ਨਵੀਂ ਦਿੱਲੀ: ਯੂਕਰੇਨ ਦੇ ਰਾਸ਼ਟਰਪਤੀ ਵੋਲੋਡਿਮੀਰ ਜ਼ੇਲੇਨਸਕੀ ਦੀ ਪਤਨੀ ਦਾ ਕਹਿਣਾ ਹੈ ਕਿ ਉਹ ਨਾਵਲ ਕੋਰੋਨਾਵਾਇਰਸ ਤੋਂ ਸੰਕਰਮਿਤ ਹੈ। ਪਹਿਲੀ ਰਾਤ ਓਲੇਨਾ ਜ਼ੇਲੇਨਸਕਾ ਨੇ ਸ਼ੁੱਕਰਵਾਰ ਨੂੰ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ ਕਿ ਉਸਦੇ ਪਤੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਕੋਰੋਨਾ ਰਿਪਰੋਟ ਨੈਗੇਟਿਵ ਆਈ ਹੈ।
ਉਨ੍ਹਾਂ ਕਿਹਾ ਕਿ ਉਹ ਚੰਗਾ ਮਹਿਸੂਸ ਕਰ ਰਹੇ ਹਨ ਅਤੇ ਖ਼ਤਰੇ ਨੂੰ ਦੇਖਦਿਆਂ ਹੋਇਆ ਪਰਿਵਾਰ ਤੋਂ ਅਲੱਗ ਕਰ ਦਿੱਤਾ ਗਿਆ ਹੈ। ਯੂਕਰੇਨ ਵਿੱਚ ਹੁਣ ਤੱਕ 29,000 ਤੋਂ ਵੱਧ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਵਿੱਚੋਂ 870 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਥਾਨਕ ਸਰਕਾਰ ਨੇ ਮਈ ਦੇ ਅਖ਼ੀਰ ਵਿਚ ਤਾਲਾਬੰਦੀ ਦੀਆਂ ਪਾਬੰਦੀਆਂ ਨੂੰ ਹੌਲੀ ਹੌਲੀ ਘੱਟ ਕਰ ਕੇ ਜਨਤਕ ਆਵਾਜਾਈ ਮੁੜ ਚਾਲੂ ਕਰਨ ਅਤੇ ਮਾਲ ਅਤੇ ਜਿੰਮ ਦੁਬਾਰਾ ਖੋਲ੍ਹ ਦਿੱਤੇ ਹਨ।