ਰੋਮ: ਕੋਰੋਨਾ ਵਾਇਰਸ ਨਾਲ ਇਟਲੀ ਵਿੱਚ ਐਤਵਾਰ ਨੂੰ 651 ਹੋਰ ਮੌਤਾਂ ਹੋਈਆਂ ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਕੁੱਲ ਗਿਣਤੀ 5500 ਦੇ ਕਰੀਬ ਹੋ ਗਈ ਹੈ। ਦੱਸਣਯੋਗ ਹੈ ਕਿ ਐਤਵਾਰ ਦੇ ਅੰਕੜੇ ਸ਼ਨੀਵਾਰ ਦੀ ਤੁਲਨਾ ਨਾਲ ਘੱਟ ਹਨ।
ਇਟਲੀ ਵਿੱਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਨਾਲ 793 ਲੋਕਾਂ ਦੀ ਮੌਤ ਹੋਈ ਸੀ, ਜੋ ਇੱਕ ਦਿਨ 'ਚ ਹੋਈ ਸਭ ਤੋਂ ਵੱਧ ਮੌਤਾਂ ਹਨ।
ਉਥੇ ਹੀ ਨਵੇਂ ਮਾਮਲਿਆਂ ਦੀ ਗਿਣਤੀ 10.4 ਪ੍ਰਤੀਸ਼ਤ ਵਧ ਕੇ 59138 ਹੋ ਗਈ ਹੈ। ਤਾਜ਼ਾ ਖ਼ਬਰਾਂ ਮੁਤਾਬਕ ਇਟਲੀ ਵਿੱਚ ਮਰਨ ਵਾਲਿਆਂ ਦੀ ਗਿਣਤੀ 5476 ਹੈ।
ਇਹ ਵੀ ਪੜ੍ਹੋ: ਕੋਰੋਨਾ ਪੀੜਤ ਡਾਕਟਰ ਨਾਲ ਮੁਲਾਕਾਤ ਤੋਂ ਬਾਅਦ ਜਰਮਨੀ ਦੀ ਚਾਂਸਲਰ ਮ੍ਰਕੇਲ ਕੁਆਰੰਟੀਨ
ਇਤਾਲਵੀ ਨਾਗਰਿਕ ਸੁਰੱਖਿਆ ਸੇਵਾ ਦੇ ਪ੍ਰਮੁੱਖ ਐਂਜਲੋ ਬੋਰੇਲੀ ਨੇ ਕਿਹਾ ਕਿ ਅੰਕੜੇ ਪਹਿਲਾਂ ਤੋਂ ਘੱਟ ਹਨ ਅਤੇ ਉਹ ਉਮੀਦ ਕਰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਇਹ ਅੰਕੜੇ ਹੋਰ ਘਟ ਜਾਣਗੇ।