ਤੇਹਰਾਨ: ਇਰਾਨ ਨੇ ਅਮਰੀਕਾ ਤੇ ਇਜ਼ਰਾਇਲ ਨੂੰ ਰੈਵੋਲਿਉਸ਼ਨਰੀ ਗਾਰਡ ਦੇ ਜਨਰਲ ਕਾਸਿਮ ਸੁਲੇਮਾਨੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੀ ਹੈ। ਸੁਲੇਮਾਨੀ ਅਮਰੀਕੀ ਡ੍ਰੋਨ ਹਮਲੇ ‘ਚ ਮਾਰੇ ਗਏ ਸੀ।
ਸਰਕਾਰੀ ਟੈਲੀਵਿਜ਼ਨ ਨੇ ਸੋਮਵਾਰ ਨੂੰ ਇੱਕ ਖ਼ਬਰ ‘ਚ ਡਿਟੇਲ ਜਾਣਕਾਰੀ ਦਿੱਤੇ ਬਿਨ੍ਹਾਂ ਦੱਸਿਆ ਕਿ ਦੋਸ਼ੀ ਮੁਹੰਮਦ ਮੁਸਵੀ ਮਜਦ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ।
ਮੁਲਕ ਦੀ ਨਿਆਂਪਾਲਿਕਾ ਨੇ ਜੂਨ ‘ਚ ਕਿਹਾ ਸੀ ਕਿ ਮਜਦ ਸੀਆਈਏ ਤੇ ਇਜ਼ਰਾਇਲ ਦੀ ਖੂਫੀਆ ਏਜੰਸੀ ਮੋਸਾਦ ਨਾਲ ਜੁੜਿਆ ਸੀ ਤੇ ਉਸਨੇ ਗਾਰਡ ਤੇ ਇਸ ਦੀ ਮੁਹਿੰਮ ਨਾਲ ਜੁੜੀ ਜਾਣਕਾਰੀ ਵੀ ਸਾਂਝੀ ਕੀਤੀ ਸੀ।
ਸੁਲੇਮਾਨੀ ਇਸੇ ਸਾਲ ਜਨਵਰੀ ‘ਚ ਬਗਦਾਦ ‘ਚ ਅਮਰੀਕੀ ਡ੍ਰੋਨ ਹਮਲੇ ‘ਚ ਮਾਰੇ ਗਏ ਸੀ।