ਲਾਗੁਨਾ ਵੁਡਸ: ਅਮਰੀਕਾ ਦੇ ਕੈਲੀਫੋਰਨੀਆ ਵਿੱਚ ਐਤਵਾਰ ਨੂੰ ਇੱਕ ਸ਼ੱਕੀ ਵਿਅਕਤੀ ਨੇ ਇੱਕ ਚਰਚ ਵਿੱਚ ਗੋਲੀਬਾਰੀ (Church shooting) ਕੀਤੀ ਗਈ ਹੈ, ਜਿਸ ਵਿੱਚ 1 ਵਿਅਕਤੀ ਦੀ ਮੌਤ (Death) ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਚਰਚ 'ਚ ਮੌਜੂਦ ਲੋਕਾਂ ਨੇ ਗੰਨਮੈਨ ਨੂੰ ਮੌਕੇ 'ਤੇ ਹੀ ਫੜ ਲਿਆ। ਪੁਲਿਸ ਅਨੁਸਾਰ, ਸ਼ੱਕੀ ਏਸ਼ੀਆਈ ਮੂਲ ਦਾ ਵਿਅਕਤੀ ਹੈ, ਜੋ 60 ਅਤੇ 70 ਦੇ ਦਹਾਕੇ ਦਾ ਜਾਪਦਾ ਹੈ ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਉਹ ਖੇਤਰ ਦਾ ਨਿਵਾਸੀ ਨਹੀਂ ਹੈ।
ਅਧਿਕਾਰੀਆਂ ਮੁਤਾਬਕ ਸ਼ੱਕੀ ਨੇ ਤੜਕੇ ਦੀ ਪ੍ਰਾਰਥਨਾ ਸਭਾ ਤੋਂ ਬਾਅਦ ਚਰਚ 'ਚ ਆਯੋਜਿਤ ਦਾਅਵਤ 'ਚ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਦੇ ਮੌਕੇ 'ਤੇ ਪਹੁੰਚਣ ਤੱਕ ਉੱਥੇ ਮੌਜੂਦ ਲੋਕਾਂ ਨੇ ਹਮਲਾਵਰ ਨੂੰ ਫੜ ਲਿਆ ਸੀ। ਅਧਿਕਾਰੀਆਂ ਮੁਤਾਬਕ ਸ਼ੱਕੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਜਾਂਚ ਅਧਿਕਾਰੀ 30 ਤੋਂ 40 ਲੋਕਾਂ ਤੋਂ ਪੁੱਛਗਿੱਛ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਚਾਰ ਹੋਰ ਗੰਭੀਰ ਰੂਪ ਵਿੱਚ ਜ਼ਖਮੀ (Injured) ਹੋ ਗਏ ਹਨ, ਜਦਕਿ ਇੱਕ ਹੋਰ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਓਰੇਂਜ ਕਾਉਂਟੀ ਸ਼ੈਰਿਫ ਵਿਭਾਗ ਨੇ ਟਵਿੱਟਰ 'ਤੇ ਕਿਹਾ ਕਿ ਗੋਲੀਬਾਰੀ ਲਗੁਨਾ ਵੁੱਡਸ ਦੇ ਜਿਨੀਵਾ ਪ੍ਰੈਸਬੀਟੇਰੀਅਨ ਚਰਚ ਵਿਚ ਦੁਪਹਿਰ 1:30 ਵਜੇ ਦੇ ਕਰੀਬ ਹੋਈ।
ਕੈਲੀਫੋਰਨੀਆ ਦੇ ਗਵਰਨਰ (Governor of California) ਗੇਵਿਨ ਨਿਊਜ਼ਮ ਦੇ ਦਫ਼ਤਰ ਨੇ ਕਿਹਾ ਕਿ ਉਹ ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ। ਦਫ਼ਤਰ ਨੇ ਟਵੀਟ ਕੀਤਾ, ਕਿਸੇ ਨੂੰ ਵੀ ਆਪਣੇ ਧਾਰਮਿਕ ਵਿਸ਼ਵਾਸਾਂ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਾਡੀ ਸੰਵੇਦਨਾ ਪੀੜਤ ਭਾਈਚਾਰੇ ਅਤੇ ਇਸ ਘਟਨਾ ਤੋਂ ਪ੍ਰਭਾਵਿਤ ਸਾਰੇ ਪਰਿਵਾਰਾਂ ਨਾਲ ਹੈ।
ਇਸ ਤੋਂ ਪਹਿਲਾਂ ਨਿਊਯਾਰਕ ਦੇ ਬਫੇਲੋ 'ਚ ਸ਼ਨੀਵਾਰ ਨੂੰ ਇੱਕ ਪਾਗਲ ਵਿਅਕਤੀ ਨੇ ਸੁਪਰਮਾਰਕੀਟ 'ਤੇ ਅੰਨ੍ਹੇਵਾਹ ਫਾਇਰਿੰਗ (Blind firing at the supermarket) ਕਰ ਦਿੱਤੀ ਸੀ। ਇਸ 'ਚ 10 ਲੋਕਾਂ ਦੀ ਮੌਤ ਹੋ ਗਈ ਜਦਕਿ 3 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ:ਰੂਸ ਨੂੰ ਯੂਕਰੇਨ ਵਿੱਚ ਸਟਾਲ ਦਾ ਸਾਹਮਣਾ; ਫਿਨਲੈਂਡ ਨਾਟੋ ਵਿੱਚ ਸ਼ਾਮਲ ਹੋਣ ਦੇ ਹੱਕ 'ਚ