ਚੰਡੀਗੜ੍ਹ ਡੈਸਕ : ਕੈਨੇਡਾ ਦੇ ਅਲਬਰਟਾ ਸਟੇਟ ਅਸੈਂਬਲੀ ਚੋਣਾਂ ਲਈ ਚਾਰ ਪੰਜਾਬੀ ਚੁਣੇ ਗਏ ਹਨ। ਕੈਲਗਰੀ ਅਤੇ ਐਡਮਿੰਟਨ ਵਿਚ ਕੁੱਲ 15 ਪੰਜਾਬੀਆਂ ਨੇ ਚੋਣ ਲੜੀ ਸੀ ਅਤੇ ਕਈ ਸੀਟਾਂ 'ਤੇ ਕਾਫੀ ਵੱਡਾ ਮੁਕਾਬਲਾ ਰਿਹਾ ਸੀ। ਯੂਨਾਈਟਿਡ ਕੰਜ਼ਰਵੇਟਿਵ ਪਾਰਟੀ (ਯੂਸੀਪੀ) ਦੇ ਮੌਜੂਦਾ ਕੈਬਨਿਟ ਮੰਤਰੀ ਰਾਜਨ ਸਾਹਨੀ ਨੇ ਕੈਲਗਰੀ ਨਾਰਥ ਵੈਸਟ ਵਿੱਚ ਮੁੜ ਚੋਣ ਜਿੱਤ ਲਈ ਹੈ।
ਇਨ੍ਹਾਂ ਵਿਚਕਾਰ ਫਸਵਾਂ ਰਿਹਾ ਮੁਕਾਬਲਾ : ਸਾਹਨੀ ਨੇ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਮਾਈਕਲ ਲਿਸਬੋਆ-ਸਮਿਥ ਨੂੰ ਹਰਾਇਆ। ਉਨ੍ਹਾਂ ਦੀ ਪਾਰਟੀ, ਯੂਸੀਪੀ, ਅਲਬਰਟਾ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਫਿਰ ਸਫਲ ਰਹੀ। ਦੂਜੇ ਪਾਸੇ ਐਡਮਿੰਟਨ ਮੀਡੋਜ਼ ਤੋਂ ਮੌਜੂਦਾ ਐਨਡੀਪੀ ਵਿਧਾਇਕ ਜਸਵੀਰ ਦਿਓਲ ਮੁੜ ਜਿੱਤਣ ਵਿੱਚ ਸਫਲ ਰਹੇ। ਉਨ੍ਹਾਂ ਯੂਸੀਪੀ ਦੇ ਅੰਮ੍ਰਿਤਪਾਲ ਸਿੰਘ ਮਠਾਰੂ ਨੂੰ ਹਰਾਇਆ। ਐਨਡੀਪੀ ਦੇ ਪਰਮੀਤ ਸਿੰਘ ਬੋਪਾਰਾਏ ਨੇ ਕੈਲਗਰੀ ਫਾਲਕਨਰਿਜ਼ ਤੋਂ ਯੂਸੀਪੀ ਦੇ ਮੌਜੂਦਾ ਵਿਧਾਇਕ ਦਵਿੰਦਰ ਤੂਰ ਨੂੰ ਹਰਾਇਆ। ਕੈਲਗਰੀ ਨਾਰਥ ਈਸਟ ਵਿੱਚ ਐਨਡੀਪੀ ਦੇ ਗੁਰਿੰਦਰ ਬਰਾੜ ਨੇ ਯੂਸੀਪੀ ਦੇ ਇੰਦਰ ਗਰੇਵਾਲ ਨੂੰ ਹਰਾਇਆ।
ਇਨ੍ਹਾਂ ਹੱਥ ਲੱਗੀ ਨਾਮੋਸ਼ੀ : ਕੈਲਗਰੀ-ਭੁੱਲਰ-ਮੈਕਲਾਲ ਤੋਂ ਅਮਨਪ੍ਰੀਤ ਸਿੰਘ ਗਿੱਲ, ਐਡਮਿੰਟਨ ਮਿੱਲ ਵੁਡਸ ਤੋਂ ਰਮਨ ਅਠਵਾਲ, ਐਡਮਿੰਟਨ ਐਲਰਸਲੀ ਤੋਂ ਆਰ ਸਿੰਘ ਬਾਠ, ਕੈਲਗਰੀ-ਕਰਾਸ ਤੋਂ ਗੁਰਿੰਦਰ ਸਿੰਘ ਗਿੱਲ, ਡਰਾਇਟਨ ਵੈਲੀ-ਡੇਵਨ ਤੋਂ ਹੈਰੀ ਸਿੰਘ, ਕੈਲਗਰੀ-ਕਰਾਸ ਤੋਂ ਅਮਨ ਸੰਧੂ, ਜੀਵਨ ਮਾਂਗਟ ਇਨਫਿਸਿਲ-ਸਿਲਵਨ ਲੇਕ ਤੋਂ ਅਤੇ -ਲੈਥਬ੍ਰਿਜ-ਵੈਸਟ ਤੋਂ ਸਿਲਵਨ ਲੇਕ ਅਤੇ ਬ੍ਰਹਮ ਲੱਡੂ ਅਸਫ਼ਲ ਰਹੇ।
- ਕੈਨੇਡਾ ਵਿੱਚ ਹਰ ਸਿਗਰਟ 'ਤੇ ਲਿਖੀ ਜਾਵੇਗੀ ਸਿਹਤ ਚਿਤਾਵਨੀ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਦੇਸ਼
- ਅਮਰੀਕਾ 'ਚ ਰਾਹੁਲ ਗਾਂਧੀ ਦੇ ਪ੍ਰੋਗਰਾਮ 'ਚ ਲਹਿਰਾਏ ਖਾਲਿਸਤਾਨੀ ਝੰਡੇ, ਜ਼ੋਰਦਾਰ ਨਾਅਰੇਬਾਜ਼ੀ
- Rahul on BJP and RSS in California: ਕੈਲੀਫੋਰਨੀਆ 'ਚ ਪੀਐਮ ਮੋਦੀ ਵਿਰੁੱਧ ਬੋਲੇ ਰਾਹੁਲ, "ਉਹ ਰੱਬ ਨੂੰ ਵੀ ਸਮਝਾ ਸਕਦੇ ਹਨ"
ਚਾਰ ਸ਼ਹਿਰਾਂ ਵਿੱਚ ਸਿੱਖਾਂ ਦਾ ਬੋਲਬਾਲਾ : 2021 ਦੀ ਮਰਦਮਸ਼ੁਮਾਰੀ ਅਨੁਸਾਰ ਕੈਨੇਡਾ ਦੇ ਅੱਧੇ ਤੋਂ ਵੱਧ ਸਿੱਖ ਚਾਰ ਸ਼ਹਿਰਾਂ ਵਿੱਚ ਹਨ। ਪ੍ਰਮੁੱਖ ਸ਼ਹਿਰ ਬਰੈਂਪਟਨ (163,260), ਸਰੀ (154,415), ਕੈਲਗਰੀ (49,465) ਅਤੇ ਐਡਮੰਟਨ (41,385) ਹਨ।
ਕੈਨੇਡਾ ਦੀ ਸਿਆਸਤ ਵਿੱਚ ਪੰਜਾਬੀਆਂ ਦਾ ਵਧ ਪ੍ਰਭਾਵ : ਕੈਨੇਡਾ ਦੀ ਸਿਆਸਤ ਵਿੱਚ ਪੰਜਾਬ ਮੂਲ ਦੇ ਲੋਕਾਂ ਦਾ ਪ੍ਰਭਾਵ ਵੱਧ ਰਿਹਾ ਹੈ। ਸਿਆਸਤ ਵਿੱਚ ਹੀ ਨਹੀਂ, ਵਪਾਰ ਤੋਂ ਲੈ ਕੇ ਟਰਾਂਸਪੋਰਟ ਤੱਕ ਪੰਜਾਬੀ ਮੂਲ ਦੇ ਲੋਕਾਂ ਦਾ ਦਬਦਬਾ ਵਧ ਰਿਹਾ ਹੈ। ਜਗਮੀਤ ਸਿੰਘ ਨੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਬਣਨ ਲਈ ਮਈ 2017 ਵਿੱਚ ਹੀ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ। ਅਕਤੂਬਰ ਵਿੱਚ ਉਹ ਕਿਸੇ ਰਾਸ਼ਟਰੀ ਪਾਰਟੀ ਦੇ ਪ੍ਰਧਾਨ ਚੁਣੇ ਜਾਣ ਵਾਲੇ ਪਹਿਲੇ ਘੱਟ ਗਿਣਤੀ ਬਣ ਗਏ। ਉੱਥੇ ਆਪਣੀ ਪਾਰਟੀ ਲਈ ਸਭ ਤੋਂ ਵੱਧ ਚੰਦਾ ਇਕੱਠਾ ਕਰਨ ਵਾਲੇ ਉਮੀਦਵਾਰ ਨੂੰ ਪ੍ਰਧਾਨ ਚੁਣਿਆ ਜਾਂਦਾ ਹੈ।