ਨਵੀਂ ਦਿੱਲੀ: ਯੂਕਰੇਨ ਯੁੱਧ (Ukraine war) ਕਾਰਨ ਪੈਦਾ ਹੋਏ ਊਰਜਾ ਸੰਕਟ ਨਾਲ ਅਮਲੀ ਰੂਪ 'ਚ ਨਜਿੱਠਣ ਅਤੇ ਟੈਕਸਾਂ 'ਚ ਕਟੌਤੀ ਅਤੇ ਸੁਧਾਰਾਂ ਰਾਹੀਂ ਅਰਥਵਿਵਸਥਾ ਨੂੰ ਅੱਗੇ ਵਧਾਉਣ ਲਈ ਵਚਨਬੱਧ ਬ੍ਰਿਟੇਨ ਦੀ ਨਵੀਂ ਚੁਣੀ ਗਈ ਪ੍ਰਧਾਨ ਮੰਤਰੀ ਲਿਜ਼ ਟਰਸ (Prime Minister Liz Truss) ਨੇ ਮੰਗਲਵਾਰ ਨੂੰ ਕਿਹਾ ਕਿ ਇਸ ਮਹੱਤਵਪੂਰਨ ਸਮੇਂ 'ਚ ਦੇਸ਼ ਦੀ ਜ਼ਿੰਮੇਵਾਰੀ ਲੈਂਦੇ ਹੋਏ ਉਹ ਸਨਮਾਨ ਮਹਿਸੂਸ ਕਰ ਰਹੀ ਹੈ। ਪ੍ਰਧਾਨ ਮੰਤਰੀ ਵਜੋਂ ਆਪਣੇ ਪਹਿਲੇ ਭਾਸ਼ਣ ਵਿੱਚ ਲਿਜ਼ ਟਰਸ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬ੍ਰਿਟੇਨ (britain) ਨੂੰ ਇੱਕ ਉਤਸ਼ਾਹੀ ਰਾਸ਼ਟਰ ਬਣਾਏਗੀ। ਟਰਸ ਨੇ ਕਿਹਾ ਕਿ ਉਸ ਕੋਲ ਟੈਕਸ ਕਟੌਤੀਆਂ ਅਤੇ ਸੁਧਾਰਾਂ ਰਾਹੀਂ ਆਰਥਿਕਤਾ ਨੂੰ ਅੱਗੇ ਵਧਾਉਣ ਦੀ ਦਲੇਰ ਯੋਜਨਾ ਹੈ।
ਉਸਨੇ ਵਾਅਦਾ ਕੀਤਾ ਕਿ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਵੱਲੋ ਛੇੜੀ ਗਈ ਯੂਕਰੇਨ ਜੰਗ ਕਾਰਨ ਪੈਦਾ ਹੋਏ ਊਰਜਾ ਸੰਕਟ ਨਾਲ "ਅਮਲੀ ਤੌਰ 'ਤੇ" ਨਜਿੱਠੇਗੀ। ਇਸ ਤੋਂ ਪਹਿਲਾਂ, ਕੰਜ਼ਰਵੇਟਿਵ ਪਾਰਟੀ ਦੇ ਨੇਤਾ ਟਰਸ ਨੇ 96 ਸਾਲਾ ਮਹਾਰਾਣੀ ਐਲਿਜ਼ਾਬੈਥ II (Queen Elizabeth II) ਨਾਲ ਸਕਾਟਲੈਂਡ ਦੇ ਐਬਰਡੀਨਸ਼ਾਇਰ ਸਥਿਤ ਬਾਲਮੋਰਲ ਕੈਸਲ ਨਿਵਾਸ 'ਤੇ ਮੁਲਾਕਾਤ ਕੀਤੀ ਅਤੇ ਮਹਾਰਾਣੀ ਨੇ ਰਸਮੀ ਤੌਰ 'ਤੇ ਉਨ੍ਹਾਂ ਨੂੰ ਬ੍ਰਿਟੇਨ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ (Britain's new Prime Minister appointed) ਕੀਤਾ। ਟਰਸ ਦੇਸ਼ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਬਣ ਗਈ ਹੈ ਅਤੇ ਉਨ੍ਹਾਂ ਦੇ ਸਾਹਮਣੇ ਚੁਣੌਤੀ ਦੇਸ਼ ਵਿੱਚ ਵੱਧ ਰਹੇ ਊਰਜਾ ਸੰਕਟ ਅਤੇ ਵਧਦੀਆਂ ਕੀਮਤਾਂ ਨਾਲ ਨਜਿੱਠਣਾ ਹੈ।
-
By delivering on the economy, energy and the NHS, we will put our nation on the path to long-term success. pic.twitter.com/Y0wQwFQvWD
— UK Prime Minister (@10DowningStreet) September 6, 2022 " class="align-text-top noRightClick twitterSection" data="
">By delivering on the economy, energy and the NHS, we will put our nation on the path to long-term success. pic.twitter.com/Y0wQwFQvWD
— UK Prime Minister (@10DowningStreet) September 6, 2022By delivering on the economy, energy and the NHS, we will put our nation on the path to long-term success. pic.twitter.com/Y0wQwFQvWD
— UK Prime Minister (@10DowningStreet) September 6, 2022
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮਹਾਰਾਣੀ ਨਾਲ ਮੁਲਾਕਾਤ ਕਰਕੇ ਰਸਮੀ ਤੌਰ 'ਤੇ ਆਪਣਾ ਅਸਤੀਫਾ ਸੌਂਪ ਦਿੱਤਾ ਸੀ। ਟਰਾਸ ਮਹਾਰਾਣੀ ਐਲਿਜ਼ਾਬੈਥ II ਦੇ ਸ਼ਾਸਨਕਾਲ ਦੌਰਾਨ ਦੇਸ਼ ਦੀ 15ਵੀਂ ਪ੍ਰਧਾਨ ਮੰਤਰੀ ਹੈ। ਟਰਸ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ 'ਚ ਸੋਮਵਾਰ ਨੂੰ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਨੂੰ ਹਰਾਇਆ।
ਲਿਜ਼ ਟਰਸ ਨੇ ਆਪਣੇ ਚੋਟੀ ਦੇ ਮੰਤਰੀਆਂ ਦੀ ਚੋਣ ਕੀਤੀ, ਭਾਰਤੀ ਮੂਲ ਦੇ ਬ੍ਰੇਵਰਮੈਨ ਨੂੰ ਗ੍ਰਹਿ ਮੰਤਰੀ ਨਿਯੁਕਤ ਕੀਤਾ: ਬ੍ਰਿਟੇਨ ਦੇ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਮੰਗਲਵਾਰ ਨੂੰ ਭਾਰਤੀ ਮੂਲ ਦੇ ਸੁਏਲਾ ਬ੍ਰੇਵਰਮੈਨ ਨੂੰ ਗ੍ਰਹਿ ਮੰਤਰੀ ਦੀ ਨਿਯੁਕਤੀ ਸਮੇਤ ਆਪਣੇ ਮੰਤਰੀ ਮੰਡਲ ਦੇ ਚੋਟੀ ਦੇ ਅਹੁਦਿਆਂ 'ਤੇ ਨਿਯੁਕਤ ਕਰਨ ਦਾ ਐਲਾਨ ਕੀਤਾ। ਬ੍ਰੇਵਰਮੈਨ, ਜੋ ਕਿ ਪਹਿਲਾਂ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੀ ਚੋਣ ਵਿਚ ਟਰਸ ਦੇ ਖਿਲਾਫ ਖੜ੍ਹੇ ਹੋਏ ਸਨ, ਨੇ ਸਾਬਕਾ ਵਿੱਤ ਮੰਤਰੀ ਅਤੇ ਭਾਰਤੀ ਮੂਲ ਦੇ ਰਿਸ਼ੀ ਸੁਨਕ ਦੇ ਬਾਹਰ ਹੋਣ ਤੋਂ ਬਾਅਦ ਟਰਸ ਨੂੰ ਸਮਰਥਨ ਦਿੱਤਾ ਸੀ।
-
As your Prime Minister, I am confident that together we can ride out the storm, rebuild our economy and become the modern, brilliant Britain that I know we can be.
— Liz Truss (@trussliz) September 6, 2022 " class="align-text-top noRightClick twitterSection" data="
I will take action every day to make that happen 🇬🇧 pic.twitter.com/1Moqm3cSwu
">As your Prime Minister, I am confident that together we can ride out the storm, rebuild our economy and become the modern, brilliant Britain that I know we can be.
— Liz Truss (@trussliz) September 6, 2022
I will take action every day to make that happen 🇬🇧 pic.twitter.com/1Moqm3cSwuAs your Prime Minister, I am confident that together we can ride out the storm, rebuild our economy and become the modern, brilliant Britain that I know we can be.
— Liz Truss (@trussliz) September 6, 2022
I will take action every day to make that happen 🇬🇧 pic.twitter.com/1Moqm3cSwu
ਗੋਆ ਅਤੇ ਤਾਮਿਲ ਵਿਰਾਸਤ ਨਾਲ ਸਬੰਧਤ 42 ਸਾਲਾ ਬ੍ਰੇਵਰਮੈਨ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਦੇ ਰੂਪ ਵਿਚ ਇਸ ਦਾ ਇਨਾਮ ਮਿਲਿਆ ਹੈ। ਉਹ ਪ੍ਰੀਤੀ ਪਟੇਲ ਦੀ ਥਾਂ ਲਵੇਗੀ, ਜਿਸ ਨੇ ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਇਸ ਤੋਂ ਇਲਾਵਾ ਟਰਸ ਦੀ ਚੋਟੀ ਦੀ ਟੀਮ 'ਚ ਥੈਰੇਸੇ ਕੌਫੀ ਨੂੰ ਉਪ ਪ੍ਰਧਾਨ ਮੰਤਰੀ ਅਤੇ ਕਵਾਸੀ ਕੁਆਰਟੈਂਗ ਨੂੰ ਵਿੱਤ ਮੰਤਰੀ ਬਣਾਇਆ ਗਿਆ ਹੈ। ਜੇਮਸ ਕਲੇਵਰਲੀ ਨੂੰ ਵਿਦੇਸ਼ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ। ਵੈਂਡੀ ਮੋਰਟਨ ਨੂੰ ਖਜ਼ਾਨਾ ਲਈ ਸੰਸਦੀ ਮੰਤਰੀ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਪਹਿਲੀ ਟੋਰੀ ਚੀਫ ਵ੍ਹਿਪ ਬਣ ਗਈ ਹੈ।
ਇਹ ਵੀ ਪੜ੍ਹੋ:- ਅੱਜ ਬ੍ਰਿਟੇਨ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ ਲਿਜ਼ ਟਰਸ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦਿੱਤੀ ਵਧਾਈ