ਤਹਿਰਾਨ: ਰੂਸ ਦੇ ਤਿੰਨ ਦਿਨੀਂ ਦੌਰੇ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਮਾਸਕੋ ਤੋਂ ਤਹਿਰਾਨ ਪਹੁੰਚੇ। ਉਨ੍ਹਾਂ ਨੇ ਮਾਸਕੋ 'ਚ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਦੇ ਰੱਖਿਆ ਮੰਤਰੀਆਂ ਦੀ ਬੈਠਕ ਵਿੱਚ ਹਿੱਸਾ ਲਿਆ। ਇਸ ਦੌਰਾਨ ਰੱਖਿਆ ਮੰਤਰੀ ਨੇ ਰੂਸ, ਚੀਨ ਅਤੇ ਮੱਧ ਏਸ਼ੀਆਈ ਦੇਸ਼ਾਂ ਦੇ ਆਪਣੇ ਹਮਰੁਤਬਾ ਨਾਲ ਦੁਵੱਲੀ ਗੱਲਬਾਤ ਵੀ ਕੀਤੀ।
-
Raksha Mantri Shri @rajnathsingh reached Tehran this evening. He will be meeting the Iranian Defence Minister during his visit. pic.twitter.com/gatbcRXZwL
— रक्षा मंत्री कार्यालय/ RMO India (@DefenceMinIndia) September 5, 2020 " class="align-text-top noRightClick twitterSection" data="
">Raksha Mantri Shri @rajnathsingh reached Tehran this evening. He will be meeting the Iranian Defence Minister during his visit. pic.twitter.com/gatbcRXZwL
— रक्षा मंत्री कार्यालय/ RMO India (@DefenceMinIndia) September 5, 2020Raksha Mantri Shri @rajnathsingh reached Tehran this evening. He will be meeting the Iranian Defence Minister during his visit. pic.twitter.com/gatbcRXZwL
— रक्षा मंत्री कार्यालय/ RMO India (@DefenceMinIndia) September 5, 2020
ਰੱਖਿਆ ਮੰਤਰੀ ਦੇ ਦਫਤਰ ਨੇ ਟਵੀਟ ਕੀਤਾ, 'ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਰਾਤ ਤਹਿਰਾਨ ਪਹੁੰਚੇ। ਇਸ ਦੌਰੇ ਵਿੱਚ ਉਹ ਈਰਾਨ ਦੇ ਰੱਖਿਆ ਮੰਤਰੀ (ਬ੍ਰਿਗੇਡੀਅਰ ਜਨਰਲ ਆਮਿਰ ਹਤਾਮੀ) ਨੂੰ ਮਿਲਣਗੇ।
ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਫਾਰਸ ਦੀ ਖਾੜੀ 'ਚ ਸਥਿਤੀ ਨੂੰ ਲੈ ਕੇ “ਡੂੰਘੀ ਚਿੰਤਾ” ਵਿੱਚ ਹਨ ਅਤੇ ਇਸ ਖੇਤਰ ਦੇ ਦੇਸ਼ਾਂ ਨੂੰ ਆਪਸੀ ਸਤਿਕਾਰ ਦੇ ਅਧਾਰ ‘ਤੇ ਗੱਲਬਾਤ ਰਾਹੀਂ ਆਪਣੇ ਮਤਭੇਦਾਂ ਨੂੰ ਸੁਲਝਾਉਣ ਦੀ ਬੇਨਤੀ ਕੀਤੀ।
ਫ਼ਾਰਸ ਦੀ ਖਾੜੀ ਵਿੱਚ ਬੀਤੇ ਕੁਝ ਹਫ਼ਤਿਆਂ ਵਿੱਚ ਈਰਾਨ, ਸੰਯੁਕਤ ਰਾਜ ਅਤੇ ਸੰਯੁਕਤ ਅਰਬ ਅਮੀਰਾਤ ਨਾਲ ਜੁੜਿਆ ਕਈ ਘਟਨਾਵਾਂ ਨੇ ਇਸ ਖੇਤਰ ਵਿੱਚ ਤਣਾਅ ਵਧਾਇਆ ਹੈ। ਇਥੇ ਸ਼ੰਘਾਈ ਸਹਿਕਾਰਤਾ ਸੰਗਠਨ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ, “ਅਸੀਂ ਫਾਰਸ ਦੀ ਖਾੜੀ ਦੀ ਸਥਿਤੀ ਬਾਰੇ ਬਹੁਤ ਚਿੰਤਿਤ ਹਾਂ।"