ਦੁਬਈ: ਦੁਬਈ (dubai) ਦੇ ਜੇਬੇਲ ਅਲੀ ਬੰਦਰਗਾਹ (Jebel Ali Port) ਚ ਬੁੱਧਵਾਰ ਦੇਰ ਰਾਤ ਇੱਕ ਭਿਆਨਕ ਧਮਾਕਾ ਹੋਇਆ ਹੈ। ਜਿਸ ਨਾਲ ਚਾਰੋਂ ਪਾਸੇ ਅੱਗ ਦੀਆਂ ਲਪਟਾਂ ਫੈਲ ਗਈਆਂ ਅਤੇ ਕਈ ਕਿਲੋਮੀਟਰ ਦੂਰ ਇਮਾਰਤਾਂ ਦੀ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।
ਸ਼ੁਰੂਆਤੀ ਖਬਰਾਂ ਦੇ ਮੁਤਾਬਿਕ ਇਸ ਹਾਦਸੇ ਚ ਕਿਸੇ ਦੀ ਮੌਤ ਦੀ ਖਬਰ ਨਹੀਂ ਹੈ। ਧਮਾਕੇ (explosion) ਜੇਬੇਲ ਅਲੀ ਬੰਦਰਗਾਹ ’ਤੇ ਇੱਕ ਛੋਟੇ ਜਹਾਜ ’ਤੇ ਹੋਇਆ ਹੈ।
ਦੁਬਈ ਪੁਲਿਸ (Dubai Police) ਦੇ ਕਮਾਂਡਰ-ਇਨ-ਚੀਫ, ਲੈਫਟੀਨੈਂਟ ਜਨਰਲ ਅਬਦੁੱਲਾ ਖਲੀਫਾ ਅਲ ਅਰਮੀ(Lieutenant General Abdullah Khalifa Al Armi) ਨੇ ਕਿਹਾ ਕਿ ਜੇਬੇਲ ਅਲੀ ਪੋਰਟ ਚ ਇੱਕ ਛੋਟੇ ਆਕਾਰ ਦੇ ਕੰਟੇਨਰ ਜਹਾਜ ਤੇ ਅੱਗ ਲੱਗ ਗਈ, ਪਰ ਇਸ ਹਾਦਸੇ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਦੁਬਈ ਨਾਗਰਿਕ ਸੁਰੱਖਿਆ ਦੇ ਡਾਇਰੈਕਟਰ ਜਨਰਲ, ਮੇਜਰ ਜਨਰਲ ਰਾਸ਼ਿਦ ਥਾਨੀ ਅਲ ਮਾਤਰੋਸ਼ੀ ਨੇ ਦੁਬਈ ਮੀਡੀਆ ਦਫਤਰ ਨੂੰ ਦੱਸਿਆ ਕਿ ਘਟਨਾ ਦੇ ਲਗਭਗ ਢਾਈ ਘੰਟੇ ਬਾਅਦ ਅੱਗ ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾ ਲਿਆ ਗਿਆ।
ਇੱਕ ਅਧਿਕਾਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਕੰਟੇਨਰ ’ਚ ਵਿਸਫੋਟ ਹੋਣ ਤੋਂ ਪਹਿਲਾਂ ਚਾਲਕ ਦਲ ਸਮੇਂ ਤੋਂ ਬਾਹਰ ਨਿਕਲਣ ’ਚ ਸਫਲ ਹੋ ਗਿਆ ਸੀ। ਕੰਟੇਨਰ ਚ ਸਮੱਗਰੀ ਦੀ ਮਾਤਰਾ ਦਾ ਫਿਲਹਾਲ ਪਤਾ ਨਹੀਂ ਚਲ ਸਕਿਆ ਹੈ।
ਇਹ ਵੀ ਪੜੋ: 70 ਸਾਲ ਦੀ ਲੰਬੀ ਲੜਾਈ ਤੋਂ ਬਾਅਦ ਮਲੇਰੀਆ ਮੁਕਤ ਹੋਇਆ ਚੀਨ