ਤ੍ਰਿਪੋਲੀ: ਲੀਬੀਆ ਦੇ ਤ੍ਰਿਪੋਲੀ ਦੇ ਸੈਨਿਕ ਸਰਕਾਰੀ ਸਕੂਲ 'ਤੇ ਹੋਏ ਹਵਾਈ ਹਮਲੇ ਵਿੱਚ ਘੱਟੋ ਘੱਟ 28 ਕੈਡਿਟ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਹਮਲੇ ਵਿੱਚ ਤਕਰੀਬਨ ਇੱਕ ਦਰਜਨ ਕੈਡਿਟ ਜ਼ਖਮੀ ਹੋ ਗਏ ਹਨ। ਮੰਤਰਾਲੇ ਦੇ ਮੈਂਬਰ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਦੱਸਣਯੋਗ ਹੈ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਕੈਡਿਟ ਸੋਣ ਤੋਂ ਪਹਿਲਾਂ ਗਰਾਉਂਡ ਵਿੱਚ ਇਕੱਠੇ ਹੁੰਦੇ ਸਨ। ਦੱਸ ਦੇਈਏ ਕਿ ਇਹ ਮਿਲਟਰੀ ਸਕੂਲ ਲੀਬੀਆ ਦੇ ਰਿਹਾਇਸ਼ੀ ਖੇਤਰ ਅਲ-ਹਦਬਾ-ਅਲ-ਖਦਰਾ 'ਚ ਸਥਿਤ ਹੈ।
ਸਰਕਾਰੀ ਰਾਸ਼ਟਰੀ ਸਮਝੌਤੇ (ਜੀ.ਐਨ.ਏ.) ਦੇ ਸਿਹਤ ਮੰਤਰਾਲੇ ਦੇ ਬੁਲਾਰੇ ਅਮੀਨ ਅਲ-ਹਾਸ਼ਮੀ ਨੇ ਕਿਹਾ, 'ਤ੍ਰਿਪੋਲੀ ਦੇ ਮਿਲਟਰੀ ਸਕੂਲ 'ਤੇ ਹੋਏ ਹਵਾਈ ਹਮਲੇ ਵਿੱਚ 28 ਕੈਡਿਟ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ ਹਨ।
ਇਹ ਵੀ ਪੜ੍ਹੋ: ਕਨੇਡਾ ਤੇ ਆਸਟ੍ਰੇਲਿਆ 'ਚ ਪ੍ਰਵਾਸੀ ਵਿਦਿਆਰਥੀਆਂ ਲਈ ਮੁਫ਼ਤ ਲੰਗਰ
ਜੀ.ਐਨ.ਏ. ਸਿਹਤ ਮੰਤਰਾਲੇ ਨੇ ਖੂਨਦਾਨ ਕਰਨ ਵਾਲਿਆਂ ਨੂੰ ਹਸਪਤਾਲ ਵਿੱਚ ਖੂਨਦਾਨ ਕਰਨ ਤੇ ਜ਼ਖਮੀਆਂ ਦੀ ਮਦਦ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹਮਲੇ ਦੌਰਾਨ ਹੋਏ ਜ਼ਖਮੀਆਂ ਦੀ ਫੋਟੋ ਨੂੰ ਫੇਸਬੁੱਕ 'ਤੇ ਪਾ ਕੇ ਹਫਤਾਰ ਦੇ ਵਫ਼ਾਦਾਰਾਂ ਨੂੰ ਸਾਂਝਿਆਂ ਕੀਤੀਆਂ।
ਜ਼ਿਕਰਯੋਗ ਹੈ ਕਿ ਇਹ ਲੜਾਈ ਦੱਖਣੀ ਤ੍ਰਿਪੋਲੀ ਵਿੱਚ ਅਪ੍ਰੈਲ ਤੋਂ ਹੀ ਜਾਰੀ ਹੈ ਜਦੋਂ ਮਿਲਟਰੀ ਦੇ ਖਲੀਫਾ ਹਫ਼ਤਾਰ ਨੇ ਜੀ.ਐੱਨ. ਵਿਰੁਧ ਲੜਾਈ ਨੂੰ ਛੱਡ ਦਿੱਤਾ ਸੀ। ਅਪ੍ਰੈਲ ਦੀ ਲੜਾਈ 'ਚ 280 ਦੇ ਕਰੀਬ ਨਾਗਰਿਕ ਤੇ 2000 ਤੋਂ ਵੱਧ ਸੈਨਿਕ ਮਾਰੇ ਗਏ ਸੀ ਤੇ 1 ਲੱਖ ਤੇ 46 ਹਜ਼ਾਰ ਦੇ ਕਰੀਬ ਲੋਕ ਘਰ ਛੱਡ ਕੇ ਚਲੇ ਗਏ ਸੀ।