ਇਜਿਪਟ : ਇਜਿਪਟ ਦੀ ਰਾਜਧਾਨੀ ਕਾਹਿਰਾ ਦੇ ਇਕ ਹਸਪਤਾਲ ਵਿਚ ਬੁੱਧਵਾਰ ਨੂੰ ਅੱਗ ਲੱਗ ਗਈ, ਜਿਸ ਵਿਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 32 ਹੋਰ ਜ਼ਖਮੀ ਹੋ ਗਏ ਹਨ। ਇਹ ਜਾਣਕਾਰੀ ਸਿਹਤ ਅਧਿਕਾਰੀਆਂ ਨੇ ਪੱਤਰਕਾਰਾਂ ਨੇ ਸਾਂਝੀ ਕੀਤੀ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਅੱਗ ਪੂਰਬੀ ਕਾਹਿਰਾ ਦੇ ਮਤਾਰੀਆ ਇਲਾਕੇ ਦੇ ਨੂਰ ਮੁਹੰਮਦੀ ਹਸਪਤਾਲ ਵਿੱਚ ਲੱਗੀ ਹੈ। ਅਧਿਕਾਰੀਆਂ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਹਸਪਤਾਲ ਇੱਕ ਚੈਰਿਟੀ ਵੱਲੋਂ ਚਲਾਇਆ ਜਾਂਦਾ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਅੱਗ ਪੂਰਬੀ ਕਾਹਿਰਾ ਦੇ ਮਤਾਰੀਆ ਇਲਾਕੇ ਦੇ ਨੂਰ ਮੁਹੰਮਦੀ ਹਸਪਤਾਲ ਵਿੱਚ ਲੱਗੀ ਸੀ। ਸੂਬਾਈ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਊ ਅਮਲੇ ਨੇ ਅੱਗ 'ਤੇ ਕਾਬੂ ਪਾਇਆ।
ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਪਹੁੰਚਾਇਆ ਹਸਪਤਾਲ : ਪਹੁੰਚਾਇਆ ਗਿਆ।ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਜਦਕਿ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ 30 ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਗਿਆ ਹੈ। 11 ਮਾਰਚ, 2021 ਨੂੰ, ਕਾਹਿਰਾ ਵਿੱਚ ਇੱਕ ਕੱਪੜਾ ਫੈਕਟਰੀ ਵਿੱਚ ਅੱਗ ਲੱਗ ਗਈ, ਜਿਸ ਵਿੱਚ ਲਗਭਗ 20 ਲੋਕ ਮਾਰੇ ਗਏ। 2020 ਵਿੱਚ, ਇੱਕ ਹਸਪਤਾਲ ਵਿੱਚ ਵੀ ਅੱਗ ਲੱਗ ਗਈ ਸੀ, ਜਿਸ ਵਿੱਚ 14 ਮਰੀਜ਼ਾਂ ਦੀ ਮੌਤ ਹੋ ਗਈ ਸੀ। ਜੋ ਕਰੋਨਾ ਤੋਂ ਪੀੜਤ ਸਨ।
ਇਹ ਵੀ ਪੜ੍ਹੋ : NSA Doval Meets Milley in US : ਡੋਵਾਲ ਨੇ ਅਮਰੀਕਾ ਦੇ ਜੁਆਇੰਟ ਚੀਫ ਆਫ ਸਟਾਫ ਜਨਰਲ ਮਿਲੇ ਨਾਲ ਕੀਤੀ ਮੁਲਾਕਾਤ
ਫਾਇਰ ਬ੍ਰਿਗੇਡ ਵੱਲੋਂ ਬਚਾਅ ਪ੍ਰਬੰਧ ਜਾਰੀ : ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਸਪਤਾਲ ਦੇ ਰੇਡੀਓਲੌਜੀ ਵਿਭਾਗ ਵਿੱਚ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗਾ ਹੈ। ਸਿਹਤ ਮੰਤਰੀ ਖਾਲਿਦ ਅਬਦੇਲ ਗਫਾਰ ਨੇ ਕਿਹਾ ਕਿ ਹਸਪਤਾਲ ਵਿਚ ਅੱਗ ਲੱਗਣ ਤੋਂ ਜ਼ਿਆਦਾਤਰ ਮਰੀਜ਼ਾਂ ਦੇ ਝੁਲਸਣ, ਫਰੈਕਚਰ ਹੋਣ ਦੇ ਮਾਮਲੇ ਸਾਹਮਣੇ ਆਏ ਹਨ, ਹਾਲਾਂਕਿ ਪੀੜਤਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ ਤੇ ਬਚਾਅ ਪ੍ਰਬੰਧ ਜਾਰੀ ਹਨ। ਉਨ੍ਹਾਂ ਨੇ ਕਿਹਾ ਕਿ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਦੀ ਗਣਤੀ 32 ਹੈ, ਜੋ ਕਿ ਵਧ ਵੀ ਸਕਦੀ ਹੈ ਕਿਉਂਕੀ ਫਾਇਰ ਬ੍ਰਿਗੇਡ ਵੱਲੋਂ ਬਚਾਅ ਕਾਰਵਾਈ ਜਾਰੀ ਹੈ ਤੇ ਹਸਪਤਾਲ ਵਿਚੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।