ਚੰਡੀਗੜ੍ਹ: ਜੀ-20 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਭਾਰਤ ਆਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਿਖਰ ਸੰਮੇਲਨ ਖ਼ਤਮ ਹੋਣ ਤੋਂ ਤਿੰਨ ਦਿਨ ਬਾਅਦ ਆਪਣੇ ਵਤਨ ਲਈ ਰਵਾਨਾ ਹੋ ਗਏ ਹਨ। ਦਰਅਸਲ ਜਹਾਜ਼ 'ਚ ਤਕਨੀਕੀ ਖਰਾਬੀ ਕਾਰਨ ਟਰੂਡੋ ਨੂੰ ਭਾਰਤ 'ਚ ਹੀ ਰਹਿਣਾ ਪਿਆ ਸੀ। ਰਿਪੋਰਟ ਮੁਤਾਬਿਕ ਇਸ ਦੌਰਾਨ ਉਹ ਦਿੱਲੀ ਦੇ ਇੱਕ ਹੋਟਲ ਵਿੱਚ ਠਹਿਰੇ ਸਨ ਪਰ ਭਾਰਤ ਸਰਕਾਰ ਦੇ ਕਿਸੇ ਚੋਟੀ ਦੇ ਆਗੂ ਜਾਂ ਮੰਤਰੀ ਨਾਲ ਕੋਈ ਗੱਲਬਾਤ ਨਹੀਂ ਕੀਤੀ।
ਕੈਨੇਡਾ ਲਈ ਰਵਾਨਾ : ਨਵੀਂ ਦਿੱਲੀ 'ਚ ਆਯੋਜਿਤ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤ ਆਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canada PM Justin Trudeau) (Aircraft technical problem)ਮੰਗਲਵਾਰ ਦੁਪਹਿਰ ਆਪਣੇ ਵਫਦ ਨਾਲ ਰਵਾਨਾ ਹੋ ਗਏ। ਜਹਾਜ਼ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਪਿਛਲੇ ਤਿੰਨ ਦਿਨਾਂ ਤੋਂ ਭਾਰਤ ਵਿੱਚ ਹੀ ਰੁਕੇ ਹੋਏ ਸਨ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੀ-20 ਸੰਮੇਲਨ 'ਚ ਸ਼ਾਮਲ ਹੋਣ ਤੋਂ ਬਾਅਦ ਐਤਵਾਰ ਨੂੰ ਘਰ ਲਈ ਰਵਾਨਾ ਹੋਣਾ ਸੀ ਪਰ ਟੇਕ-ਆਫ ਤੋਂ ਪਹਿਲਾਂ ਰੂਟੀਨ ਚੈਕਅੱਪ ਦੌਰਾਨ ਜਹਾਜ਼ 'ਚ ਤਕਨੀਕੀ ਖਰਾਬੀ ਪਾਈ ਗਈ। ਜਿਸ ਕਾਰਨ ਉਸ ਨੂੰ ਭਾਰਤ ਵਿਚ ਰਹਿਣਾ ਪਿਆ। ਜਦੋਂ ਐਤਵਾਰ ਦੇਰ ਰਾਤ ਅਤੇ ਸੋਮਵਾਰ ਨੂੰ ਵੀ ਜਹਾਜ਼ ਦੀ ਮੁਰੰਮਤ ਨਹੀਂ ਹੋ ਸਕੀ ਤਾਂ ਜਸਟਿਨ ਟਰੂਡੋ ਅਤੇ ਦੂਜੇ ਜਾਪਾਨੀ ਵਫਦ ਨੂੰ ਵਾਪਸ ਲੈਣ ਲਈ ਕੈਨੇਡਾ ਤੋਂ ਭਾਰਤ ਲਈ ਬੈਕਅੱਪ ਜਹਾਜ਼ ਭੇਜਿਆ ਗਿਆ। ਹਾਲਾਂਕਿ ਬੈਕਅੱਪ ਜਹਾਜ਼ ਦੇ ਇੱਥੇ ਪਹੁੰਚਣ ਤੋਂ ਪਹਿਲਾਂ ਹੀ ਜਹਾਜ਼ ਦੀ ਮੁਰੰਮਤ ਕਰ ਦਿੱਤੀ ਗਈ, ਜਿਸ ਤੋਂ ਬਾਅਦ ਉਹ ਉਸੇ ਜਹਾਜ਼ ਵਿੱਚ ਕੈਨੇਡਾ ਲਈ ਰਵਾਨਾ ਹੋ ਗਿਆ।
ਪੁੱਤਰ ਨਾਲ ਹੋਟਲ 'ਚ ਰਹੇ ਟਰੂਡੋ : ਅੰਗਰੇਜ਼ੀ ਨਿਊਜ਼ ਵੈੱਬਸਾਈਟ ‘ਹਿੰਦੁਸਤਾਨ ਟਾਈਮਜ਼’ ਦੀ ਰਿਪੋਰਟ ਮੁਤਾਬਿਕ ਜਸਟਿਨ ਟਰੂਡੋ ਦਿੱਲੀ ਦੇ ਲਲਿਤ ਹੋਟਲ ਵਿੱਚ ਤਿੰਨ ਦਿਨ ਰੁਕੇ। ਇਸ ਸਮੇਂ ਦੌਰਾਨ ਉਨ੍ਹਾਂ ਨੇ ਭਾਰਤ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਟਰੂਡੋ ਤੋਂ ਕਿਸੇ ਕਿਸਮ ਦੀ ਕੋਈ ਬੇਨਤੀ ਨਹੀਂ ਮਿਲੀ। ਹਵਾਈ ਅੱਡੇ 'ਤੇ ਟਰੂਡੋ ਦਾ ਸਵਾਗਤ ਕਰਨ ਵਾਲੇ ਭਾਰਤ ਸਰਕਾਰ ਦੇ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਸਿਰਫ ਟਰੂਡੋ ਦਾ ਹਵਾਈ ਅੱਡੇ 'ਤੇ ਸਵਾਗਤ ਕਰਨਾ ਸੀ। ਇਸ ਤੋਂ ਇਲਾਵਾ ਕਿਸੇ ਮੀਟਿੰਗ ਜਾਂ ਗੱਲਬਾਤ ਦੀ ਕੋਈ ਯੋਜਨਾ ਨਹੀਂ ਸੀ। ਇਸ ਪੂਰੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਦਾ ਕਹਿਣਾ ਹੈ ਕਿ ਜਹਾਜ਼ ਦੇ ਖਰਾਬ ਹੋਣ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canada PM Justin Trudeau) ਅਤੇ ਉਨ੍ਹਾਂ ਦਾ ਪੁੱਤਰ ਦੋਵੇਂ ਅੱਜ ਫਲਾਈਟ ਦੇ ਉਡਾਣ ਭਰਨ ਤੱਕ ਹੋਟਲ ਵਿੱਚ ਹੀ ਰਹੇ। ਉਨ੍ਹਾਂ ਅੱਗੇ ਦੱਸਿਆ ਕਿ ਕੈਨੇਡਾ ਅਤੇ ਜਾਪਾਨ ਦੇ ਜੀ-20 ਡੈਲੀਗੇਟਾਂ ਨੇ ਹੋਟਲ ਲਲਿਤ ਵਿੱਚ ਜ਼ਿਆਦਾਤਰ ਕਮਰੇ ਬੁੱਕ ਕਰਵਾਏ ਸਨ। ਪਰ ਜਾਪਾਨੀ ਡੈਲੀਗੇਟਾਂ ਦੇ ਜਾਣ ਤੋਂ ਬਾਅਦ ਸਿਰਫ਼ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਡੈਲੀਗੇਟ ਹੀ ਰਹਿ ਗਏ ਸਨ। ਟਰੂਡੋ ਦਾ 16 ਸਾਲਾ ਪੁੱਤਰ ਜ਼ੇਵੀਅਰ ਵੀ ਦਿੱਲੀ ਆਉਣ ਤੋਂ ਪਹਿਲਾਂ ਆਪਣੇ ਪਿਤਾ ਨਾਲ ਜਕਾਰਤਾ ਅਤੇ ਸਿੰਗਾਪੁਰ ਵਿੱਚ ਮੌਜੂਦ ਸੀ।
ਰਾਜਧਾਨੀ ਦੇ ਹੋਟਲ 'ਚ ਰਹੇ ਟਰੂਡੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canada PM Justin Trudeau)ਆਪਣੇ ਏਅਰਬੱਸ ਜਹਾਜ਼ ਵਿੱਚ ਖਰਾਬੀ ਕਾਰਨ ਜੀ-20 ਸੰਮੇਲਨ ਤੋਂ ਬਾਅਦ ਪਿਛਲੇ ਦੋ ਦਿਨਾਂ ਤੋਂ ਭਾਰਤ ਵਿੱਚ ਫਸੇ ਹੋਏ ਸਨ। ਸੋਮਵਾਰ ਨੂੰ ਭਾਰਤ ਵਿੱਚ ਫਸੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਰਾਜਧਾਨੀ ਦੇ ਲਲਿਤ ਹੋਟਲ ਵਿੱਚ ਆਪਣੇ ਕਮਰੇ ਵਿੱਚ ਰਹਿਣ ਦਾ ਫੈਸਲਾ ਕੀਤਾ। ਕੈਨੇਡੀਅਨ ਪ੍ਰਧਾਨ ਮੰਤਰੀ ਦਾ ਜਹਾਜ਼ ਜੋ ਖਰਾਬ ਹੋਇਆ ਸੀ, ਇੱਕ ਸੀਸੀ-150 ਪੋਲਾਰਿਸ ਹੈ, ਕਈ ਸੋਧੇ ਹੋਏ ਏਅਰਬੱਸ ਏ310-300 ਵਿੱਚੋਂ ਇੱਕ ਹੈ, ਜਿਸਦੀ ਵਰਤੋਂ ਕੈਨੇਡੀਅਨ ਆਰਮਡ ਫੋਰਸਿਜ਼ ਆਪਣੇ ਵੀਆਈਪੀਜ਼ ਲਈ ਕਰਦੀ ਹੈ।
ਜਹਾਜ਼ ਦਾ ਤਕਨੀਕੀ ਨੁਕਸ ਦੂਰ, ਵਫ਼ਦ ਰਵਾਨਾ: ਕੈਨੇਡਾ ਦੇ ਪ੍ਰਧਾਨ ਮੰਤਰੀ ਦਫਤਰ ਦੇ ਪ੍ਰੈੱਸ ਸਕੱਤਰ ਮੁਹੰਮਦ ਹੁਸੈਨ ਨੇ ਕਿਹਾ ਹੈ ਕਿ ਜਹਾਜ਼ ਦੀ ਤਕਨੀਕੀ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ ਅਤੇ ਇਸ ਨੂੰ ਉਡਾਣ ਭਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਤੋਂ ਬਾਅਦ ਕੈਨੇਡੀਅਨ ਵਫ਼ਦ ਮੰਗਲਵਾਰ ਦੁਪਹਿਰ ਨੂੰ ਆਪਣੇ ਦੇਸ਼ ਲਈ ਰਵਾਨਾ ਹੋ ਗਿਆ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਭਾਰਤ ਤੋਂ ਵਾਪਿਸ ਲੈਣ ਲਈ ਆਉਣ ਵਾਲੇ ਬਦਲਵੇਂ ਜਹਾਜ਼ ਨੂੰ ਵੀ ਭਾਰਤ ਪਹੁੰਚਣ ਵਿੱਚ ਦੇਰੀ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਟਰੂਡੋ ਨੂੰ ਕੈਨੇਡਾ ਤੋਂ ਲੈਣ ਆ ਰਹੇ ਬਦਲਵੇਂ ਜਹਾਜ਼ ਨੂੰ ਵੀ ਲੰਡਨ ਵੱਲ ਮੋੜ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਦੀ ਵਤਨ ਵਾਪਸੀ ਵਿੱਚ ਹੋਰ ਦੇਰੀ ਹੋਣ ਦੀ ਸੰਭਾਵਨਾ ਵਧ ਗਈ ਹੈ। ਰਿਪੋਰਟ ਮੁਤਾਬਕ ਰੋਮ ਤੋਂ ਦਿੱਲੀ ਜਾ ਰਹੇ ਜਹਾਜ਼ ਨੂੰ ਲੰਡਨ ਵੱਲ ਮੋੜ ਦਿੱਤਾ ਗਿਆ।
24 ਘੰਟਿਆਂ ਤੋਂ ਵੱਧ ਸਮੇਂ ਤੋਂ ਭਾਰਤ ਵਿੱਚ ਫਸੇ ਕੈਨੇਡੀਅਨ ਪੀਐਮ: ਕੈਨੇਡੀਅਨ ਪ੍ਰਧਾਨ ਮੰਤਰੀ (Canada PM Justin Trudeau)ਅਜਿਹੇ ਸਮੇਂ ਵਿੱਚ ਭਾਰਤ ਵਿੱਚ ਫਸੇ ਹੋਏ ਹਨ ਜਦੋਂ ਭਾਰਤ ਨੇ ਐਤਵਾਰ ਨੂੰ ਜਾਰੀ ਇੱਕ ਬਿਆਨ ਵਿੱਚ 'ਕੈਨੇਡਾ ਵਿੱਚ ਕੱਟੜਪੰਥੀ ਤੱਤਾਂ ਦੁਆਰਾ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਜਾਰੀ ਰੱਖਣ ਬਾਰੇ ਗੰਭੀਰ ਚਿੰਤਾਵਾਂ' ਜ਼ਾਹਰ ਕੀਤੀਆਂ ਹਨ। ਇਸ ਤੋਂ ਥੋੜ੍ਹੀ ਦੇਰ ਬਾਅਦ, ਵੱਖਵਾਦੀ ਸਮੂਹ ਸਿੱਖਸ ਫਾਰ ਜਸਟਿਸ (SFJ) ਨੇ ਜ਼ਲਦਬਾਜੀ ਵਿੱਚ ਐਤਵਾਰ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਇੱਕ ਗੁਰਦੁਆਰੇ ਵਿੱਚ ਖਾਲਿਸਤਾਨ ਰਾਏਸ਼ੁਮਾਰੀ ਦਾ ਪ੍ਰਬੰਧ ਕੀਤਾ, ਇੱਕ ਅਜਿਹਾ ਕਦਮ ਜਿਸ 'ਤੇ ਭਾਰਤ ਸਰਕਾਰ ਨੇ ਨੇੜਿਓਂ ਨਜ਼ਰ ਰੱਖੀ ਹੋਈ ਸੀ। ਟਰੂਡੋ ਨੇ ਸੋਮਵਾਰ ਨੂੰ ਭਾਰਤ ਸਰਕਾਰ ਦੇ ਕਿਸੇ ਅਧਿਕਾਰੀ ਨਾਲ ਕੋਈ ਅਧਿਕਾਰਤ ਮੀਟਿੰਗ ਨਹੀਂ ਕੀਤੀ। ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਕਿਸੇ ਹੋਰ ਅਧਿਕਾਰਤ ਰੁਝੇਵਿਆਂ ਲਈ ਕੋਈ ਬੇਨਤੀ ਨਹੀਂ ਮਿਲੀ ਸੀ ਅਤੇ ਟਰੂਡੋ ਦਾ ਸਵਾਗਤ ਕਰਨ ਲਈ ਨਿਯੁਕਤ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਦੇ ਦਫਤਰ ਨੇ ਵੀ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਡਿਊਟੀ ਸਿਰਫ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਹਵਾਈ ਅੱਡੇ 'ਤੇ ਆਉਣ 'ਤੇ ਸਵਾਗਤ ਕਰਨਾ ਸੀ। ਸਥਾਨਕ ਹਾਈ ਕਮਿਸ਼ਨ ਵਿੱਚ ਵੀ ਕੋਈ ਪ੍ਰੋਗਰਾਮ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਸਕੱਤਰ ਦਾ ਕੀ ਕਹਿਣਾ: ਪ੍ਰਧਾਨ ਮੰਤਰੀ ਦਫ਼ਤਰ ਦੇ ਪ੍ਰੈੱਸ ਸਕੱਤਰ ਮੁਹੰਮਦ ਹੁਸੈਨ ਨੇ ਕਿਹਾ ਸੀ ਕਿ ਕੈਨੇਡੀਅਨ ਹਥਿਆਰਬੰਦ ਬਲਾਂ ਵੱਲੋਂ ਕੈਨੇਡੀਅਨ ਵਫ਼ਦ ਨੂੰ ਵਤਨ ਵਾਪਸ ਲਿਆਉਣ ਲਈ ਆਪਣੀ ਪੂਰੀ ਕੋਸ਼ਿਸ਼ ਜਾਰੀ ਹੈ। ਤਾਜ਼ਾ ਅਪਡੇਟ ਇਹ ਹੈ ਕਿ ਜਸਟਿਨ ਟਰੂਡੋ ਮੰਗਲਵਾਰ ਦੁਪਹਿਰ ਨੂੰ ਨਵੀਂ ਦਿੱਲੀ ਤੋਂ ਆਪਣੇ ਦੇਸ਼ ਲਈ ਰਵਾਨਾ ਹੋ ਗਏ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਟਰੂਡੋ ਨੇ ਆਪਣਾ ਦਿਨ ਹੋਟਲ ਵਿੱਚ ਹੀ ਬਿਤਾਇਆ। ਸੂਤਰਾਂ ਮੁਤਾਬਕ ਕੈਨੇਡੀਅਨ ਪੀਐਮ ਅਤੇ ਉਨ੍ਹਾਂ ਦੇ ਵਫ਼ਦ ਲਈ ਹੋਟਲ ਲਲਿਤ ਵਿੱਚ ਸਿਰਫ਼ 30 ਕਮਰੇ ਹੀ ਬੁੱਕ ਕੀਤੇ ਗਏ ਸਨ। ਜਿਸ ਵਿੱਚ ਕੈਨੇਡੀਅਨ ਪੀਐਮ, ਉਨ੍ਹਾਂ ਦੀ ਕੋਰ ਟੀਮ ਅਤੇ ਮੀਡੀਆ ਠਹਿਰੇ ਹੋਏ ਸਨ।
- Patwari Unions Clash : ਪਟਵਾਰੀ ਯੂਨੀਅਨ ਹੋਈ ਦੋਫਾੜ ! ਅੰਮ੍ਰਿਤਸਰ 'ਚ ਪਟਵਾਰੀਆਂ ਦਾ ਮਾਹੌਲ ਆਪਸ 'ਚ ਗਰਮਾਇਆ
- Mini Libraries In Village : ਪੰਜਾਬ ਦੇ ਇਸ ਪਿੰਡ ਪਹੁੰਚਿਆ ਕਾਲਜ ਦੇ ਵਿਦਿਆਰਥੀਆਂ ਦਾ ਸਟੱਡੀ ਟੂਰ, ਪਿੰਡ ਦੀ ਇਸ ਥਾਂ ਨੇ ਵਿਦਿਆਰਥੀ ਕੀਤੇ ਖੁਸ਼
- Punjab Film City: ਹੁਣ ਪੰਜਾਬ 'ਚ ਬਣਨਗੀਆਂ ਵੱਡੇ ਪਰਦੇ ਦੀਆਂ ਫ਼ਿਲਮਾਂ, ਮੁੱਖ ਮੰਤਰੀ ਭਗਵੰਤ ਮਾਨ ਨੇ ਕਰ ਦਿੱਤਾ ਵੱਡਾ ਐਲਾਨ
ਜਹਾਜ਼ 'ਚ ਖਰਾਬੀ ਦੀ ਘਟਨਾ 'ਤੇ ਉੱਠ ਰਹੇ ਹਨ ਸਵਾਲ: ਦੂਜੇ ਪਾਸੇ ਕੈਨੇਡਾ 'ਚ ਪ੍ਰਧਾਨ ਮੰਤਰੀ ਦੇ ਜਹਾਜ਼ 'ਚ ਖਰਾਬੀ ਦੀ ਘਟਨਾ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਸੀਟੀਵੀ 'ਤੇ ਪ੍ਰਸਾਰਣ ਕਰਨ ਵਾਲੇ ਟਿੱਪਣੀਕਾਰ ਟੌਮ ਮਲਕੇਅਰ ਨੇ ਸਥਿਤੀ ਨੂੰ 'ਅਸਫਲਤਾ' ਦੱਸਿਆ। ਉਨ੍ਹਾਂ ਕਿਹਾ ਕਿ ਨਵੇਂ ਜਹਾਜ਼ਾਂ ਦਾ ਆਰਡਰ ਨਾ ਦੇਣਾ ਸਰਕਾਰ ਵੱਲੋਂ ਸਸਤੀ ਕਾਰਵਾਈ ਹੈ, ਜੋ ‘ਸ਼ਰਮਨਾਕ ਸਥਿਤੀ’ ਪੈਦਾ ਕਰ ਰਹੀ ਹੈ। ਦਿੱਲੀ ਦੇ ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਦੀ ਦੇਖਭਾਲ ਜੀਐਮਆਰ ਐਰੋਟੈਕ ਦੁਆਰਾ ਕੀਤੀ ਜਾ ਰਹੀ ਹੈ। 2018 ਵਿੱਚ ਜਦੋਂ ਟਰੂਡੋ ਇੱਕ ਸਰਕਾਰੀ ਦੌਰੇ ਲਈ ਭਾਰਤ ਵਿੱਚ ਸਨ,ਉਸ ਸਮੇਂ ਵੀ ਜਿਸ A-310 ਜਹਾਜ਼ ਵਿੱਚ ਉਹ ਯਾਤਰਾ ਕਰ ਰਹੇ ਸਨ, ਉਸ ਵਿੱਚ ਤਕਨੀਕੀ ਸਮੱਸਿਆ ਆਈ ਸੀ। ਇਸ ਵੇਲੇ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਜੋ ਜਹਾਜ਼ ਖ਼ਰਾਬ ਹੋਇਆ ਹੈ, ਉਹ CC-150 ਪੋਲਾਰਿਸ ਹੈ, ਜੋ ਕਈ ਸੋਧੇ ਹੋਏ ਏਅਰਬੱਸ A310-300 ਵਿੱਚੋਂ ਇੱਕ ਹੈ। ਜਿਸਦੀ ਵਰਤੋਂ ਕੈਨੇਡੀਅਨ ਆਰਮਡ ਫੋਰਸਿਜ਼ ਆਪਣੇ VIP ਨੂੰ ਲਿਜਾਣ ਲਈ ਕਰਦੇ ਹਨ। ਫਲਾਈਟ ਟ੍ਰੈਕਿੰਗ ਵੈੱਬਸਾਈਟਾਂ ਦੇ ਮੁਤਾਬਕ ਸੀਸੀ-150 ਪੋਲਾਰਿਸ ਦਾ ਸਹੀ ਰਜਿਸਟ੍ਰੇਸ਼ਨ ਨੰਬਰ 15001 ਹੈ ਅਤੇ ਇਹ 35.8 ਸਾਲ ਪੁਰਾਣਾ ਹੈ।