ETV Bharat / international

ਯੂਕਰੇਨ ਆਗੂ ਨੇ ਤਖ਼ਤਾਪਲਟ ਦੀ ਸਾਜਿਸ਼ ਰਚਣ ਦਾ ਲਗਾਇਆ ਇਲਜ਼ਾਮ, ਜਾਣੋ ਕੌਣ ਨੇ ਇਸ 'ਚ ਸ਼ਾਮਲ - US State Department

ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਯੂਕਰੇਨ ਦੀ ਖੂਫੀਆ ਸੇਵਾ ਕੋਲ ਰੂਸੀ ਅਤੇ ਯੂਕਰੇਨੀ ਅਧਿਕਾਰੀਆਂ ਵਿਚਕਾਰ ਕਥਿਤ ਮੀਟਿੰਗ ਦੀ ਆਡੀਓ ਰਿਕਾਰਡਿੰਗ ਹੈ, ਜੋ ਅਖਮੇਤੋਵ ਦੁਆਰਾ ਫੰਡ ਕੀਤੇ ਗਏ ਤਖ਼ਤਾਪਲਟ ਦੀ ਯੋਜਨਾ 'ਤੇ ਚਰਚਾ ਕਰ ਰਹੀ ਹੈ, ਜਿਸ 'ਤੇ 7.5 ਬਿਲੀਅਨ ਡਾਲਰ ਦੀ ਲਾਗਤ ਆਵੇਗੀ।

ਯੂਕਰੇਨ ਦੇ ਨੇਤਾ ਨੇ ਤਖ਼ਤਾਪਲਟ ਦੀ ਸਾਜ਼ਿਸ਼ ਰਚਣ ਦਾ ਲਗਾਇਆ ਦੋਸ਼, ਜਾਣੋ ਕੌਣ ਨੇ ਇਸ 'ਚ ਸ਼ਾਮਿਲ

author img

By

Published : Nov 27, 2021, 1:24 PM IST

ਕੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ (President of Ukraine Volodymyr Zelensky) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਦੀ ਖੂਫੀਆ ਸੇਵਾ ਨੇ ਅਗਲੇ ਹਫ਼ਤੇ ਦੇਸ਼ ਵਿੱਚ ਰੂਸ ਨਾਲ ਮਿਲ ਕੇ ਤਖ਼ਤਾਪਲਟਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ ਕਥਿਤ ਤੌਰ 'ਤੇ ਯੂਕਰੇਨ ਦਾ ਇੱਕ ਪ੍ਰਭਾਵਸ਼ਾਲੀ ਕਾਰੋਬਾਰੀ ਵੀ ਸ਼ਾਮਿਲ ਹੈ।

ਕਥਿਤ ਕਾਰੋਬਾਰੀ ਅਤੇ ਰੂਸੀ ਸਰਕਾਰ (Russian government) ਦੋਵਾਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਅਮਰੀਕੀ ਰਾਜ ਮੈਸੇਚਿਉਸੇਟਸ ਦੇ ਨੈਨਟਕੇਟ ਵਿੱਚ ਛੁੱਟੀਆਂ ਮਨਾ ਰਹੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਤਖ਼ਤਾਪਲਟ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਯੂਕਰੇਨ ਦੀ ਪ੍ਰਭੂਸੱਤਾ ਅਤੇ ਸਵੈ-ਸ਼ਾਸਨ ਲਈ ਅਮਰੀਕੀ ਸਮਰਥਨ ਨੂੰ ਦੁਹਰਾਇਆ।

ਜ਼ੇਲੇਂਸਕੀ ਨੇ ਸ਼ੁੱਕਰਵਾਰ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਇੱਕ ਨਿਊਜ਼ ਕਾਨਫਰੰਸ (News conference) ਨੂੰ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਗਲੇ ਬੁੱਧਵਾਰ ਜਾਂ ਵੀਰਵਾਰ ਨੂੰ ਤਖ਼ਤਾਪਲਟ ਦੀ ਯੋਜਨਾ ਬਣਾਈ ਜਾ ਰਹੀ ਹੈ। ਹਾਲਾਂਕਿ ਉਸਨੇ ਆਪਣੇ ਦੋਸ਼ਾਂ ਦੇ ਸਮਰਥਨ ਲਈ ਕੋਈ ਵੇਰਵਾ ਨਹੀਂ ਦਿੱਤਾ, ਉਸਨੇ ਯੂਕਰੇਨ ਦੇ ਸਭ ਤੋਂ ਅਮੀਰ ਕਾਰੋਬਾਰੀ ਰਿਨਾਟ ਅਖਮੇਤੋਵ ਦੀ ਸ਼ੱਕੀ ਭੂਮਿਕਾ ਵੱਲ ਇਸ਼ਾਰਾ ਕੀਤਾ ਹੈ।

ਇਹ ਵੀ ਪੜ੍ਹੋ: ਮੈਕਸੀਕੋ ਬਹੁਤ ਸਾਰੇ ਬ੍ਰਾਜ਼ੀਲੀਅਨ ਨਾਗਰਿਕਾਂ ਲਈ ਵੀਜ਼ਾ-ਮੁਕਤ ਦਾਖਲੇ ਨੂੰ ਕਰੇਗਾ ਮੁਅੱਤਲ

ਰਾਸ਼ਟਰਪਤੀ ਨੇ ਕਿਹਾ ਕਿ ਯੂਕਰੇਨ ਦੀ ਖੂਫੀਆ ਸੇਵਾ ਕੋਲ ਅਖਮੇਤੋਵ ਦੁਆਰਾ ਫੰਡ ਕੀਤੇ ਤਖ਼ਤਾਪਲਟ ਦੀਆਂ ਯੋਜਨਾਵਾਂ 'ਤੇ ਚਰਚਾ ਕਰਨ ਲਈ ਰੂਸੀ ਅਤੇ ਯੂਕਰੇਨੀ ਅਧਿਕਾਰੀਆਂ ਵਿਚਕਾਰ ਕਥਿਤ ਮੀਟਿੰਗ ਦੀ ਆਡੀਓ ਰਿਕਾਰਡਿੰਗ ਹੈ, ਜਿਸ 'ਤੇ 7.5 ਬਿਲੀਅਨ ਡਾਲਰ ਦੀ ਲਾਗਤ ਆਵੇਗੀ। ਜ਼ੇਲੇਂਸਕੀ ਨੇ ਕਥਿਤ ਤਖ਼ਤਾਪਲਟ ਬਾਰੇ ਹੋਰ ਵੇਰਵਿਆਂ ਦਾ ਖੁਲਾਸਾ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਨੇ ਦੇਸ਼ ਛੱਡਣ ਦੀ ਯੋਜਨਾ ਨਹੀਂ ਬਣਾਈ ਸੀ।

ਰੂਸ ਦੇ ਰਾਸ਼ਟਰਪਤੀ ਦਫ਼ਤਰ, ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਸ਼ੁੱਕਰਵਾਰ ਨੂੰ ਮਾਸਕੋ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਦੋਸ਼ਾਂ ਨੂੰ ਖਾਰਜ ਕੀਤਾ।

ਪੇਸਕੋਵ ਨੇ ਕਿਹਾ, ਰੂਸ ਦੀ ਇਸ ਵਿੱਚ ਸ਼ਾਮਿਲ ਹੋਣ ਦੀ ਕੋਈ ਯੋਜਨਾ ਨਹੀਂ ਹੈ। ਰੂਸ ਕਦੇ ਵੀ ਕੋਈ ਅਜਿਹੀ ਗੱਲ ਨਹੀਂ ਕਰਦ। ਅਖਮੇਤੋਵ ਨੇ ਜੇਲੇਂਸਕੀ ਦੇ ਆਰੋਪਾ ਨੂੰ 'ਸਰਾਸਰ ਝੂਠ' ਕਰਾਰ ਕਰ ਦਿੱਤਾ ਹੈ। ਅਖਮੇਤੋਵ ਦੀ ਪ੍ਰਵਕਤਾ ਅੰਨਾ ਤਰਖੋਵਾ ਨੇ ਇੱਕ ਬਿਆਨ ਵਿੱਚ ਕਿਹਾ, ਅਖਮੇਤੋਵ ਇਸ ਝੂਠ ਦੇ ਪ੍ਰਸਾਰ ਤੋਂ ਨਾਰਾਜ਼ ਹਨ, ਚਾਹੇ ਰਾਸ਼ਟਰਪਤੀ ਦੇ ਇਰਾਦੇ ਕੁਝ ਵੀ ਹੋਣ।

ਕਥਿਤ ਤਖ਼ਤਾਪਲਟ ਯੋਜਨਾਵਾਂ ਬਾਰੇ ਪੁੱਛਣ 'ਤੇ ਯੂਰਪੀ ਅਤੇ ਯੂਰੇਸ਼ੀਆ ਦੇ ਮਾਮਲਿਆਂ ਲਈ ਅਮਰੀਕੀ ਵਿਦੇਸ਼ ਵਿਭਾਗ (US State Department) ਦੇ ਅਧਿਕਾਰੀ, ਕਰੇਨ ਡੋਨਫ੍ਰਾਈਡ ਨੇ ਕਿਹਾ, ਇਸ 'ਤੇ ਅੱਗੇ ਚਰਚਾ ਕਰਨ ਲਈ ਯੂਰੋਪੀ ਸਰਕਾਰ ਨਾਲ ਸੰਪਰਕ ਕਰਨ ਅਤੇ ਅਸੀਂ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ਇਹ ਵੀ ਪੜ੍ਹੋ: 2+2 dialogue: ਭਾਰਤ-ਰੂਸ '2+2' ਵਾਰਤਾ 6 ਦਸੰਬਰ ਨੂੰ ਹੋਵੇਗੀ

ETV Bharat Logo

Copyright © 2024 Ushodaya Enterprises Pvt. Ltd., All Rights Reserved.