ਆਕਲੈਂਡ: ਦੂਜਾ ਕਾਰਜਕਾਲ ਜਿੱਤਣ ਦੇ ਇੱਕ ਦਿਨ ਬਾਅਦ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਨੇ ਕਿਹਾ ਕਿ ਉਹ ਚੋਣ ਨਤੀਜੇ ਨੂੰ ਕੋਰੋਨਾ ਵਾਇਰਸ 'ਤੇ ਉਨ੍ਹਾਂ ਸਰਕਾਰ ਵੱਲੋਂ ਕੀਤੇ ਕੰਮ ਤੇ ਅਰਥਚਾਰੇ ਨੂੰ ਫੇਰ ਤੋਂ ਸੰਗਠਿਤ ਕਰਨ ਦੀ ਕੋਸ਼ਿਸ਼ ਦੇ ਸਮਰਥਨ ਦੇ ਰੂਪ 'ਚ ਦੇਖਦੀ ਹੈ। ਜੇਸਿੰਡਾ ਆਰਡਰਨ ਨੇ ਕਿਹਾ ਕਿ ਉਨ੍ਹਾਂ 3 ਹਫ਼ਤੇ ਦੇ 'ਚ ਨਵੀਂ ਸਰਕਾਰ ਬਨਾਉਣ ਤੇ ਵਾਇਰਸ ਦੇ ਕੰਮ ਨੂੰ ਪਹਿਲ ਦੇਵੇਗੀ।
ਜਿੱਤ ਦਾ ਫ਼ਰਕ ਉਮੀਦਾਂ ਤੋਂ ਵੱਧ
ਨਿਊਜ਼ੀਲੈਂਡ 'ਚ ਪਿਛਲੇ 3 ਹਫ਼ਤਿਆਂ ਤੋਂ ਕੋਰੋਨਾ ਦਾ ਕੋਈ ਕੇਸ ਨਹੀਂ ਆਇਆ ਹੈ। ਆਰਡਰਨ ਦੀ ਪਾਰਟੀ ਨੂੰ 49% ਵੋਟ ਮਿਲੇ ਤੇ ਵਿਰੋਧੀ ਪਾਰਟੀ ਨੂੰ ਕੇਵਲ 27% ਵੋਟਾਂ ਮਿਲਿਆ। ਆਰਡਰਨ ਦਾ ਕਹਿਣਾ ਸੀ ਵੋਟਾਂ ਦਾ ਫ਼ਰਕ ਉਨ੍ਹਾਂ ਦੀ ਉਮੀਦ ਤੋਂ ਕਈ ਜ਼ਿਆਦਾ ਹੈ। ਨਤੀਜੇ ਵੱਜੋਂ ਸੰਸਦ 'ਚ ਲਿਬਰਲ ਪਾਰਟੀ ਦਾ ਬਹੁਮਤ ਹੋਵੇਗਾ। 24 ਸਾਲ ਬਾਅਦ ਕਿਸੇ ਪਾਰਟੀ ਨੂੰ ਬਹੁਮਤ ਮਿਲਿਆ ਹੈ। ਆਮਤੌਰ 'ਤੇ ਪਾਰਟੀਆਂ ਨੂੰ ਸ਼ਾਸਨ ਲਈ ਗਠਜੋੜ ਕਰਨਾ ਪੈਂਦਾ ਹੈ।
ਸਖ਼ਤ ਤਾਲਾਬੰਦੀ ਲਾਗੂ ਕਰਨ ਦੀ ਵੱਧੀ ਪ੍ਰਸਿੱਧੀ
ਮਾਰਚ ਦੇ ਅੰਤ 'ਚ ਜੇਸਿੰਡਾ ਦੀ ਪ੍ਰਸਿੱਧੀ ਵੱਧ ਗਈ ਕਿਉਂਕਿ ਉਨ੍ਹਾਂ ਮਾਰਚ ਦੇ ਅੰਤ ਸਖ਼ਤ ਤਾਲਾਬੰਦੀ ਕਰ ਕੋੋਰੋਨਾ 'ਤੇ ਕਾਬੂ ਪਾ ਲਿਆ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ 'ਚ ਵਾਇਰਸ ਦੇ ਹੁਣ ਤੱਕ 2000 ਕੇਸ ਘੱਟੇ ਹੈ।
ਪਦ 'ਤੇ ਰਹਿੰਦੇ ਹੋਏ ਮਾਂ ਬਨਣ ਵਾਲੀ ਦੂਜੀ ਨੇਤਾ ਬਣੀ
40 ਸਾਲਾ ਆਰਡਰਨ ਨੇ 2017 'ਚ ਚੋਣਾਂ ਦਾ ਉੱਚ ਪਦ ਹਾਸਿਲ ਕੀਤਾ ਸੀ ਤੇ ਅਗਲੇ ਸਾਲ ਉਹ ਅਹੁਦੇ 'ਤੇ ਰਹਿੰਦੇ ਹੋੇ ਮਾਂ ਬਨਣ ਵਾਲੀ ਵਿਸ਼ਵ ਦੀ ਦੂਜੀ ਨੇਤਾ ਬਣੀ।
ਮੋਦੀ ਦਾ ਵਧਾਈ ਸੰਦੇਸ਼
ਮੋਦੀ ਨੇ ਆਪਣੇ ਟਵੀਟ 'ਚ ਕਿਹਾ ਨਿਊਜ਼ੀਲੈਂਡ ਦੀ ਪ੍ਰਧਾਨਮੰਤਰੀ ਜੇਸਿੰਡਾ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ 'ਤੇ ਮੇਰੀ ਵਧਾਈ । ਇੱਕ ਸਾਲ ਪਹਿਲਾਂ ਸਾਡੀ ਆਖਿਰੀ ਮੁਲਾਕਾਤ ਹੋਈ ਸੀ। ਭਾਰਤ ਤੇ ਨਿਊਜ਼ੀਲੈਂਡ ਦੇ ਵਿੱਚ ਸੰਬੰਧਾਂ ਨੂੰ ਉੱਚ ਸਤਰ 'ਤੇ ਲੈ ਕੇ ਜਾਣ ਲਈ ਮੈਂ ਉਤਸਾਹਿਤ ਹਾਂ।