ਟੋਰਾਂਟੋ: ਭਾਰਤੀ-ਕੈਨੇਡੀਅਨ ਆਗੂ ਅਨੀਤਾ ਆਨੰਦ ਨੂੰ ਮੰਗਲਵਾਰ ਨੂੰ ਦੇਸ਼ ਦੀ ਨਵੀਂ ਰੱਖਿਆ ਮੰਤਰੀ (Minister of Defense) ਨਿਯੁਕਤ ਕੀਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਵੱਲੋਂ ਕੈਬਨਿਟ ਵਿੱਚ ਫੇਰਬਦਲ ਕੀਤਾ ਗਿਆ ਜਿਸ ਵਿੱਚ ਆਨੰਦ ਨੂੰ ਰੱਖਿਆ ਮੰਤਰੀ (Minister of Defense) ਬਣਾਇਆ ਗਿਆ।
ਇੱਕ ਮਹੀਨੇ ਤੋਂ ਵੱਧ ਸਮਾਂ ਪਹਿਲਾਂ ਸੱਤਾ ਵਿੱਚ ਆਈ ਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਦੀ ਲਿਬਰਲ ਪਾਰਟੀ ਵੱਲੋਂ ਰੱਖਿਆ ਖੇਤਰ ਵਿੱਚ ਬਦਲਾਅ ਕਰਨ ਦੀ ਚਰਚਾ ਕੀਤੀ ਜਾ ਰਹੀ ਹੈ।
ਇਹ ਵੀ ਪੜੋ: 43 ਕਰੋੜ ਦਾ ਨਾਮੀ ਤਸਕਰ ਗ੍ਰਿਫਤਾਰ, ਸਭ ਤੋਂ ਅਮੀਰ ਗੈਂਗਸਟਰ ਦੀ ਦੌਲਤ ਦੇ ਕਿੱਸੇ ਸੁਣ ਉੱਡਣਗੇ ਹੋਸ਼ !
54 ਸਾਲਾ ਆਨੰਦ ਭਾਰਤੀ ਮੂਲ ਦੇ ਰੱਖਿਆ ਮੰਤਰੀ (Minister of Defense) ਹਰਜੀਤ ਸੱਜਣ ਦੀ ਥਾਂ ਲਵੇਗਾ, ਜਿਨ੍ਹਾਂ ਦੀ ਫ਼ੌਜ ਵਿੱਚ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਨੂੰ ਸਹੀ ਢੰਗ ਨਾਲ ਨਜਿੱਠਣ ਲਈ ਆਲੋਚਨਾ ਹੋਈ ਹੈ। ਨੈਸ਼ਨਲ ਪੋਸਟ ਅਖਬਾਰ 'ਚ ਛਪੀ ਖਬਰ ਮੁਤਾਬਕ ਸੱਜਣ ਨੂੰ ਅੰਤਰਰਾਸ਼ਟਰੀ ਵਿਕਾਸ ਏਜੰਸੀ ਦਾ ਮੰਤਰੀ ਬਣਾਇਆ ਗਿਆ ਹੈ।
ਇਹ ਵੀ ਪੜੋ: ਕੈਪਟਨ ਅਮਰਿੰਦਰ ਸਿੰਘ ਅੱਜ ਕਰਨਗੇ ਧਮਾਕਾ, ਕਰਨਗੇ ਇਹ ਐਲਾਨ