ਪੈਰਿਸ: ਦੱਖਣੀ ਫਰਾਂਸੀਸੀ ਸ਼ਹਿਰ ਨੀਸ ਦੇ ਇੱਕ ਚਰਚ ਦੇ ਅੰਦਰ ਚਾਕੂ ਦੇ ਨਾਲ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਘੱਟੋ-ਘੱਟ ਤਿੰਨ ਵਿਅਕਤੀਆਂ ਦੇ ਮਾਰੇ ਜਾਣ ਅਤੇ ਕਈ ਜ਼ਖਮੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਵਿਅਕਤੀਆਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ, ਜਿਸ ਦਾ ਸਿਰ ਕਲਮ ਕਰ ਦਿੱਤਾ ਗਿਆ ਹੈ। ਹਮਲਾ ਵੀਰਵਾਰ ਸਵੇਰੇ 9 ਵਜੇ ਸਿਟੀ ਸੈਂਟਰ ਦੇ ਨੋਟੇਰ-ਡੇਮ ਬੇਸਿਲਿਕਾ ਦੇ ਅੰਦਰ ਹੋਇਆ। ਫਰਾਂਸੀਸੀ ਮੀਡੀਆ ਇੱਕ ਦਾ ਸਿਰ ਕਲਮ ਕੀਤੇ ਜਾਣ ਦੀ ਗੱਲ ਕਹਿ ਰਿਹਾ ਹੈ, ਹਾਲਾਂਕਿ ਉਨ੍ਹਾਂ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਫਰਾਂਸ ਦੀ ਪੁਲਿਸ ਨੇ ਇਸ ਘਟਨਾ ਸਥਾਨ ਨੂੰ ਡਰਾਉਣਾ ਦੱਸਿਆ ਹੈ।
ਇਸ ਹਮਲੇ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਖ਼ਤ ਸ਼ਬਦਾਂ ਵਿੱਚ ਨਖੇਧੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਟਵੀਟਰ ਸੁਨੇਹੇ ਵਿੱਚ ਕਿਹਾ ਕਿ ਭਾਰਤ ਅੱਤਵਾਦ ਵਿਰੁੱਧ ਜੰਗ ਵਿੱਚ ਫਰਾਂਸ ਦੇ ਨਾਲ ਖੜ੍ਹਾ ਹੈ।
-
I strongly condemn the recent terrorist attacks in France, including today's heinous attack in Nice inside a church. Our deepest and heartfelt condolences to the families of the victims and the people of France. India stands with France in the fight against terrorism.
— Narendra Modi (@narendramodi) October 29, 2020 " class="align-text-top noRightClick twitterSection" data="
">I strongly condemn the recent terrorist attacks in France, including today's heinous attack in Nice inside a church. Our deepest and heartfelt condolences to the families of the victims and the people of France. India stands with France in the fight against terrorism.
— Narendra Modi (@narendramodi) October 29, 2020I strongly condemn the recent terrorist attacks in France, including today's heinous attack in Nice inside a church. Our deepest and heartfelt condolences to the families of the victims and the people of France. India stands with France in the fight against terrorism.
— Narendra Modi (@narendramodi) October 29, 2020
ਨਾਈਸ ਦੇ ਮੇਅਰ ਕ੍ਰਿਸ਼ਚੀਅਨ ਐਸਟ੍ਰੋਸੀ ਨੇ ਕਿਹਾ ਕਿ ਜਦੋਂ ਪੁਲਿਸ ਹਮਲਾਵਰ ਨੂੰ ਹੱਥਕੜੀ ਬੰਨ੍ਹ ਰਹੀ ਸੀ ਤਾਂ ਉਹ ‘ਅੱਲ੍ਹਾ ਅਕਬਰ’ ਦਾ ਨਾਅਰਾ ਲਾ ਰਿਹਾ ਸੀ।
ਐਸਟ੍ਰੋਸੀ ਨੇ ਕਿਹਾ ਕਿ ਮਾਰੇ ਗਏ ਲੋਕਾਂ ਵਿਚ ਇਕ ਮਹਿਲਾ ਵੀ ਸ਼ਾਮਲ ਹੈ, ਜਿਸ ਦਾ ਸਿਰ ਕਲਮ ਕਰ ਦਿੱਤਾ ਗਿਆ ਹੈ, ਹਾਲਾਂਕਿ ਹੋਰ ਦੋ ਵਿਅਕਤੀ ਕਿੰਝ ਮਾਰੇ ਗਏ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ।
ਮੇਅਰ ਨੇ ਅੱਗੇ ਕਿਹਾ, "ਸਾਡੇ ਚਰਚ ਦੇ ਅੰਦਰ ਦੋ ਵਿਅਕਤੀ ਮਾਰੇ ਗਏ ਅਤੇ ਇਕ ਮਹਿਲਾ ਵੀ ਜੋ ਚਰਚ ਦੇ ਸਾਹਮਣੇ ਇੱਕ ਇੱਕ ਬਾਰ ਦੇ ਵਿੱਚ ਲੁਕੀ ਹੋਈ ਸੀ। ਬਸ ਬਹੁਤ ਹੋਇਆ! ਸਾਨੂੰ ਇਸ ਇਸਲਾਮਿਕ-ਫਾਸੀਵਾਦ ਨੂੰ ਆਪਣੇ ਖੇਤਰ ਵਿਚੋਂ ਹਟਾਉਣਾ ਹੋਵੇਗਾ।" "
ਧਿਆਨਯੋਗ ਗੱਲ ਇਹ ਹੈ ਕਿ ਇਹ ਘਟਨਾ 47 ਸਾਲਾ ਅਧਿਆਪਕ ਸੈਮੂਅਲ ਪੈਟੀ ਦੇ ਭਿਆਨਕ ਕਤਲ ਤੋਂ ਦੋ ਹਫਤੇ ਬਾਅਦ ਵਾਪਰੀ ਸੀ।
ਐਸਟ੍ਰੋਸੀ ਨੇ ਅੱਗੇ ਕਿਹਾ ਕਿ "ਪਹਿਲਾਂ ਉਨ੍ਹਾਂ ਨੇ ਇੱਕ ਸਕੂਲ ਦੇ ਪ੍ਰੋਫੈਸਰ ਨੂੰ ਨਿਸ਼ਾਨਾ ਬਣਾਇਆ, ਇਸ ਵਾਰ ਇਸਲਾਮਿਕ-ਫਾਸੀਵਾਦੀ ਨੇ ਇੱਕ ਚਰਚ ਦੇ ਅੰਦਰ ਹਮਲਾ ਕਰਨ ਦੀ ਚੋਣ ਕੀਤੀ। ਇੱਕ ਵਾਰ ਫਿਰ, ਇਹ ਬਹੁਤ ਪ੍ਰਤੀਆਤਮਕ ਹੈ।"