ETV Bharat / international

ਵੱਡੀ ਖ਼ਬਰ : ਅਮਰੀਕਾ ਵਿੱਚ ਅਗਵਾ ਪੰਜਾਬੀਆਂ ਦਾ ਕਤਲ, ਸੀਐਮ ਮਾਨ ਨੇ ਕੇਂਦਰ ਤੋਂ ਕੀਤੀ ਉੱਚ ਪੱਧਰੀ ਜਾਂਚ ਦੀ ਮੰਗ - ਪਿੰਡ ਹਰਸੀ ਪਿੰਡ

ਅਮਰੀਕਾ ਵਿੱਚ ਅਗਵਾ ਕੀਤੇ ਹੁਸ਼ਿਆਰਪੁਰ ਦੇ ਪੰਜਾਬੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। 8 ਮਹੀਨੇ ਦੀ ਬੱਚੀ ਸਣੇ 4 ਦੀ ਮੌਤ ਹੋ ਗਈ ਹੈ।

Death of abducted Punjabis in America
Death of abducted Punjabis in America
author img

By

Published : Oct 6, 2022, 9:13 AM IST

Updated : Oct 6, 2022, 2:16 PM IST

ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਹਰਸੀ ਪਿੰਡ ਦੇ ਪਰਿਵਾਰ ਨੂੰ ਬੀਤੇ ਦਿਨੀਂ ਅਮਰੀਕਾ ਦੇ ਵਿਚ ਅਗਵਾ ਕੀਤਾ ਗਿਆ ਸੀ ਜਿਸ ਦੀ ਅੱਜ ਸਵੇਰੇ ਦੁੱਖ ਭਰੀ ਖ਼ਬਰ ਆਈ ਹੈ ਕਿ ਚਾਰਾਂ ਪਰਿਵਾਰਿਕ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਜੋ ਜਾਣਕਾਰੀ ਪ੍ਰਾਪਤ ਹੋਈ ਹੈ, ਉਸ ਅਨੁਸਾਰ ਜੋ ਦੋ ਸਾਲ ਦੀ ਬੱਚੀ ਸੀ ਉਸ ਦੀ ਭੁੱਖ ਨਾਲ ਅਤੇ ਬਾਕੀ ਤਿੰਨੋਂ ਮੈਂਬਰਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਨ੍ਹਾਂ ਦੀਆਂ ਲਾਸ਼ਾਂ ਕੈਲੀਫੋਰਨੀਆ ਵਿੱਚ ਬਦਾਮਾਂ ਦੇ ਬਾਗ਼ ਵਿੱਚੋਂ ਮਿਲੀਆਂ ਹਨ। (merced county kidnapping case) (Punjabis Kidnapped In America) (India Sikh Family kidnaped)

ਪਿੰਡ ਵਿੱਚ ਸੋਗ ਦੀ ਲਹਿਰ

ਟਾਂਡਾ 'ਚ ਮਾਹੌਲ ਗ਼ਮਗੀਨ:
ਇਹ ਖ਼ਬਰ ਮਿਲਣ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਸਥਾਨ ਵਾਸੀਆਂ ਦਾ ਕਹਿਣਾ ਹੈ ਕਿ ਪਰਿਵਾਰ ਬਹੁਤ ਲੰਮੇ ਸਮੇਂ ਤੋਂ ਵਿਦੇਸ਼ ਵਿੱਚ ਵੱਸਿਆ ਹੋਇਆ ਸੀ। ਇੱਥੇ ਜਦ ਵੀ ਆਉਂਦੇ ਤਾਂ ਸਭ ਨੂੰ ਮਿਲਦੇ। ਸ਼ਾਂਤ ਸੁਭਾਅ ਦਾ ਪਰਿਵਾਰ ਮਿਲਨਸਾਰ ਸੀ ਅਤੇ ਦਾਨੀ ਸੱਜਣ ਸੀ।

  • ਕੈਲੀਫੋਰਨੀਆ 'ਚ ਅਗਵਾ ਕਰ 4 ਭਾਰਤੀਆਂ ਦੇ ਕਤਲ ਦੀ ਖ਼ਬਰ ਮਿਲੀ ਜਿਹਨਾਂ ਵਿੱਚ 8 ਮਹੀਨੇ ਦੀ ਬੱਚੀ ਦਾ ਵੀ ਕਤਲ ਕਰ ਦਿੱਤਾ ਗਿਆ...

    ਇਸ ਖ਼ਬਰ ਨਾਲ ਦਿਲ ਕਾਫੀ ਦੁਖੀ ਹੋਇਆ ਤੇ ਮੈਂ ਪੀੜਿਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਾਂ...ਨਾਲ ਹੀ ਕੇਂਦਰੀ ਵਿਦੇਸ਼ ਮੰਤਰੀ @DrSJaishankar ਨੂੰ ਅਪੀਲ ਕਰਦਾ ਹਾਂ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ...

    — Bhagwant Mann (@BhagwantMann) October 6, 2022 " class="align-text-top noRightClick twitterSection" data=" ">

CM ਮਾਨ ਨੇ ਕੀਤਾ ਦੁੱਖ ਪ੍ਰਗਟਾਵਾ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਇਸ ਘਟਨਾ ਉੱਤੇ ਬੇਹਦ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆ ਲਿਖਿਆ ਕਿ, "ਕੈਲੀਫੋਰਨੀਆ 'ਚ ਅਗਵਾ ਕਰ 4 ਭਾਰਤੀਆਂ ਦੇ ਕਤਲ ਦੀ ਖ਼ਬਰ ਮਿਲੀ ਜਿਨ੍ਹਾਂ ਵਿੱਚ 8 ਮਹੀਨੇ ਦੀ ਬੱਚੀ ਦਾ ਵੀ ਕਤਲ ਕਰ ਦਿੱਤਾ ਗਿਆ...ਇਸ ਖ਼ਬਰ ਨਾਲ ਦਿਲ ਕਾਫੀ ਦੁਖੀ ਹੋਇਆ ਤੇ ਮੈਂ ਪੀੜਿਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਾਂ...ਨਾਲ ਹੀ ਕੇਂਦਰੀ ਵਿਦੇਸ਼ ਮੰਤਰੀ @DrSJaishankar ਨੂੰ ਅਪੀਲ ਕਰਦਾ ਹਾਂ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ..."

ਕੁਲਦੀਪ ਧਾਲੀਵਾਲ ਨੇ ਕਾਤਲਾਂ ਲਈ ਮਿਸਾਲੀ ਸਜ਼ਾ ਦੀ ਕੀਤੀ ਮੰਗ: ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਅਗਵਾ ਕਰਕੇ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਦੇ ਕਾਤਲਾਂ ਲਈ ਪੰਜਾਬ ਦੇ ਪ੍ਰਵਾਸੀ ਮਾਮਲਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮਿਸਾਲੀ ਸਜ਼ਾ ਦੀ ਮੰਗ ਕੀਤੀ ਹੈ। ਅੱਜ ਇੱਥੇ ਪੰਜਾਬ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਘਿਨਾਉਣੀ ਘਟਨਾ ‘ਤੇ ਡੂੰਘੇ ਦੁਖ ਦਾ ਇਜ਼ਹਾਰ ਕਰਦਿਆਂ ਪੀੜਤ ਪਰਿਵਾਰ ਦੇ ਰਿਸ਼ਦਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਪੰਜਾਬ ਦੇ ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਨੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਗਵਰਨਰ ਅਤੇ ਮਰਸਿਡ ਕਾਂਉਟੀ ਦੇ ਮੇਅਰ ਤੋਂ ਮੰਗ ਕੀਤੀ ਹੈ ਕਿ ਕਾਤਲਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਉਨ੍ਹਾਂ ਨਾਲ ਹੀ ਅਪੀਲ ਕੀਤੀ ਹੈ ਕਿ ਕਾਤਲਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਵੀ ਭਵਿੱਖ ਵਿਚ ਅਜਿਹੇ ਅਪਰਾਧਾਂ ਨੂੰ ਠੱਲ ਪਾਈ ਜਾ ਸਕੇ।

ਕੁਲਦੀਪ ਧਾਲੀਵਾਲ ਨੇ ਕਾਤਲਾਂ ਲਈ ਮਿਸਾਲੀ ਸਜ਼ਾ ਦੀ ਕੀਤੀ ਮੰਗ

ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਦੁਖ ਦੀ ਘੜੀ ਵਿਚ ਉਨ੍ਹਾਂ ਦੇ ਨਾਲ ਡਟ ਕੇ ਖੜੀ ਹੈ। ਉਨ੍ਹਾਂ ਨਾਲ ਹੀ ਭਰੋਸਾ ਦਿਵਾਇਆ ਕਿ ਕਾਤਲਾਂ ਸਖਤ ਤੋਂ ਸਖਤ ਨੂੰ ਸਜ਼ਾ ਦਿਵਾਉਣ ਲਈ ਪੰਜਾਬ ਸਰਕਾਰ ਵਲੋਂ ਹਰ ਪੱਧਰ ‘ਤੇ ਇਸ ਮਾਮਲੇ ਨੂੰ ਪੂਰੇ ਜੋਰ ਨਾਲ ਚੁੱਕਿਆ ਜਾਵੇਗਾ।

  • Brutal kidnapping & murder of 8 mnt old Aroohi, her parents & uncle Amandeep Singh is a matter of shock & concern for Pbis worldwide. I urge @DrSJaishankar to take up issue of safety & security of Indians with US admin even as I extend my deep condolences with bereaved family. pic.twitter.com/CKP5fnrCMn

    — Sukhbir Singh Badal (@officeofssbadal) October 6, 2022 " class="align-text-top noRightClick twitterSection" data=" ">

ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਨੇਤਾ ਸੁਖਬੀਰ ਸਿੰਘ ਬਾਦਲ ਨੇ ਵੀ ਟਵਿੱਟਰ ਉੱਤੇ ਇਸ ਘਟਨਾ ਉੱਤੇ ਦੁੱਖ ਜ਼ਾਹਰ ਕੀਤਾ।

ਅਮਰੀਕਾ ਦੀ ਪੁਲਿਸ ਨੇ ਕਿਹਾ ਕਿ ਕ੍ਰਾਈਮ ਸੀਨ ਦੀ ਫੋਰੈਂਸਿਕ ਜਾਂਚ ਕਰ ਰਹੇ ਜਾਰੀ ਹੈ। ਇਸ ਕਤਲ ਦੀ ਮਰਸਿਡ ਕਾਊਂਟੀ ਪੁਲਿਸ ਨੇ ਪੁਸ਼ਟੀ ਕੀਤੀ ਹੈ। ਕਤਲ ਦੇ ਕਾਰਨਾਂ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ। ਪੁਲਿਸ ਨੇ ਮ੍ਰਿਤਕਾ ਦੇ ਫੋਨ ਵੀ ਬਰਾਮਦ ਕੀਤੇ ਹਨ। ਇਸ ਪਹਿਲਾਂ ਅਮਰੀਕਾ ਦੀ ਪੁਲਿਸ ਨੇ ਸ਼ੱਕੀ ਕਿਡਨੈਪਰ ਦੀ ਫੋਟੋ ਵੀ ਜਾਰੀ ਕੀਤੀ ਸੀ।

  • BREAKING NEWS – KIDNAPPING INVESTIGATION THREE ADULTS & 8-MONTH BABY

    The Merced County Sheriff’s Office asking for the public’s help in locating four missing persons. Read more here: https://t.co/BXJI1QNghY pic.twitter.com/7KmhNP36nY

    — Merced County Sheriff's Office (@MercedSheriff) October 4, 2022 " class="align-text-top noRightClick twitterSection" data=" ">

ਮਰਸਡ ਸ਼ੈਰਿਫ ਅਧਿਕਾਰੀਆਂ ਨੇ 8 ਮਹੀਨਿਆਂ ਦੀ ਅਰੂਹੀ ਢੇਰੀ, ਉਸ ਦੇ ਮਾਤਾ-ਪਿਤਾ 27 ਸਾਲਾਂ ਜਸਲੀਨ ਕੌਰ, 36 ਸਾਲਾਂ ਜਸਦੀਪ ਸਿੰਘ ਅਤੇ ਉਸ ਦੇ 39 ਸਾਲਾਂ ਤਾਇਆ ਅਮਨਦੀਪ ਸਿੰਘ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਖ਼ਬਰ ਦੇ ਮਿਲਣ 'ਤੇ ਟਾਂਡਾ ਇਲਾਕੇ ਅਤੇ ਅਮਰੀਕਾ ਰਹਿੰਦੇ ਪੰਜਾਬੀਆਂ 'ਚ ਸੋਗ ਦੀ ਲਹਿਰ ਹੈ। ਦੱਸਣਯੋਗ ਹੈ ਕਿ ਮਰਸਡ ਕਾਊਂਟੀ 'ਚ ਬੀਤੇ ਸੋਮਵਾਰ ਨੂੰ ਉਕਤ ਪਰਿਵਾਰ ਦੇ 4 ਜੀਆਂ ਨੂੰ ਅਗਵਾ ਕਰ ਲਿਆ ਗਿਆ ਸੀ। ਜਾਣਕਾਰੀ ਮੁਤਾਬਕ, ਅਗਵਾ ਹੋਣ ਦੀ ਖ਼ਬਰ (Hoshiarpur Family killed in America) ਤੋਂ ਬਾਅਦ ਜਸਦੀਪ ਦੇ ਪਰਿਵਾਰ ਵਾਲੇ ਪੰਜਾਬ ਤੋਂ ਅਮਰੀਕਾ ਲਈ ਜਾ ਚੁੱਕੇ ਹਨ।

ਅਮਰੀਕੀ ਪੁਲਿਸ ਵੱਲੋਂ ਅਗਵਾਕਾਰ ਨੂੰ ਫੜੇ ਜਾਣ ਬਾਰੇ ਜਾਣਕਾਰੀ ਦਿੰਦਿਆਂ ਮਰਸਡ ਕਾਊਂਟੀ ਸ਼ੈਰਿਫ਼ ਦੇ ਦਫ਼ਤਰ ਨੇ ਆਪਣੇ ਫੇਸਬੁੱਕ ਪੇਜ 'ਤੇ ਦੱਸਿਆ ਕਿ ਮੁਲਜ਼ਮ 4 ਅਕਤੂਬਰ ਦੀ ਸਵੇਰ ਨੂੰ ਐਟਵਾਟਰ ਸ਼ਹਿਰ ਦੇ ਇੱਕ ਬੈਂਕ ਵਿੱਚ ਸਥਿਤ ਇੱਕ ਏ.ਟੀ.ਐਮ ਤੋਂ ਪੀੜਤ ਦੇ ਏ.ਟੀ.ਐਮ ਕਾਰਡਾਂ ਦੀ ਵਰਤੋਂ ਕਰਦੇ ਪਾਇਆ ਗਿਆ। ਸੀਸੀਟੀਵੀ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਏਟੀਐਮ ਦੀ ਵਰਤੋਂ ਕਰਨ ਵਾਲਾ ਵਿਅਕਤੀ ਅਸਲ ਅਗਵਾ ਸੀਨ ਦੀ ਫੋਟੋ ਨਾਲ ਮਿਲਦਾ ਜੁਲਦਾ ਹੈ।

ਇਹ ਵੀ ਪੜ੍ਹੋ: ਅਮਰੀਕਾ ਦੇ ਮੈਕਸੀਕਨ ਸਿਟੀ ਹਾਲ ਵਿੱਚ ਗੋਲੀਬਾਰੀ, ਮੇਅਰ ਸਮੇਤ ਘੱਟੋ ਘੱਟ 18 ਲੋਕਾਂ ਦੀ ਮੌਤ

Last Updated : Oct 6, 2022, 2:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.