ਲਾਂਭੇ ਵੀ ਕਰ ਦਿੱਤਾ। ਭਾਰਤ ਨੇ ਇਸ ਨੂੰ ਤੌਹੀਨ ਸਮਝਦਿਆਂ ਜਵਾਬੀ ਕਾਰਵਾਈ ਕੀਤੀ ਅਤੇ ਇੱਕ ਕੈਨੇਡੀਅਨ ਡਿਪਲੋਮੈਟ ਨੂੰ ਕੈਨੇਡਾ ਵਾਪਸੀ ਕਰਨ ਦਾ ਹੁਕਮ ਦਿੱਤਾ ਹੈ। ਇਹ ਵਿਵਾਦ ਹੁਣ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਅੱਜ ਦੇ ਹੁਕਮ ਸਮੇਤ ਭਾਰਤ ਹੁਣ ਤੱਕ ਕੁੱਲ੍ਹ 41 ਕੈਨੇਡੀਅਨ ਡਿਪਲੋਮੈਟਾਂ ਨੂੰ ਵਤਨ ਵਾਪਸੀ ਲਈ ਡੈੱਡਲਾਈਨ ਦੇ ਚੁੱਕਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.