ਚੰਡੀਗੜ੍ਹ: ਦੇਸ਼-ਦਨੀਆਂ ਵਿੱਚ ਬਹਿਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦਿਆਂ ਹਨ ਅਤੇ ਅਜਿਹਾ ਹੀ ਕੁੱਝ ਵਾਪਰਦਾ ਹੈ ਦੇਸ਼ ਬਲੁਗਾਰੀਆਂ ਵਿੱਚ। ਬੁਲਗਾਰੀਆ ਵਿੱਚ ਇੱਕ ਅਜਿਹਾ ਬਾਜ਼ਾਰ ਹੈ ਜਿੱਥੇ ਲਾੜੀਆਂ ਵੇਚੀਆਂ ਜਾਂਦੀਆਂ ਹਨ। ਇਹ ਦੁਲਹਨ ਬਾਜ਼ਾਰ ਬੁਲਗਾਰੀਆ ਦੇ ਸਟਾਰਾ ਜਾਗੋਰ ਨਾਮ ਦੇ ਸਥਾਨ 'ਤੇ ਸਥਿਤ ਹੈ।
ਕੁੜੀ ਨੂੰ ਖਰੀਦ ਕੇ ਦਿੱਤਾ ਜਾਂਦਾ ਹੈ ਪਤਨੀ ਦਾ ਦਰਜਾ: ਮਰਦ ਆਪਣੇ ਪਰਿਵਾਰ ਸਮੇਤ ਇਸ ਜਗ੍ਹਾ 'ਤੇ ਆਉਂਦਾ ਹੈ ਅਤੇ ਆਪਣੀ ਪਸੰਦ ਦੀ ਲੜਕੀ ਨੂੰ ਚੁਣਦਾ ਹੈ। ਜਿਹੜੀ ਕੁੜੀ ਮੁੰਡੇ ਨੂੰ ਪਸੰਦ ਕਰਦੀ ਹੈ, ਉਸ ਲਈ ਸੌਦਾ ਤੈਅ ਕੀਤਾ ਜਾਂਦਾ ਹੈ। ਜਦੋਂ ਲੜਕੀ ਦੇ ਪਰਿਵਾਰਕ ਮੈਂਬਰ ਦਿੱਤੀ ਜਾ ਰਹੀ ਕੀਮਤ ਤੋਂ ਸੰਤੁਸ਼ਟ ਹੋ ਜਾਂਦੇ ਹਨ, ਤਾਂ ਉਸ ਕੀਮਤ 'ਤੇ ਉਨ੍ਹਾਂ ਦੀ ਲੜਕੀ ਨੂੰ ਲੜਕੇ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਮੁੰਡਾ ਉਸ ਕੁੜੀ ਨੂੰ ਘਰ ਲੈ ਆਉਂਦਾ ਹੈ ਅਤੇ ਉਸ ਨੂੰ ਆਪਣੀ ਪਤਨੀ ਦਾ ਦਰਜਾ ਦਿੰਦਾ ਹੈ। ਦੱਸ ਦਈਏ ਇਹ ਲੋਕ ਕੈਲਡੀਜ਼ ਭਾਈਚਾਰੇ ਨਾਲ ਸਬੰਧਿਤ ਹਨ।
- Chinese ship: ਸ਼੍ਰੀਲੰਕਾ ਦੇ ਪਾਣੀਆਂ 'ਚ ਦਾਖਲ ਹੋਵੇਗਾ ਚੀਨ ਦਾ ਇੱਕ ਹੋਰ ਜਹਾਜ਼, ਜਾਣੋ ਕਿਉਂ ਲੱਗਾ ਭਾਰਤ ਨੂੰ ਝਟਕਾ
- 15th BRICS Summit: 15ਵੇਂ ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ ਜੋਹਾਨਸਬਰਗ ਪਹੁੰਚੇ ਜਿਨਪਿੰਗ, ਕਿਹਾ- ਮੈਂ ਬਹੁਤ ਉਤਸੁਕ ਹਾਂ
- Donald Trump surrendered: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਧਾਂਦਲੀ ਦੇ ਇਲਜ਼ਮਾ 'ਚ ਗ੍ਰਿਫਤਾਰ, ਜ਼ਮਾਨਤ 'ਤੇ ਰਿਹਾਅ
ਸਭ ਦੀ ਸਹਿਮਤੀ ਨਾਲ ਲਗਾਈ ਜਾਂਦੀ ਹੈ ਬੋਲੀ: ਕਲੈਡੀਜ਼ ਭਾਈਚਾਰੇ ਦੀ ਸੰਸਕ੍ਰਿਤੀ, ਜੋ ਕਿ ਰਵਾਇਤੀ ਤੌਰ 'ਤੇ ਪਿੱਤਲ ਦੇ ਕਾਰੀਗਰਾਂ ਵਜੋਂ ਜੀਵਨ ਬਤੀਤ ਕਰਦੇ ਹਨ, ਨੇ ਬਿਨਾਂ ਸ਼ੱਕ ਮੀਡੀਆ ਦਾ ਧਿਆਨ ਆਪਣੇ ਵਿਸ਼ਵਾਸਾਂ ਅਤੇ ਰੀਤੀ-ਰਿਵਾਜਾਂ ਨਾਲ ਖਿੱਚਿਆ ਹੈ। ਲੋਕ ਉਥੇ ਨੱਚਣ, ਪੀਣ ਅਤੇ ਖਾਣ ਪੀਣ ਦੇ ਨਾਲ-ਨਾਲ ਗੱਲਬਾਤ ਕਰਨ ਲਈ ਇਕੱਠੇ ਹੁੰਦੇ ਹਨ। ਇਸ ਜਗ੍ਹਾ ਨੂੰ ਜਿਪਸੀ ਬ੍ਰਾਈਡ ਮਾਰਕੀਟ ਵੀ ਕਿਹਾ ਜਾਂਦਾ ਹੈ। ਤਿਉਹਾਰਾਂ ਦੇ ਮੂਡ ਵਿੱਚ ਸਜੀਆਂ ਮਾਵਾਂ ਵੀ ਆਪਣੀਆਂ ਧੀਆਂ ਦੇ ਨਾਲ ਇਸ ਗੱਲ ਦਾ ਮਾਣ ਮਹਿਸੂਸ ਕਰਦੀਆਂ ਹਨ ਕਿ ਉਹ ਇੱਕ ਅਜਿਹੀ ਉਮਰ ਵਿੱਚ ਪਹੁੰਚ ਗਈਆਂ ਹਨ ਜਿੱਥੇ ਉਹ ਆਪਣੇ ਸਮਾਜ ਦੀਆਂ ਪਰੰਪਰਾਵਾਂ ਦੀ ਪਾਲਣਾ ਕਰਨ ਵਿੱਚ ਸਫਲਤਾਪੂਰਵਕ ਸਮਰੱਥ ਹਨ।